ਲੜਕੀਆਂ ਨੂੰ ਇੰਪ੍ਰੈੱਸ ਕਰਨ ਲਈ ਵਿਵੇਕ ਓਬਰਾਏ ਨੇ ਲਈ ਸੀ ਸੰਜੇ ਦੱਤ ਦੀ ਮਦਦ
Wednesday, May 26, 2021 - 05:49 PM (IST)
ਮੁੰਬਈ: ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਸਾਲ 2020 ’ਚ ਰਾਮ ਗੋਪਾਲ ਵਰਮਾ ਦੀ ਫ਼ਿਲਮ ‘ਕੰਪਨੀ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਹ ਲਗਭਗ ਦੋ ਦਹਾਕਿਆਂ ਤੋਂ ਇਸ ਫ਼ਿਲਮ ਇੰਡਸਟਰੀ ’ਚ ਹਨ। ਵਿਵੇਕ ਨੇ ਆਪਣੇ ਇਕ ਇੰਟਰਵਿਊ ’ਚ ਦੱਸਿਆ ਸੀ ਕਿ ਕਿੰਝ ਉਨ੍ਹਾਂ ਨੇ ਸਕੂਲ ’ਚ ਰਹਿੰਦੇ ਹੋਏ ਲੜਕੀਆਂ ਨੂੰ ਇੰਪ੍ਰੈੱਸ ਕੀਤਾ ਸੀ। ਸੰਜੇ ਦੇ ਨਾਲ ਸ਼ੂਟਆਊਟ ਐਟ ਲੋਖੰਡਵਾਲਾ ’ਚ ਕੰਮ ਕਰ ਚੁੱਕੇ ਅਦਾਕਾਰ ਨੇ ਖੁਲਾਸਾ ਕੀਤਾ ਕਿ ਸੰਜੇ ਵਿਵੇਕ ਦੇ ਪਿਤਾ ਸੁਰੇਸ਼ ਓਬਰਾਏ ਦੇ ਨਾਲ ਇਕ ਫ਼ਿਲਮ ਦੀ ਸ਼ੂਟਿੰਗ ਲਈ ਅਜ਼ਮੇਰ ’ਚ ਸਨ ਤਾਂ ਉਨ੍ਹਾਂ ਦੇ ਪਿਤਾ ਨੂੰ ਵਿਵੇਕ ਨਾਲ ਮਿਲਣ ਦਾ ਵਿਚਾਰ ਆਇਆ ਅਤੇ ਸੁਰੇਸ਼ ਆਪਣੇ ਨਾਲ ਸੰਜੇ ਦੱਤ ਨੂੰ ਵੀ ਲੈ ਆਏ।
ਵਿਵੇਕ ਅੱਗੇ ਦੱਸਦੇ ਹਨ ਕਿ ਮੈਂ ਉਦੋਂ ਹੈਰਾਨ ਹੋ ਗਿਆ ਸੀ ਜਦੋਂ ਮੇਰੇ ਪਿਤਾ ਨੇ ਮੈਨੂੰ ਸਕੂਲ ਆ ਕੇ ਸਰਪ੍ਰਾਈਜ ਦੇਣ ਦਾ ਫ਼ੈਸਲਾ ਕੀਤਾ। ਫਿਰ ਉਸ ਤੋਂ ਬਾਅਦ ਮੈਂ ਲੰਬੇ ਵਾਲ਼ਾਂ ਵਾਲੇ ਸੰਜੇ ਦੱਤ ਨੂੰ ਕਾਰ ’ਚੋਂ ਬਾਹਰ ਨਿਕਲਦੇ ਹੋਏ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਉਹ ਪਿਤਾ ਜੀ ਦੇ ਨਾਲ ਸ਼ੂਟਿੰਗ ਕਰ ਰਹੇ ਸਨ ਅਤੇ ਮੈਨੂੰ ਮਿਲਣ ਲਈ ਨਾਲ ਆਉਣ ਦਾ ਫ਼ੈਸਲਾ ਕੀਤਾ। ਮੈਂ ਬਾਬਾ ਨੂੰ ਬੇਨਤੀ ਕੀਤੀ ਸੀ ਕਿ ਉਹ ਮੇਰੇ ਨਾਲ 10 ਮਿੰਟ ਲਈ ਸੜਕ ’ਦੇ ਉਸ ਪਾਰ ਗਰਲਸ ਸਕੂਲ ਦੇਖਣ ਚਲੋ, ਤਾਂ ਉਥੇ ਲੜਕੀਆਂ ਬਿਲਕੁੱਲ ਪਾਗਲ ਹੋ ਗਈਆਂ ਅਤੇ ਮੈਂ ਰਾਜੇ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਹੈ।
ਵਿਵੇਕ ਓਬਰਾਏ ਨੇ ਦੱਸਿਆ ਕਿ ਫਿਰ ਉਸ ਤੋਂ ਬਾਅਦ ਮੇਰੇ ਪਿਤਾ ਅਤੇ ਸੰਜੇ ਦੱਤ ਚਲੇ ਗਏ ਪਰ ਮੈਂ ਸਕੂਲ ਦਾ ਮਿਨੀ ਸਟਾਰ ਬਣ ਗਿਆ ਸੀ। ਇਥੇ ਤੱਕ ਕਿ ਇਕ ਵਾਰ ਤਾਂ ਮੈਂ ਸਕੂਲ ’ਚੋਂ ਚੋਰੀ ਛਿਪੇ ਨਿਕਲ ਕੇ ਸੰਜੇ ਦੱਤ ਦੀ ਫ਼ਿਲਮ ਦੇਖਣ ਚਲਾ ਗਿਆ ਸੀ ਅਤੇ ਫਿਰ ਫਸ ਗਿਆ ਸੀ। ਵਿਵੇਕ ਨੇ ‘ਸਾਥੀਆ’, ‘ਯੁਵਾ’, ‘ਮਸਤੀ ਅਤੇ ‘ਓਮਕਾਰਾ’ ਵਰਗੀਆਂ ਕਈ ਫ਼ਿਲਮਾਂ ’ਚ ਭੂਮਿਕਾ ਨਿਭਾਈ ਹੈ।