ਵਾਮਿਕਾ ਗੱਬੀ ਨੇ ਪਿਤਾ ਨਾਲ ਸਾਂਝੀ ਕੀਤੀ ਪਿਆਰੀ ਵੀਡੀਓ, ਪਿਓ-ਧੀ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਕਰ ਰਹੇ ਪਸੰਦ

Tuesday, Oct 11, 2022 - 02:58 PM (IST)

ਵਾਮਿਕਾ ਗੱਬੀ ਨੇ ਪਿਤਾ ਨਾਲ ਸਾਂਝੀ ਕੀਤੀ ਪਿਆਰੀ ਵੀਡੀਓ, ਪਿਓ-ਧੀ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਕਰ ਰਹੇ ਪਸੰਦ

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਵਾਮਿਕਾ ਗੱਬੀ ਨੇ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ। ਅਦਾਕਾਰਾ ਨੂੰ ਹਰ ਕੋਈ ਪਸੰਦ ਕਰਦਾ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਐਕਟਿਵ ਅਦਾਕਾਰਾ ’ਚੋਂ ਇਕ ਹੈ। ਅਦਾਕਾਰਾ ਇੰਸਟਾਗ੍ਰਾਮ ’ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। 

PunjabKesari

ਇਹ ਵੀ ਪੜ੍ਹੋ : ਕਰਨ ਕੁੰਦਰਾ ਨੇ ਮਨਾਇਆ 38ਵਾਂ ਜਨਮਦਿਨ, ਪਾਰਟੀ ਦੌਰਾਨ ਗਰਲਫ੍ਰੈਂਡ ਤੇਜਸਵੀ ਪ੍ਰਕਾਸ਼ ਹੋਈ ਰੋਮਾਂਟਿਕ

ਵਾਮਿਕਾ ਨੇ ਹਾਲ ਹੀ ’ਚ ਆਪਣੇ ਪਿਤਾ ਨਾਲ ਇੰਸਟਾਗ੍ਰਾਮ ’ਤੇ ਇਕ ਪਿਆਰੀ ਵੀਡੀਓ ਸਾਂਝੀ ਕੀਤੀ ਹੈ। ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਆਪਣੇ ਪਿਤਾ ਨਾਲ ਵਾਈਨ ਪੀਂਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਦੋਵੇਂ ਪਿਓ-ਧੀ ਚੀਅਰਜ਼ ਕਰਦੇ ਹੋਏ ਵੀ ਦੇਖੇ ਜਾ ਸਕਦੇ ਹਨ।

 

 
 
 
 
 
 
 
 
 
 
 
 
 
 
 
 

A post shared by Wamiqa Gabbi (@wamiqagabbi)

 

ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ  ਕਰ ਰਹੇ ਹਨ ਅਤੇ ਕੁਮੈਂਟ ਰਾਹੀਂ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਵੀਡੀਓ ਸਾਂਝੀ ਕਰਦਿਆਂ ਵਾਮਿਕਾ ਨੇ ਇਸ ਨਾਲ ਸ਼ਾਨਦਾਰ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ‘ਡੈਡ ਮੈਨੂੰ ਪਤਾ ਹੈ ਥੋੜ੍ਹਾ ਔਖਾ ਸਮਾਂ ਹੈ, ਪਰ ਅਸੀਂ ਇਸ ਸਮੇਂ ਇਕੱਠੇ ਸਹੀ ਹਾਂ, ਹਾਂ ਸਭ ਠੀਕ ਹੈ।’ ਇਸ ਦੇ ਨਾਲ ਅਦਾਕਾਰਾ ਨੇ ਈਮੋਜੀ ਵੀ ਲਗਾਏ ਹਨ।

PunjabKesari

ਇਹ ਵੀ ਪੜ੍ਹੋ : ਰਣਬੀਰ ਸਿੰਘ ਨੇ ਖ਼ਰੀਦੀ ਇਹ ਲਗਜ਼ਰੀ ਕਾਰ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

ਵਾਮਿਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ  ਅਦਾਕਾਰਾ ਨੇ ਹਿੰਦੀ, ਪੰਜਾਬੀ, ਤਾਮਿਲ, ਤੇਲਗੂ ਅਤੇ ਹੋਰ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ ’ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਮਸ਼ਹੂਰ ਫ਼ਿਲਮਾਂ ਦੇ ਰਹੀ ਹੈ।


author

Shivani Bassan

Content Editor

Related News