ਪਹਿਲਾਂ ਸਿਰਫ਼ ਇੰਟਰੋਡਕਸ਼ਨ ਸੀ, ‘ਦਿ ਕਸ਼ਮੀਰ ਫਾਈਲਜ਼ ਅਨਰਿਪੋਰਟਿਡ’ ਅਸਲੀ ਕੁੰਡਲੀ ਹੈ

Wednesday, Aug 16, 2023 - 11:31 AM (IST)

ਪਹਿਲਾਂ ਸਿਰਫ਼ ਇੰਟਰੋਡਕਸ਼ਨ ਸੀ, ‘ਦਿ ਕਸ਼ਮੀਰ ਫਾਈਲਜ਼ ਅਨਰਿਪੋਰਟਿਡ’ ਅਸਲੀ ਕੁੰਡਲੀ ਹੈ

ਸਾਲ 2022 ਵਿਚ ਰਿਲੀਜ਼ ਹੋਈ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਕਸ਼ਮੀਰੀ ਪੰਡਿਤਾਂ ਦੇ ਦਰਦ, ਪੀੜ੍ਹਾ ਅਤੇ ਕਤਲੇਆਮ ਨੂੰ ਜਿਸ ਤਰ੍ਹਾਂ ਪਰਦੇ ’ਤੇ ਪੇਸ਼ ਕੀਤਾ, ਉਸ ਨੇ ਲੋਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਇਸ ਵਿਸ਼ੇ ਦੇ ਨਾਲ ਵਿਵੇਕ ਰੰਜਨ ਅਗਨੀਹੋਤਰੀ ਇਕ ਵਾਰ ਫਿਰ ਤੋਂ ਵਾਪਸ ਆ ਰਹੇ ਹਨ। ‘ਦਿ ਕਸ਼ਮੀਰ ਫਾਈਲਜ਼ ਅਨਰਿਪੋਰਟਿਡ’ ਇਕ ਡਾਕਿਊ ਸੀਰੀਜ਼ ਹੈ, ਜੋ ਕਸ਼ਮੀਰ ਦੇ ਇਤਿਹਾਸ ਅਤੇ 1990 ਵਿਚ ਕਸ਼ਮੀਰੀ ਪੰਡਿਤਾਂ ਦੇ ਨਾਲ ਹੋਈਆਂ ਦਰਦਨਾਕ ਘਟਨਾਵਾਂ ਨੂੰ ਤਹਿ-ਦਰ-ਤਹਿ ਤੁਹਾਡੇ ਸਾਹਮਣੇ ਲਿਆਵੇਗੀ। ਇਹ ਡਾਕਿਊ ਸੀਰੀਜ਼ 11 ਅਗਸਤ, 2023 ਤੋਂ ਜੀ 5 ’ਤੇ ਸਟ੍ਰੀਮ ਹੋਈ ਹੈ। ਇਸ ਬਾਰੇ ਵਿਵੇਕ ਰੰਜਨ ਅਗਨੀਹੋਤਰੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਕਸ਼ਮੀਰ ਫਾਈਲਜ਼ ਵਿਚ ਕੀ ਰਹਿ ਗਿਆ ਸੀ, ਜੋ ਇਸ ਡਾਕਿਊ ਸੀਰੀਜ਼ ਵਿਚ ਦਿਖਾਇਆ ਜਾਵੇਗਾ?
ਇਸ ਦਾ ਜਵਾਬ ਮੈਂ ਦੋ ਤਰ੍ਹਾਂ ਨਾਲ ਦੇ ਸਕਦਾ ਹਾਂ। ਇਕ ਸਾਡੇ ਇੱਥੇ ਜਦੋਂ ਵਿਆਹ ਹੁੰਦੇ ਹਨ ਤਾਂ ਲੜਕੇ ਅਤੇ ਲੜਕੀ ਦੀ ਤਸਵੀਰ ਭੇਜ ਦੇ ਹਨ ਅਤੇ ਉਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿੰਦੇ ਹਨ ਕਿ ਕੌਣ ਹੈ, ਕੀ ਕੰਮ ਕਰਦਾ ਹੈ? ਇਕ ਤਰ੍ਹਾਂ ਦਾ ਬ੍ਰੀਫ਼ ਇੰਟਰੋਡਕਸ਼ਨ ਹੁੰਦਾ ਹੈ। ਜਦੋਂ ਉਹ ਲੜਕਾ ਜਾਂ ਲੜਕੀ ਪਸੰਦ ਆ ਜਾਵੇ, ਤਾਂ ਕੁੰਡਲੀ ਮਿਲਾਉਂਦੇ ਹਨ ਤਾਂ ਇਹੀ ਸਮਝ ਲਓ ਕਿ ‘ਦੀ ਕਸ਼ਮੀਰ ਫਾਈਲਜ਼’ ਸਿਰਫ਼ ਇੰਟਰੋਡਕਸ਼ਨ ਸੀ ਅਤੇ ਇਹ ਸੀਰੀਜ਼ ਉਸ ਦੀ ਅਸਲੀ ਕੁੰਡਲੀ ਹੈ। ਇਹ ਪੂਰੀ ਤਰ੍ਹਾਂ ਕਸ਼ਮੀਰ ਵਿਚ ਹੋਣ ਵਾਲੇ ਹਿੰਦੂਆਂ ਦੇ ਕਤਲੇਆਮ ਬਾਰੇ ਦੱਸੇਗੀ। ਇਹ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਹੈ, ਜਿਨ੍ਹਾਂ ਨੂੰ ਆਪਣੇ ਦੇਸ਼ ਤੋਂ ਉਜੜਨਾ ਪਿਆ। ਇਸ ਵਿਚ ਇਤਿਹਾਸਕਾਰਾਂ, ਮਾਹਿਰਾਂ, ਅਸਲੀ ਪੀੜਿਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਕੀਤੀ ਗਈ ਗੱਲਬਾਤ ਵੀ ਸ਼ਾਮਲ ਹੈ।

