ਵਹੀਦਾ ਰਹਿਮਾਨ ਨੇ ਖ਼ਰੀਦੀ ਲੱਖਾਂ ਦੀ BMW 5 ਸੀਰੀਜ਼, ਕੇਕ ਕੱਟ ਕੇ ਮਨਾਇਆ ਜਸ਼ਨ

Sunday, Jun 12, 2022 - 12:58 PM (IST)

ਵਹੀਦਾ ਰਹਿਮਾਨ ਨੇ ਖ਼ਰੀਦੀ ਲੱਖਾਂ ਦੀ BMW 5 ਸੀਰੀਜ਼, ਕੇਕ ਕੱਟ ਕੇ ਮਨਾਇਆ ਜਸ਼ਨ

ਮੁੰਬਈ: ਪਦਮ ਸ੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਨੇ ਹਾਲ ਹੀ ’ਚ ਇਕ ਨਵੀਂ  BMW 5 ਸੀਰੀਜ਼ ਕਾਰ ਖ਼ਰੀਦੀ ਹੈ।  BMW ਦੇ ਇਲਾਵਾ ਵਹੀਦਾ ਰਹਿਮਾਨ  ਦੇ ਗੈਰੇਜ ’ਚ ਇਕ ਹੋੜਾ ਅਕੌਰਡ 8 ਜੇਨਰੇਸ਼ਨ ਵੀ ਹੈ।

Bollywood Tadka

ਇਹ  ਵੀ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ਼ ਵਿਚਕਾਰ ਆਈ ਇਕ ਤਸਵੀਰ, ਅਦਾਕਾਰਾ ਨੇ ਤਸਵੀਰ ਦੇਖ ਅਜਿਹਾ ਦਿੱਤਾ ਜਵਾਬ

ਵਹੀਦਾ ਰਹਿਮਾਨ ਦੀ BMW 5 ਸੀਰੀਜ਼ ਕਾਰ ਨੂੰ ਐਮ ਸਪੋਰਟ ਟ੍ਰੀਟਮੈਂਟ ਦੇ ਨਾਲ ਸ਼ਾਨਦਾਰ ਬਲੂਸਟੋਨ ਮੈਟੇਲਿਕ ਸ਼ੇਡ (ਗ੍ਰੇ) ’ਚ ਫ਼ਿਨਿਸ਼ ਕੀਤਾ ਗਿਆ ਹੈ।ਲਗਜ਼ਰੀ ਸੈਲੂਨ ਦੀ ਮੁੰਬਈ ਸਥਿਤ ਬ੍ਰਾਂਚ ਨੇ ਅਦਕਾਰਾ ਨੂੰ ਕਾਰ ਦੀ ਡਿਲੀਵਰੀ ਦਿੱਤੀ ਹੈ।

Bollywood Tadka

ਲਗਜ਼ਰੀ ਸੈਲੂਨ ਦੇ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰਾ ਕਾਰ ਦੀ ਡਿਲੀਵਰੀ ਲੈਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨਾਲ ਉਨ੍ਹਾਂ ਦੀ ਬੇਟੀ ਕਸ਼ਵੀ ਰੇਖੀ ਵੀ ਹੈ। ਕਾਰ ਲੈਂਦੇ ਸਮੇਂ ਮਾਂ-ਧੀ ਦੀ ਖ਼ੁਸ਼ੀ ਸਾਫ਼ ਦਿਖਾਈ ਦੇ ਰਹੀ ਹੈ।

Bollywood Tadka

BMW 5 ਸੀਰੀਜ਼ ਸਭ  ਤੋਂ ਮਸ਼ਹੂਰ ਲਗਜ਼ਰੀ ਕਾਰਾਂ ’ਚੋਂ ਇਕ ਹੈ। ਇਹ ਕਾਰ ਲਗਜ਼ਰੀ ਅਤੇ ਪ੍ਰਦਰਸ਼ਨ ਦੋਵਾਂ ਦਾ ਸ਼ਾਨਦਾਰ ਸੁਮੇਲ ਹੈ। ਸਾਲ 2021 ’ਚ ਇਸ ਲਗਜ਼ਰੀ ਕਾਰ ’ਚ ਕੁਝ ਹੋਰ ਵੈਲਿਊ ਐਡ ਕੀਤੇ ਗਏ ਜੋ ਇਸ ਨੂੰ ਸ਼ਾਨਦਾਰ ਬਣਾਉਦਾ ਹੈ।ਹੈੱਡਲੈਂਪਸ 'ਚ LED ਲੇਜ਼ਰ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਨਵੀਂ L-ਆਕਾਰ ਵਾਲੀ LED, DRL ਅਤੇ ਸਪੋਰਟਸ L-ਅਕਾਰ ਦੀਆਂ 3D ਸਿਗਨੇਚਰ LED ਲਾਈਟਾਂ ਹਨ। ਜੋ ਸੇਡਾਨ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾਉਦਾ ਹੈ। ਇਸ ਕਾਰ ’ਚ ਬਹੁਤ ਸਾਰੀਆਂ ਸੁਵਿਧਾਵਾਂ ਹਨ।

Bollywood Tadka

ਇਸ ’ਚ Apple CarPlay ਅਤੇ Android Auto ਦੇ ਨਾਲ 10.25-ਇੰਚ ਦੀ ਇੰਫ਼ੋਟੇਨਮੈਂਟ ਸਕ੍ਰੀਨ, 12.3-ਇੰਚ ਡਿਜੀਟਲ ਇੰਸਟਰੂਮੈਂਟ ਕੰਸੋਲ, ਅੰਬੀਨਟ ਲਾਈਟਿੰਗ, 360-ਡਿਗਰੀ ਕੈਮਰਾ, ਚਾਰ-ਜ਼ੋਨ ਕਲਾਈਮੇਟ ਕੰਟਰੋਲ ਅਤੇ ਹੋਰ ਬਹੁਤ ਕੁਝ ਵੀ ਹੈ। ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 64.50 ਲੱਖ ਤੋਂ 74.50 ਲੱਖ (ਐਕਸ-ਸ਼ੋਰੂਮ) ਤੱਕ ਹੈ।

ਇਹ  ਵੀ ਪੜ੍ਹੋ : ਕਰਨ ਕੁੰਦਰਾ ਨੇ ਸਮੁੰਦਰ ਵਿਚਕਾਰ ਮਨਾਇਆ ਆਪਣੀ ਪ੍ਰੇਮਿਕਾ ਦਾ ਜਨਮਦਿਨ, ਦੇਖੋ ਤਸਵੀਰਾਂ

ਵਹੀਦਾ ਰਹਿਮਾਨ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਆਖ਼ਰੀ ਵਾਰ 2018 ਦੀ ਫ਼ਿਲਮ ਵਿਸ਼ਵਰੂਪਮ 2 ’ਚ ਦੇਖਿਆ ਗਿਆ ਸੀ। ਫਿਲਮਾਂ ਤੋਂ ਦੂਰ ਵਹੀਦਾ ਰਹਿਮਾਨ ਨੂੰ ਅਕਸਰ ਵੱਖ-ਵੱਖ ਰਿਐਲਿਟੀ ਸ਼ੋਅਜ਼ ’ਚ ਦੇਖਿਆ ਜਾਂਦਾ ਹੈ।


author

Gurminder Singh

Content Editor

Related News