ਗਿੱਪੀ ਗਰੇਵਾਲ ਨੇ ਐਲਾਨੀ ‘ਵਾਰਨਿੰਗ 2’ ਦੀ ਰਿਲੀਜ਼ ਡੇਟ, ਇਸ ਦਿਨ ਸਿਨੇਮਾਘਰਾਂ ’ਚ ਦੇਵੇਗੀ ਦਸਤਕ

Thursday, Mar 02, 2023 - 11:51 AM (IST)

ਗਿੱਪੀ ਗਰੇਵਾਲ ਨੇ ਐਲਾਨੀ ‘ਵਾਰਨਿੰਗ 2’ ਦੀ ਰਿਲੀਜ਼ ਡੇਟ, ਇਸ ਦਿਨ ਸਿਨੇਮਾਘਰਾਂ ’ਚ ਦੇਵੇਗੀ ਦਸਤਕ

ਚੰਡੀਗੜ੍ਹ (ਬਿਊਰੋ)– ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਗਾਮੀ ਰਿਲੀਜ਼ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਇਹ ਫ਼ਿਲਮ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਯਾਨੀ ਮਹਿਲਾ ਦਿਵਸ ਮੌਕੇ।

‘ਮਿੱਤਰਾਂ ਦਾ ਨਾਂ ਚੱਲਦਾ’ ਫ਼ਿਲਮ ’ਚ ਮਹਿਲਾਵਾਂ ਦੀ ਆਜ਼ਾਦੀ ਨੂੰ ਬਿਆਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਇਸ ਸਾਲ ਰਿਲੀਜ਼ ਹੋਣ ਵਾਲੀ ਆਪਣੀ ਇਕ ਹੋਰ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ’ਤੇ FIR ਦਰਜ, ਜਾਣੋ ਕੀ ਹੈ ਮਾਮਲਾ

ਇਸ ਫ਼ਿਲਮ ਦਾ ਨਾਂ ਹੈ ‘ਵਾਰਨਿੰਗ 2’, ਜੋ ਦੁਨੀਆ ਭਰ ’ਚ 24 ਨਵੰਬਰ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਗਰੇਵਾਲ ਨਾਲ ਇਸ ਫ਼ਿਲਮ ’ਚ ਜੈਸਮੀਨ ਭਸੀਨ, ਪ੍ਰਿੰਸ ਕੰਵਲਜੀਤ ਸਿੰਘ ਤੇ ਰਾਹੁਲ ਦੇਵ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਦੱਸ ਦੇਈਏ ਕਿ ‘ਵਾਰਨਿੰਗ 2’ ਅਮਰ ਹੁੰਦਲ ਡਾਇਰੈਕਟ ਕਰ ਰਹੇ ਹਨ, ਜਿਸ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ‘ਵਾਰਨਿੰਗ 1’ ਸਾਲ 2021 ’ਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਸਰਾਹਿਆ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News