‘ਪਠਾਨ’ ਲਈ ਹਫ਼ਤਾ ਭਰ ਟਿਕਟ ਦੀ ਕੀਮਤ ਰਹੇਗੀ 110 ਰੁਪਏ, ਟੀਮ ਨੇ ਕੀਤਾ ਐਲਾਨ

Monday, Feb 20, 2023 - 11:23 AM (IST)

‘ਪਠਾਨ’ ਲਈ ਹਫ਼ਤਾ ਭਰ ਟਿਕਟ ਦੀ ਕੀਮਤ ਰਹੇਗੀ 110 ਰੁਪਏ, ਟੀਮ ਨੇ ਕੀਤਾ ਐਲਾਨ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਬਾਕਸ ਆਫਿਸ ’ਤੇ ਰੁਕਣ ਦਾ ਨਾਂ ਨਹੀਂ ਲੈ ਰਹੀ। ਫ਼ਿਲਮ ਦੀ ਟੀਮ ਵਲੋਂ ਵੀ ਸਮੇਂ-ਸਮੇਂ ’ਤੇ ਦਰਸ਼ਕਾਂ ਲਈ ਖ਼ਾਸ ਆਫਰ ਕੱਢੇ ਜਾ ਰਹੇ ਹਨ।

ਹੁਣ ਫ਼ਿਲਮ ਦੀ ਟੀਮ ਨੇ ਸੋਮਵਾਰ ਤੋਂ ਵੀਰਵਾਰ ਤਕ ‘ਪਠਾਨ’ ਫ਼ਿਲਮ ਦੀ ਟਿਕਟ ਦੀ ਕੀਮਤ 110 ਰੁਪਏ ਕਰ ਦਿੱਤੀ ਹੈ। ਇਸ ਨਾਲ ਨਾ ਸਿਰਫ ‘ਪਠਾਨ’, ਸਗੋਂ ਫ਼ਿਲਮ ਪ੍ਰੇਮੀਆਂ ਨੂੰ ਵੀ ਲਾਭ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਮਿਲਣ ਲਈ ਫੈਨ ਨੇ ਤੋੜ ਦਿੱਤੇ ਬੈਰੀਕੇਡ, ਅੱਗੇ ਜੋ ਹੋਇਆ, ਉਸ ਨੂੰ ਦੇਖ ਹੈਰਾਨ ਹੋਏ ਲੋਕ

ਜੇਕਰ ‘ਪਠਾਨ’ ਦੀ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਖ਼ਬਰ ਲਿਖੇ ਜਾਣ ਤਕ ਇਸ ਫ਼ਿਲਮ ਨੇ ਦੁਨੀਆ ਭਰ ’ਚ 988 ਕਰੋੜ ਰੁਪਏ ਕਮਾ ਲਏ ਹਨ। 1000 ਕਰੋੜ ਰੁਪਏ ਕਮਾਉਣ ਦੇ ਇਹ ਫ਼ਿਲਮ ਕੁਝ ਕਦਮ ਹੀ ਦੂਰ ਹੈ। ਅੱਜ ਜਾਂ ਕੱਲ ਦੀ ਕਲੈਕਸ਼ਨ ਨਾਲ ‘ਪਠਾਨ’ 1000 ਕਰੋੜ ਰੁਪਏ ਦਾ ਅੰਕੜਾ ਆਸਾਨੀ ਨਾਲ ਪਾਰ ਕਰ ਲਵੇਗੀ।

ਦੱਸ ਦੇਈਏ ਕਿ ‘ਪਠਾਨ’ ਫ਼ਿਲਮ ’ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News