ਕੀ ਤੁਸੀਂ ਇਸ ਨੂੰ ‘ਕਸ਼ਮੀਰ ਫਾਈਲਜ਼’ ਤੋਂ ਪਹਿਲਾਂ ਬਣਾਉਣਾ ਚਾਹੁੰਦੇ ਸੀ?
ਜੀ ਹਾਂ, ਸਾਡਾ ਪਹਿਲਾ ਪ੍ਰੋਜੈਕਟ ਤਾਂ ਇਹੀ ਡਾਕਿਊ ਸੀਰੀਜ਼ ਸੀ, ਕਸ਼ਮੀਰ ਫਾਈਲਜ਼ ਤਾਂ ਬਸ ਬਣ ਗਈ। ਉਸ ਸਮੇਂ ਅਸੀਂ ਸੋਚਿਆ ਕਿ ਚਲੋ ਇਸ ਦੀ ਫ਼ਿਲਮ ਹੀ ਬਣਾ ਲੈਂਦੇ ਹਾਂ। ਮੈਂ ਚਾਰ-ਪੰਜ ਸਾਲ ਪਹਿਲਾਂ ਟਵਿਟਰ ’ਤੇ ਟਾਈਟਲਸ ਵੀ ਮੰਗੇ ਸਨ ਤਾਂ ਇਸ ਸੀਰੀਜ਼ ਦਾ ਟਾਈਟਲ ਡਿੰਪਲ ਕੌਲ ਨੇ ਦਿੱਤਾ ਸੀ ਜੋ ਇਕ ਰਿਸਰਚਰ ਹਨ। ਪਹਿਲਾਂ ਅਸੀਂ ਇਹ ਨਾਮ ਫ਼ਿਲਮ ਲਈ ਸੋਚਿਆ ਸੀ, ਪਰ ਉਸ ਸਮੇਂ ਮੈਂ ਇਸ ਨੂੰ ਡਾਕਿਊ ਸੀਰੀਜ਼ ਲਈ ਬਚਾਅ ਲਿਆ ਸੀ।

