ਬੀਚ ''ਤੇ ਸੁੱਤੀ ਹਿਨਾ ਖ਼ਾਨ ਕੋਲ ਅਚਾਨਕ ਆ ਟਪਕੀ ਇਹ ਚੀਜ਼, ਪ੍ਰੇਮੀ ਰਾਕੀ ਨੇ ਤੁਰੰਤ ਚੁੱਕਿਆ ਇਹ ਕਦਮ

4/9/2021 4:36:27 PM

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਤਾਲਾਬੰਦੀ ਦੌਰਾਨ ਪ੍ਰੇਮੀ ਰਾਕੀ ਜੈਸਵਾਲ ਨਾਲ ਕੁਆਲਿਟੀ ਸਮਾਂ ਬਿਤਾ ਰਹੀ ਹੈ। ਹਿਨਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਮਾਲਦੀਵ 'ਚ ਵੋਕੇਸ਼ਨ ਇੰਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਨਾਲ ਉਸ ਦਾ ਪ੍ਰੇਮੀ ਰਾਕੀ ਜੈਸਵਾਲ ਵੀ ਹੈ। ਹਿਨਾ ਖ਼ਾਨ ਨੇ ਹੁਣ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੀਚ 'ਤੇ ਲੇਟੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਹਿਨਾ ਖ਼ਾਨ ਕੋਲ ਇਕ ਕੇਕੜਾ ਆ ਜਾਂਦਾ ਹੈ, ਜਿਸ 'ਚ ਉਸ ਦੀ ਸੁਰੱਖਿਆ ਜੈਸਵਾਲ ਕਰਦਾ ਹੈ। ਉਹ ਉਸ ਨੂੰ ਸਮਾਂ ਰਹਿੰਦੇ ਹੀ ਚੁੱਕ ਲੈਂਦਾ ਹੈ।

PunjabKesari
ਸੋਸ਼ਲ ਮੀਡੀਆ 'ਤੇ ਹਿਨਾ ਖ਼ਾਨ ਤੇ ਰਾਕੀ ਜੈਸਵਾਲ ਦੀ ਜੋੜੀ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਦੋਵੇਂ ਇਕ-ਦੂਜੇ ਨਾਲ ਅਕਸਰ ਹੀ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਹਿਨਾ ਖ਼ਾਨ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਰੋਜ਼ਾਨਾ ਰੂਟੀਨ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਹੁਣ ਉਸ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੂੰ ਬੀਚ 'ਤੇ ਲੇਟੇ ਦੇਖਿਆ ਜਾ ਸਕਦਾ ਹੈ। ਉਥੇ ਹੀ ਰਾਕੀ ਉਸ ਦੀ ਤਸਵੀਰ ਖਿੱਚ ਰਿਹਾ ਹੈ। ਇਸ ਬਾਰੇ ਦੱਸਦੇ ਹੋਏ ਹਿਨਾ ਨੇ ਕਿਹਾ, 'ਮੈਂ ਬੀਚ 'ਤੇ ਸੋ ਰਹੀ ਸੀ ਅਤੇ ਸਨਸੈੱਟ ਨੂੰ ਇੰਜੁਆਏ ਕਰ ਰਹੀ ਸੀ। ਰਾਕੀ ਜੈਸਵਾਲ ਨੇ ਤਸਵੀਰਾਂ ਖਿੱਚੀਆਂ ਹਨ। ਇਹ ਬਹੁਤ ਹੀ ਰਿਲੈਕਸਿੰਗ ਅਤੇ ਆਰਾਮਦੇਹ ਸੀ।' 

PunjabKesari
ਇਕ ਹੋਰ ਤਸਵੀਰ ਨਾਲ ਉਸ ਨੇ ਲਿਖਿਆ ਹੈ, 'ਮੈਂ ਕਿਤੇ ਵੀ ਸੋ ਸਕਦੀ ਹਾਂ ਇਸ ਛੇਕ 'ਚੋਂ ਇਕ ਛੋਟਾ ਜਿਹਾ ਕੇਕੜਾ ਬਾਹਰ ਆਇਆ ਅਤੇ ਮੈਨੂੰ ਦੇਖ ਰਿਹਾ ਸੀ ਅਤੇ ਜਦੋਂ ਮੇਰੇ ਕੋਲ ਆਉਣ ਲੱਗਾ ਤਾਂ ਰੋਕੀ ਨੇ ਬਿਨਾਂ ਮੈਨੂੰ ਡਰਾਉਂਦੇ ਹੋਏ ਚੁੱਕ ਲਿਆ।'

PunjabKesari


sunita

Content Editor sunita