ਓਟੀਟੀ ''ਤੇ ਵੈੱਬ ਸੀਰੀਜ਼ ਫਾਰਮੈਟ ''ਚ ਰਿਲੀਜ਼ ਹੋਈ ''ਤੈਸ਼'' ਨੇ ਛੱਡੀ ਲੋਕਾਂ ਦੇ ਦਿਲਾਂ ''ਤੇ ਡੂੰਘੀ ਛਾਪ, ਜਾਣੋ ਕਿਵੇਂ

11/6/2020 4:30:11 PM

ਨਵੀਂ ਦਿੱਲੀ (ਬਿਊਰੋ) : ਫ਼ਿਲਮ ਹੋਵੇ ਜਾਂ ਵੈੱਬ ਸੀਰੀਜ਼ ਜੇਕਰ ਕਹਾਣੀ ਨੂੰ ਨਵੇਂ ਅਤੇ ਦਿਲਚਸਪ ਤਰੀਕੇ ਨਾਲ ਦਰਸ਼ਕਾਂ ਅੱਗੇ ਰੱਖਿਆ ਜਾਵੇ ਤਾਂ ਦਰਸ਼ਕ ਉਸ ਨੂੰ ਜ਼ਰੂਰ ਪਸੰਦ ਕਰਦੇ ਹਨ। ਕਹਾਣੀ ਹੀ ਹੈ, ਜੋ ਦਰਸ਼ਕਾਂ ਨੂੰ ਅੰਤ ਤਕ ਬੰਨ੍ਹ ਕੇ ਰੱਖਦੀ ਹੈ। ਬਸ ਦੇਖਣ ਵਾਲੀ ਗੱਲ ਇਹ ਹੈ ਕਿ ਨਿਰਦੇਸ਼ਕ ਉਸ ਨੂੰ ਕਿਵੇਂ ਪਰੋਸਦਾ ਹੈ। ਓਟੀਟੀ ਪਲੇਟਫਾਰਮ ZEE5 'ਤੇ ਰਿਲੀਜ਼ ਹੋਈ ਫ਼ਿਲਮ 'ਤੈਸ਼' ਇਸ ਮਾਮਲੇ 'ਚ ਕਿਤੇ ਨਾ ਕਿਤੇ ਫਿਟ ਦਿਖਾਈ ਦਿੰਦੀ ਹੈ। ਇਸ ਵੈੱਬ ਸੀਰੀਜ਼ ਦੀ ਖ਼ੂਬਸੂਰਤੀ ਇਹ ਹੈ ਕਿ ਇਸ 'ਚ ਇਕ ਸਧਾਰਨ ਜਿਹੀ ਕਹਾਣੀ ਨੂੰ ਬਹੁਤ ਹੀ ਰੌਚਕ ਤਰੀਕੇ ਨਾਲ ਦਿਖਾਇਆ ਗਿਆ ਹੈ, ਜੋ ਰੋਮਾਂਚ ਪੈਦਾ ਕਰਦੀ ਹੈ। ਕਹਾਣੀ ਦਾ ਕੇਂਦਰ ਬਿੰਦੂ ਇਸ ਦੇ ਪਹਿਲੇ ਸੀਨ 'ਚ ਹੈ ਪਰ ਨਿਰਦੇਸ਼ਕ ਬਿਜੁਆਏ ਨਾਂਬੀਆਰ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਬਰਕਰਾਰ ਰੱਖਣ ਲਈ ਇਸ 'ਚ ਸਸਪੈਂਸ ਦਾ ਤੜਕਾ ਲਾਇਆ ਹੈ।

