Jasmin Bhasin ਦੀਆਂ ਅੱਖਾਂ ਦਾ ਹੁਣ ਕੀ ਹੈ ਹਾਲ? ਅਦਾਕਾਰਾ ਨੇ ਖੁਦ ਦਿੱਤੀ ਜਾਣਕਾਰੀ

Saturday, Jul 27, 2024 - 01:30 PM (IST)

Jasmin Bhasin ਦੀਆਂ ਅੱਖਾਂ ਦਾ ਹੁਣ ਕੀ ਹੈ ਹਾਲ? ਅਦਾਕਾਰਾ ਨੇ ਖੁਦ ਦਿੱਤੀ ਜਾਣਕਾਰੀ

ਮੁੰਬਈ- ਮਸ਼ਹੂਰ ਟੀ.ਵੀ. ਅਦਾਕਾਰਾ ਜੈਸਮੀਨ ਭਾਸੀਨ ਦੀਆਂ ਅੱਖਾਂ ਦਾ ਕਾਰਨੀਆ ਖਰਾਬ ਹੋ ਗਿਆ ਹੈ। ਜਿਵੇਂ ਹੀ ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਇਹ ਖਬਰ ਮਿਲੀ, ਹਰ ਕੋਈ ਉਸ ਦੀ ਚਿੰਤਾ ਕਰਨ ਲੱਗਾ। ਇਸ ਦੇ ਨਾਲ ਹੀ ਹੁਣ ਜੈਸਮੀਨ ਨੇ ਖੁਦ ਆਪਣੀ ਹੈਲਥ ਅਪਡੇਟ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਨਾਲ ਹੀ, ਪ੍ਰਸ਼ੰਸਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਹੁਣ ਜੈਸਮੀਨ ਦੀ ਹਾਲਤ ਕਿਵੇਂ ਹੈ?ਜਦੋਂ ਤੋਂ ਜੈਸਮੀਨ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋਇਆ ਹੈ, ਉਦੋਂ ਤੋਂ ਹੀ ਅਦਾਕਾਰਾ ਸੁਰਖੀਆਂ 'ਚ ਹੈ। ਅਦਾਕਾਰਾ ਲਗਾਤਾਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀ ਸਿਹਤ ਦੇ ਅਪਡੇਟਸ ਸ਼ੇਅਰ ਕਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀ ਲੇਟੈਸਟ ਸਟੋਰੀ ਪੋਸਟ 'ਚ ਇਕ ਨਵਾਂ ਅਪਡੇਟ ਸ਼ੇਅਰ ਕੀਤਾ ਹੈ। ਇਸ ਸਟੋਰੀ 'ਚ ਜੈਸਮੀਨ ਨੇ ਇਕ ਸੈਲਫੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਅੱਖਾਂ ਝਪਕਾਉਂਦੀ ਨਜ਼ਰ ਆ ਰਹੀ ਹੈ।

PunjabKesari

ਇਸ ਤਸਵੀਰ 'ਚ ਅਦਾਕਾਰਾ ਵੀ ਕਾਫੀ ਪਿਆਰ ਨਾਲ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਇਸ ਪੋਸਟ ਨੂੰ ਦੇਖ ਕੇ ਕੋਈ ਵੀ ਦੱਸ ਸਕਦਾ ਹੈ ਕਿ ਹੁਣ ਜੈਸਮੀਨ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹੈ ਅਤੇ ਉਹ ਠੀਕ ਹੈ। ਪੋਸਟ ਸ਼ੇਅਰ ਕਰਦੇ ਹੋਏ ਜੈਸਮੀਨ ਨੇ ਇਸ ਦੇ ਕੈਪਸ਼ਨ 'ਚ ਲਿਖਿਆ: ਆਖਰ। ਇਸ ਦੇ ਨਾਲ ਹੀ ਇੱਕ ਆਈ ਇਮੋਜੀ ਵੀ ਸ਼ੇਅਰ ਕੀਤੀ ਗਈ ਹੈ। ਜੀ ਹਾਂ, ਕਾਰਨੀਆ ਦੇ ਨੁਕਸਾਨ ਤੋਂ ਬਾਅਦ, ਜੈਸਮੀਨ ਨਾ ਸਿਰਫ ਆਪਣੀ ਨਜ਼ਰ ਗੁਆ ਬੈਠੀ ਸੀ ਸਗੋਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

PunjabKesari

ਹੁਣ ਅਦਾਕਾਰਾ ਇਸ ਸਮੱਸਿਆ ਤੋਂ ਬਾਹਰ ਆ ਗਈ ਹੈ ਅਤੇ ਬਹੁਤ ਖੁਸ਼ ਹੈ। ਜੈਸਮੀਨ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਜੈਸਮੀਨ ਇਕ ਈਵੈਂਟ ਲਈ ਦਿੱਲੀ ਆਈ ਸੀ। ਇਸ ਦੌਰਾਨ, ਅਦਾਕਾਰਾ ਨੇ ਈਵੈਂਟ 'ਚ ਸ਼ਾਮਲ ਹੋਣ ਲਈ ਲੈਂਜ਼ ਪਹਿਨੇ ਸਨ, ਪਰ ਲੈਂਜ਼ ਪਹਿਨਣ ਤੋਂ ਕੁਝ ਸਮੇਂ ਬਾਅਦ, ਉਸ ਦੀਆਂ ਅੱਖਾਂ 'ਚ ਜਲਣ ਅਤੇ ਨਜ਼ਰ ਦੀ ਕਮੀ ਹੋਣ ਲੱਗੀ। ਹਾਲਾਂਕਿ, ਆਪਣੇ ਕੰਮ ਦੀ ਵਚਨਬੱਧਤਾ ਦੇ ਕਾਰਨ, ਜੈਸਮੀਨ ਨੇ ਪਹਿਲਾਂ ਸਮਾਗਮ ਨੂੰ ਪੂਰਾ ਕੀਤਾ ਅਤੇ ਫਿਰ ਡਾਕਟਰ ਕੋਲ ਗਈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ ਗੀਤ 'ਕਿੱਥੇ ਤੁਰ ਗਿਆ ਯਾਰਾ' ਹੋਇਆ ਰਿਲੀਜ਼

ਡਾਕਟਰ ਕੋਲ ਜਾਣ 'ਤੇ ਪਤਾ ਲੱਗਾ ਕਿ ਜੈਸਮੀਨ ਦੀਆਂ ਅੱਖਾਂ ਦਾ ਕਾਰਨੀਆ ਲੈਂਸ ਖਰਾਬ ਹੋ ਗਿਆ ਹੈ ਅਤੇ ਉਸ ਨੂੰ ਠੀਕ ਹੋਣ 'ਚ ਚਾਰ ਤੋਂ ਪੰਜ ਦਿਨ ਲੱਗਣਗੇ। ਇਸ ਦੌਰਾਨ ਜੈਸਮੀਨ ਨੂੰ ਅੱਖਾਂ 'ਚ ਦਰਦ, ਇਨਸੌਮਨੀਆ ਆਦਿ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਹੁਣ ਜੈਸਮੀਨ ਠੀਕ ਹੋ ਗਈ ਹੈ ਅਤੇ ਵਧੀਆ ਮਹਿਸੂਸ ਕਰ ਰਹੀ ਹੈ।


author

Priyanka

Content Editor

Related News