ਖ਼ੁਦ ਨੂੰ ਫਿੱਟ ਰੱਖਣ ਦਾ ਦਿਲਜੀਤ ਦੋਸਾਂਝ ਨੇ ਖੋਲ੍ਹਿਆ ਰਾਜ਼, ਸਾਂਝੀ ਕੀਤੀ ਜਿਮ ''ਚ ਵਰਕਆਊਟ ਕਰਦਿਆਂ ਦੀ ਵੀਡੀਓ

Thursday, May 13, 2021 - 06:04 PM (IST)

ਖ਼ੁਦ ਨੂੰ ਫਿੱਟ ਰੱਖਣ ਦਾ ਦਿਲਜੀਤ ਦੋਸਾਂਝ ਨੇ ਖੋਲ੍ਹਿਆ ਰਾਜ਼, ਸਾਂਝੀ ਕੀਤੀ ਜਿਮ ''ਚ ਵਰਕਆਊਟ ਕਰਦਿਆਂ ਦੀ ਵੀਡੀਓ

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦਾ ਹੈ। ਇਸ ਦੇ ਨਾਲ ਹੀ ਉਸ ਦੇ ਪ੍ਰਸ਼ੰਸਕਾਂ ਨੂੰ ਉਸ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਦੱਸ ਦਈਏ ਕਿ ਜਲਦ ਹੀ ਦਿਲਜੀਤ ਤੇ ਸੋਨਮ ਬਾਜਵਾ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਨਾਲ ਫ਼ਿਲਮ 'ਹੌਂਸਲਾ ਰੱਖ' 'ਚ ਵੀ ਨਜ਼ਰ ਆਉਣ ਵਾਲੇ ਹਨ। ਇਸ ਦੇ ਸ਼ੂਟ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ। ਹੁਣ ਹਾਲ ਹੀ 'ਚ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਵਰਕਆਊਟ ਰੂਟੀਨ ਨੂੰ ਸ਼ੇਅਰ ਕਰਦਿਆਂ ਤਾਜ਼ਾ ਵੀਡੀਓ ਅਪਲੋਡ ਕੀਤਾ ਹੈ। ਅਦਾਕਾਰ ਇਨ੍ਹਾਂ ਚੁਣੌਤੀਆਂ ਭਰਪੂਰ ਸਮੇਂ ਦੌਰਾਨ ਆਪਣੇ ਪ੍ਰਸ਼ੰਸਕਾਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕਰਦੇ ਨਜ਼ਰ ਆ ਰਹੇ ਹਨ।
ਦੱਸ ਦਈਏਸ ਕਿ ਦਿਲਜੀਤ ਦੋਸਾਂਝ ਜਿਮ 'ਚ ਪਸੀਨਾ ਵਹਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਦਿਲਜੀਤ ਨੇ ਬਲੈਕ ਐਂਡ ਗ੍ਰੇ ਜਿਮ ਰੈਗ ਪਾ ਕੇ ਬੈਕ ਐਕਸਰਸਾਈਜ ਕਰਦੇ ਹੋਏ ਨਜ਼ਰ ਆ ਰਹੇ ਹਨ।

ਇੱਥੇ ਦੇਖੋ ਵੀਡੀਓ:

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

ਦੱਸ ਦਈਏ ਕਿ ਭਾਰਤ 'ਚ ਕੋਰੋਨਾ ਕੇਸਾਂ 'ਚ ਹੋ ਰਹੇ ਰਿਕਾਰਡ ਵਾਧੇ ਮਗਰੋਂ ਸਰਕਾਰ ਨੇ ਜਿਮ ਸਮੇਤ ਕਈ ਹੋਰ ਸੰਸਥਾਵਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਹਨ ਪਰ ਦਿਲਜੀਤ ਦਾ ਇਹ ਵੀਡੀਓ ਨੂੰ ਵੇਖ ਇੱਕ ਯੂਜ਼ਰ ਨੇ ਲਿਖਿਆ, "ਇੱਥੇ ਕਦੋਂ ਜਿਮ ਓਪਨ ਹੋਣਗੇ #discoronashitisneverending।'' ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ, "ਇੰਡੀਆ 'ਚ ਤਾਂ ਪਤਾ ਨਹੀਂ ਹੁਣ ਕਦੋਂ ਜਿਮ ਖੁੱਲ੍ਹਣਗੇ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਹਿੱਟਿੰਗ ਹਾਰਡ।" ਇੱਕ ਯੂਜ਼ਰ ਨੇ ਲਿਖਿਆ, "ਟ੍ਰੇਨਰ ਚੇਂਜ ਕਰਨ ਦਾ ਟਾਈਮ ਆ ਗਿਆ।"

PunjabKesari

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ 'ਹੌਂਸਲਾ ਰੱਖ' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਉਨ੍ਹਾਂ ਦੀ ਸ਼ਹਿਨਾਜ਼ ਗਿੱਲ, ਸ਼ਿੰਦਾ ਗਰੇਵਾਲ ਅਤੇ ਸੋਨਮ ਬਾਜਵਾ ਨਾਲ ਆਉਣ ਵਾਲੀ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਦਿਲਜੀਤ ਅਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਵੀ ਆ ਰਹਿ ਹੈ, ਜੋ ਕਿ ਜੂਨ 'ਚ ਰਿਲੀਜ਼ ਹੋਣ ਵਾਲੀ ਹੈ।
 


author

sunita

Content Editor

Related News