PunjabKesari

ਨਵੇਂ ਪ੍ਰਯੋਗ ਦੇ ਨਾਲ ਪੇਸ਼ ਹੋਈ ਫ਼ਿਲਮ 'ਤੈਸ਼'
ਚੰਗੀ ਗੱਲ ਇਹ ਹੈ ਕਿ 'ਤੈਸ਼' ਨੂੰ ਵੈੱਬ ਸੀਰੀਜ਼ ਦੇ ਨਾਲ ਫ਼ਿਲਮ ਫਾਰਮੈਟ 'ਚ ਵੀ ਰਿਲੀਜ਼ ਕੀਤਾ ਗਿਆ ਹੈ। ਇਹ ਨਵੇਂ ਤਰੀਕੇ ਦਾ ਪ੍ਰਯੋਗ ਹੈ ਅਤੇ ਇਸ ਨੂੰ ਫ਼ਿਲਮ ਅਤੇ ਵੈੱਬ ਸੀਰੀਜ਼ ਦੀ ਆਡੀਅਨਜ਼ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਇਹ ਪਹਿਲੀ ਵਾਰ ਹੈ, ਜਦੋਂ ਓਟੀਟੀ ਪਲੇਟਫਾਰਮ 'ਤੇ ਇਸ ਤਰ੍ਹਾਂ ਦਾ ਪ੍ਰਯੋਗ ਕੀਤਾ ਗਿਆ ਹੈ। ਮੇਕਰਸ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਦੋ ਹੀ ਫਾਰਮੈਟ 'ਚ ਦਰਸ਼ਕ 'ਤੈਸ਼' ਨੂੰ ਪਸੰਦ ਕਰ ਰਹੇ ਹਨ।

PunjabKesari
ਨਿਰਦੇਸ਼ਕ ਤੇ ਅਡੀਟਰ ਦਾ ਕਮਾਲ
ਕਹਾਣੀ ਦੀ ਸ਼ੁਰੂਆਤ ਪਬ ਦੇ ਬਾਥਰੂਮ 'ਚ ਫਾਈਟ ਸੀਨ ਤੋਂ ਹੁੰਦੀ ਹੈ। ਇਹ ਖ਼ੂਨੀ ਫਾਈਟ ਕਈ ਸਾਰੇ ਸਵਾਲ ਖੜ੍ਹੀ ਕਰਦੀ ਹੈ। ਜਿਵੇਂ ਕਿ ਫਾਈਟ ਕਿਉਂ ਹੋ ਰਹੀ ਹੈ, ਫਾਈਟ ਕਰਨ ਵਾਲੇ ਕੌਣ ਹਨ, ਕੀ ਇਸ ਦੇ ਪਿੱਛੇ ਕੋਈ ਬਦਲੇ ਦੀ ਭਾਵਨਾ ਹੈ ਆਦਿ। ਉਂਝ ਇਸ ਦਾ ਪਤਾ ਵੈੱਬ ਸੀਰੀਜ਼ ਦੇ ਤੀਸਰੇ ਐਪੀਸੋਡ 'ਚ ਚੱਲਦਾ ਹੈ। ਉਥੇ ਹੀ ਫ਼ਿਲਮ 'ਚ ਇਸ ਨੂੰ ਅਲੱਗ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

PunjabKesari
ਹੁਣ ਇਸ ਪੂਰੇ ਘਟਨਾਕ੍ਰਮ ਨੂੰ ਫ਼ਿਲਮ ਅਤੇ ਵੈੱਬ ਸੀਰੀਜ਼ 'ਚ ਇਸ ਤਰ੍ਹਾਂ ਨਾਲ ਦਿਖਾਇਆ ਗਿਆ ਹੈ, ਜਿਸ ਨਾਲ ਦਰਸ਼ਕ ਕਹਾਣੀ ਨਾਲ ਬੰਨ੍ਹਿਆ ਹੋਇਆ ਮਹਿਸੂਸ ਕਰਦਾ ਹੈ। ਵੈੱਬ ਸੀਰੀਜ਼ ਦੀ ਤਰ੍ਹਾਂ ਫ਼ਿਲਮ 'ਚ ਵੀ ਨਿਰਦੇਸ਼ਕ ਅਤੇ ਅਡੀਟਰ ਦੀ ਮਿਹਨਤ ਦੇਖਣ ਨੂੰ ਮਿਲਦੀ ਹੈ, ਜਿਥੇ ਹਰ ਸੀਨ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਣ 'ਚ ਮਦਦ ਕਰਦਾ ਹੈ।
ਵੈਬ ਸੀਰੀਜ਼ ਨੂੰ ਪੂਰੀ ਡਿਟੇਲਸ ਨਾਲ ਦਿਖਾਇਆ ਗਿਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਫ਼ਿਲਮ 'ਚ ਜਾਣਕਾਰੀ ਨੂੰ ਹਟਾ ਦਿੱਤਾ ਗਿਆ ਹੈ। ਇਸ 'ਚ ਉਸੇ ਜਾਣਕਾਰੀ ਨੂੰ ਇਕ ਅਲੱਗ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ।
 


sunita

Content Editor sunita