ਜਦੋਂ ਅਦਾਕਾਰ ਅਨੁਪਮ ਖੇਰ ਨੂੰ ਸ਼ਖਸ ਨੇ ਪਛਾਨਣ ਤੋਂ ਕੀਤਾ ਮਨ੍ਹਾ (ਵੀਡੀਓ)

Friday, Jun 25, 2021 - 11:07 AM (IST)

ਜਦੋਂ ਅਦਾਕਾਰ ਅਨੁਪਮ ਖੇਰ ਨੂੰ ਸ਼ਖਸ ਨੇ ਪਛਾਨਣ ਤੋਂ ਕੀਤਾ ਮਨ੍ਹਾ (ਵੀਡੀਓ)

ਮੁੰਬਈ- ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਉੁਨ੍ਹਾਂ ਨੂੰ ਇਕ ਵਿਅਕਤੀ ਨੇ ਪਛਾਨਣ ਤੋਂ ਇਨਕਾਰ ਕਰ ਦਿੱਤਾ। ਦਰਅਸਲ ਅਨੁਪਮ ਖੇਰ ਏਨੀਂ ਦਿਨੀਂ ਹਿਮਾਚਲ ਪ੍ਰਦੇਸ਼ ‘ਚ ਹਨ। ਇਸ ਮੌਕੇ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਇੱਕ ਸ਼ਖਸ ਨੇ ਉਨ੍ਹਾਂ ਨੂੰ ਪਛਾਣਿਆ ਤੱਕ ਨਹੀਂ।

 
 
 
 
 
 
 
 
 
 
 
 
 
 
 

A post shared by Anupam Kher (@anupampkher)


ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਮੈਂ 518  ਫ਼ਿਲਮਾਂ ਕੀਤੀਆਂ ਹਨ ਅਤੇ ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਘੱਟੋ-ਘੱਟ ਸਾਡੇ ਭਾਰਤ ‘ਚ ਤਾਂ ਸਭ ਲੋਕ ਮੈਂਨੂੰ ਪਛਾਣਦੇ ਹੀ ਹੋਣਗੇ ਪਰ ਸ਼ਿਮਲਾ ਦੇ ਨਜ਼ਦੀਕ ਪਹਾੜੀ ਦੇ ਕੋਲ ਰਹਿਣ ਵਾਲੇ ਗਿਆਨ ਚੰਦ ਜੀ ਨੇ ਮੇਰੀ ਇਹ ਗਲਤ ਫਹਿਮੀ ਦੂਰ ਕਰ ਦਿੱਤੀ, ਉਹ ਵੀ ਬੜੀ ਮਾਸੂਮੀਅਤ ਦੇ ਨਾਲ। ਵੇਖੋ ਅਤੇ ਜ਼ੋਰ ਨਾਲ ਹੱਸੋ’।

PunjabKesari

ਅਨੁਪਮ ਖੇਰ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਹਰ ਕੋਈ ਆਪੋ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਇਸ ਵੀਡੀਓ ‘ਤੇ ਆਪਣਾ ਨਜ਼ਰੀਆ ਰੱਖ ਰਹੇ ਹਨ।


author

Aarti dhillon

Content Editor

Related News