ਹੌਟ ਲੁੱਕ ''ਚ ਵਾਮਿਕਾ ਗੱਬੀ ਨੇ ਸੋਸ਼ਲ ਮੀਡੀਆ ''ਤੇ ਫੈਲਾਈ ਸਨਸਨੀ, ਤਸਵੀਰਾਂ ਵਾਇਰਲ

Thursday, Jul 23, 2020 - 12:07 PM (IST)

ਹੌਟ ਲੁੱਕ ''ਚ ਵਾਮਿਕਾ ਗੱਬੀ ਨੇ ਸੋਸ਼ਲ ਮੀਡੀਆ ''ਤੇ ਫੈਲਾਈ ਸਨਸਨੀ, ਤਸਵੀਰਾਂ ਵਾਇਰਲ

ਜਲੰਧਰ (ਬਿਊਰੋ) -  'ਤੂੰ ਮੇਰਾ 22 ਮੈਂ ਤੇਰਾ 22', 'ਇਸ਼ਕ ਬਰਾਂਡੀ', 'ਇਸ਼ਕ ਹਾਜ਼ਿਰ ਹੈ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਫ਼ਿਲਮ ਉਦਯੋਗ 'ਚ ਖ਼ਾਸ ਪਛਾਣ ਬਣਾਉਣ ਵਾਲੀ ਵਾਮਿਕਾ ਗੱਬੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਉਹ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀ ਦਿਲਕਸ਼ ਤੇ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
PunjabKesariਹਾਲ ਹੀ 'ਚ ਉਸ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਵਾਮਿਕਾ ਕਾਫ਼ੀ ਹੌਟ ਤੇ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ।
PunjabKesari
29 ਸਤੰਬਰ 1993 ਨੂੰ ਚੰਡੀਗੜ੍ਹ 'ਚ ਜਨਮੀ ਵਾਮਿਕਾ ਗੱਬੀ ਨੇ ਪੰਜਾਬੀ ਹੀ ਨਹੀਂ ਸਗੋਂ ਦੇਸ਼ ਦੀਆਂ ਕਈ ਹੋਰ ਖੇਤਰੀ ਭਾਸ਼ਾਵਾਂ 'ਚ ਕੰਮ ਕੀਤਾ ਹੈ। ਅਦਾਕਾਰੀ ਉਸ ਦੇ ਖੂਨ 'ਚ ਹੈ। ਇਸ ਲਈ ਉਸ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਚਪਨ 'ਚ ਹੀ ਹੋ ਗਈ ਸੀ।
PunjabKesari
ਮਸ਼ਹੂਰ ਸਾਹਿਤਕਾਰ ਗੋਵਰਧਨ ਗੱਬੀ ਦੀ ਧੀ ਵਾਮਿਕਾ ਗੱਬੀ ਨੇ ਹਿੰਦੀ ਫਿਲਮ 'ਜਬ ਵੂਈ ਮੈਟ' ਅਤੇ 'ਮੌਸਮ' 'ਚ ਬਾਲ ਅਦਾਕਾਰਾ ਵਜੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸੇ ਲਈ ਵਾਮਿਕਾ ਗੱਬੀ ਦੀ ਗਿਣਤੀ ਪੰਜਾਬੀ ਸਿਨੇਮਾ ਦੀਆਂ ਹਿੱਟ ਹੀਰੋਇਨਾਂ 'ਚ ਹੁੰਦੀ ਹੈ।
PunjabKesari
ਦੱਸ ਦਈਏ ਕਿ ਵਾਮਿਕਾ ਗੱਬੀ ਪੰਜਾਬੀ ਫਿਲਮਾਂ 'ਚ ਹੀ ਨਹੀਂ ਸਗੋਂ ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਬਤੌਰ ਹੀਰੋਇਨ ਵਾਮਿਕਾ ਗੱਬੀ ਦੀ ਪਹਿਲੀ ਹਿੰਦੀ ਫ਼ਿਲਮ 'ਸਿਕਸਟੀਨ' ਆਈ ਸੀ। ਇਸ ਫ਼ਿਲਮ ਦੇ ਬਾਲੀਵੁੱਡ 'ਚ ਕਾਫ਼ੀ ਚਰਚੇ ਹੋਏ ਸਨ।
PunjabKesari
ਇਸ ਤੋਂ ਬਾਅਦ ਵਾਮਿਕਾ ਗੱਬੀ ਦੀ ਪਾਲੀਵੁੱਡ 'ਚ 'ਤੂੰ ਮੇਰਾ 22 ਮੈਂ ਤੇਰਾ 22' ਫ਼ਿਲਮ ਨਾਲ ਐਂਟਰੀ ਹੋਈ। ਇਸ ਤੋਂ ਬਾਅਦ ਵਾਮਿਕਾ ਗੱਬੀ ਨੇ 'ਇਸ਼ਕ ਗਰਾਰੀ' ਫ਼ਿਲਮ 'ਚ ਕੰਮ ਕੀਤਾ, ਜਿਸ 'ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਵਾਮਿਕਾ ਗੱਬੀ ਦੇ ਕੌਮਾਂਤਰੀ ਪੱਧਰ 'ਤੇ ਉਦੋਂ ਚਰਚੇ ਹੋਣ ਲੱਗੇ ਜਦੋਂ ਉਸ ਦੀ ਮਲਿਆਲਮ ਫ਼ਿਲਮ 'ਗੋਧਾ' ਆਈ।
PunjabKesari
ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' ਨੇ ਵਾਮਿਕਾ ਗੱਬੀ ਨੂੰ ਪਾਲੀਵੁੱਡ ਦੀਆਂ ਨਾਮੀ ਅਦਾਕਾਰਾਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਵਾਮਿਕਾ ਨੇ 'ਨਾਢੂ ਖਾਂ', 'ਦਿਲ ਦੀਆਂ ਗੱਲਾਂ', 'ਪ੍ਰਾਹੁਣਾ' ਤੇ 'ਇਸ਼ਕ ਬਰਾਂਡੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।
PunjabKesari


author

sunita

Content Editor

Related News