ਵਾਮਿਕਾ ਗੱਬੀ ਦਾ ਤਲਵਾਰਬਾਜ਼ੀ ਹੁਨਰ, ਹੱਥ ਲੱਗਿਆ ਵੱਡਾ ਪ੍ਰਾਜੈਕਟ (ਵੀਡੀਓ)

Thursday, Aug 12, 2021 - 10:25 AM (IST)

ਵਾਮਿਕਾ ਗੱਬੀ ਦਾ ਤਲਵਾਰਬਾਜ਼ੀ ਹੁਨਰ, ਹੱਥ ਲੱਗਿਆ ਵੱਡਾ ਪ੍ਰਾਜੈਕਟ (ਵੀਡੀਓ)

ਚੰਡੀਗੜ੍ਹ (ਬਿਊਰੋ) : ਅਦਾਕਾਰਾ ਵਾਮਿਕਾ ਗੱਬੀ ਦੇ ਕਰੀਅਰ ਅਤੇ ਉਨ੍ਹਾਂ ਦੀ ਫੈਨ ਫਾਲੋਇੰਗ ਦਾ ਗ੍ਰਾਫ ਤੇਜ਼ੀ ਨਾਲ ਵਧ ਰਿਹਾ ਹੈ। ਵੈੱਬ ਸੀਰੀਜ਼ 'ਗ੍ਰਹਿਣ' 'ਚ ਆਪਣੇ ਕੰਮ ਦਾ ਲੋਹਾ ਮੰਨਵਾਉਣ ਵਾਲੀ ਵਾਮਿਕਾ ਨੇ ਇੱਕ ਵਾਰ ਫਿਰ ਧਮਾਲ ਕਰਨ ਦਾ ਸੋਚਿਆ ਹੈ। ਇਸ ਵਾਰ ਉਹ ਤਲਵਾਰਬਾਜ਼ੀ ਦਾ ਅਭਿਆਸ ਕਰਦੀ ਵੇਖੀ ਗਈ ਅਤੇ ਹਰ ਕੋਈ ਉਸ ਦੇ ਹੁਨਰ ਨੂੰ ਦੇਖ ਕੇ ਹੈਰਾਨ ਹੈ। ਇਹ ਕਿਸੇ ਫ਼ਿਲਮ ਦਾ ਬਾਅਦ 'ਚ ਐਡਿਟ ਕੀਤਾ ਸੀਨ ਨਹੀਂ ਸਗੋਂ ਉਹ ਅਸਲ ਜ਼ਿੰਦਗੀ 'ਚ ਇਸ ਦਾ ਅਭਿਆਸ ਕਰਦੀ ਨਜ਼ਰ ਆ ਰਹੀ ਹੈ। ਇਸ ਸਮੇਂ ਵਾਮਿਕਾ ਕਿਸ ਲਈ ਤਿਆਰੀ ਕਰ ਰਹੀ ਹੈ, ਇਸ ਬਾਰੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਸਭ ਤੋਂ ਵੱਧ ਚਰਚਾ ਹੈ ਕਿ ਉਸ ਨੇ ਆਪਣੀ ਅਗਲੀ ਫ਼ਿਲਮ 'ਬਾਹੂਬਲੀ' ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

PunjabKesari

'ਬਾਹੂਬਲੀ: ਬਿਗੌਰਨ ਦਿ ਬਿਗਨਿੰਗ' ਦੀ ਕਰ ਰਹੀ ਤਿਆਰੀ
ਜੇ ਅਫਵਾਹਾਂ ਦੀ ਮੰਨੀਏ ਤਾਂ ਵਾਮਿਕਾ ਗੱਬੀ ਨੂੰ ਇਸ ਮੈਗਾ ਫ਼ਿਲਮ 'ਚ ਨਿਰਭੈ, ਮਹਾਰਾਣੀ ਸ਼ਿਵਾਗਮੀ ਵਜੋਂ ਵੇਖਿਆ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਵਾਮਿਕਾ ਓਟੀਟੀ ਦਿੱਗਜ ਵੱਲੋਂ ਲਾਂਚ ਕੀਤੀ ਜਾਣ ਵਾਲੀ ਸੀਰੀਜ਼ 'ਚ ਸ਼ਿਵਾਗਮੀ ਦੀ ਭੂਮਿਕਾ ਨਿਭਾਅ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ, ਦੱਖਣੀ ਸਟਾਰ ਨਯਨਤਾਰਾ ਵੀ ਇਸ ਪੀਰੀਅਡ ਡਰਾਮੇ 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

 
 
 
 
 
 
 
 
 
 
 
 
 
 
 
 

A post shared by Wamiqa Gabbi (@wamiqagabbi)

ਡਿਜ਼ਨੀ+ਹੌਟਸਟਾਰ 'ਤੇ ਹਾਲ ਹੀ 'ਚ ਵੈੱਬ ਸੀਰੀਜ਼ 'ਗ੍ਰਹਿਣ' 'ਚ ਆਪਣੇ ਸੁਹਜ ਅਤੇ ਕਾਰਗੁਜ਼ਾਰੀ ਨਾਲ ਦਰਸ਼ਕਾਂ ਤੇ ਆਲੋਚਕਾਂ ਨੂੰ ਮੋਹਿਤ ਕਰਨ ਵਾਲੀ ਵਾਮਿਕਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ 'ਚ ਉਹ ਇੱਕ ਪੇਸ਼ੇਵਰ ਦੀ ਤਰ੍ਹਾਂ ਤਲਵਾਰਬਾਜ਼ੀ ਦਾ ਅਭਿਆਸ ਕਰਦੀ ਦਿਖਾਈ ਦਿੱਤੀ। ਉਸ ਨੂੰ ਆਪਣੇ ਵਿਰੋਧੀ 'ਤੇ ਜਾਨਲੇਵਾ ਹਮਲਾ ਕਰਦੇ ਹੋਏ ਅਤੇ ਸਿਰਫ਼ ਯੋਧੇ ਵਾਂਗ ਹਮਲੇ ਦਾ ਬਚਾਅ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਸੂਤਰ ਦਾਅਵਾ ਕਰਦੇ ਹਨ ਕਿ ਇਹ ਕਾਰਜ ਨੈੱਟਫਲਿਕਸ ਦੀ 'ਬਾਹੂਬਲੀ: ਬਿਫੌਰ ਦਿ ਬਿਗਿਨਿੰਗ' ਦੀ ਆਉਣ ਵਾਲੀ ਵੈੱਬ ਸੀਰੀਜ਼ ਤੋਂ ਸਿਵਾਗਾਮੀ ਵਜੋਂ ਉਸ ਦੀ ਭੂਮਿਕਾ ਦਾ ਹਿੱਸਾ ਹੈ।


author

sunita

Content Editor

Related News