ਇਸ ਡਾਕਿਊ ਸੀਰੀਜ਼ ਨੂੰ ਕਿਹੜੇ ਲੋਕ ਨਾ ਦੇਖਣ, ਇਸ ਦੇ ਲਈ ਤੁਸੀ ਕੋਈ ਡਿਸਕਲੇਮਰ ਦੇਣਾ ਚਾਹੋਗੇ?
ਮੈਂ ਚਾਹਾਂਗਾ ਕਿ ਇਸ ਨੂੰ ਚਲਾਕ ਕਿਸਮ ਦੇ ਲੋਕ ਨਾ ਦੇਖਣ, ਜੋ ਪੈਦਾਇਸ਼ੀ ਚਲਾਕ ਹਨ ਅਤੇ ਇਕ ਏਜੰਡੇ ਦੇ ਤਹਿਤ ਕੰਮ ਕਰ ਰਹੇ ਹਨ। ਜਿਸ ਕੋਲ ਦਿਲ ਹੈ, ਧੜਕਨ ਹੈ, ਸਾਹ ਹੈ, ਭਾਵਨਾਵਾਂ ਹਨ, ਜੋ ਦੇਸ਼ ਦੇ ਸਭਿਅਾਚਾਰ, ਇਤਿਹਾਸ ਅਤੇ ਇਨਸਾਨੀਅਤ ਨਾਲ ਮੁਹੱਬਤ ਕਰਦਾ ਹੈ, ਉਸ ਹਰ ਵਿਅਕਤੀ ਨੂੰ ਇਹ ਜ਼ਰੂਰੀ ਦੇਖਣੀ ਚਾਹੀਦੀ ਹੈ। ਜੇਕਰ ਤੁਸੀਂ ਕਮਜ਼ੋਰ ਦਿਲ ਹੋ, ਉਦੋਂ ਵੀ ਤੁਹਾਨੂੰ ਇਹ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਅਜਿਹੀਆਂ ਚੀਜ਼ਾਂ ਦੇਖੋਗੇ ਉਦੋਂ ਤੁਹਾਡਾ ਦਿਲ ਮਜ਼ਬੂਤ ਹੋਵੇਗਾ।

ਓ.ਟੀ.ਟੀ. ’ਤੇ ਕੁੱਝ ਲੋਕ ਮਸਾਲੇਦਾਰ ਅਤੇ ਫਿਕਸ਼ਨ ’ਤੇ ਆਧਾਰਿਤ ਕੰਟੈਂਟ ਵੇਖਣਾ ਚਾਹੁੰਦੇ ਹਨ, ਕੀ ਉਹ ਲੋਕ ਇਸ ਨੂੰ ਪਸੰਦ ਕਰਨਗੇ?
ਇਹ ਬਾਲੀਵੁਡ ਟਾਈਪ ਦੀ ਸੋਚ ਹੈ। ਪਹਿਲਾਂ ਸੋਚਦੇ ਸੀ ਕਿ ਆਡੀਅੰਸ ਮੂਰਖ ਅਤੇ ਸਿਲੈਕਟਿਵ ਹੈ, ਪਰ ਕਸ਼ਮੀਰ ਫਾਈਲਜ਼ ਨੇ ਇਸ ਨੂੰ ਗਲਤ ਸਾਬਿਤ ਕਰ ਦਿੱਤਾ। ‘ਕਸ਼ਮੀਰ ਫਾਈਲਜ਼ ਅਨਰਿਪੋਰਟਿਡ’ ਵੀ ਇਸ ਗੱਲ ਨੂੰ ਗਲਤ ਸਾਬਿਤ ਕਰੇਗੀ। ਨੰਬਰ ਇਕ ਓ.ਟੀ.ਟੀ. ਪਲੇਟਫਾਰਮ ਨੈੱਟਫਲਿਕਸ ’ਤੇ ਸਭ ਤੋਂ ਪਾਪੁਲਰ ਹਨ ਉਹ ਜਾਂ ਤਾਂ ਡਾਕਿਊਮੈਂਟਰੀਜ਼ ਹਨ ਜਾਂ ਡਾਕਿਊ ਸੀਰੀਜ਼ ਹੈ।

ਤੁਹਾਡੀ ਫ਼ਿਲਮ ਨਾਲ ਕਸ਼ਮੀਰ ਵਿਚ ਕੋਈ ਬਦਲਾਅ ਆਇਆ ਹੈ?
ਸਾਡੀ ਫ਼ਿਲਮ ਨਾਲ ਕਸ਼ਮੀਰ ਵਿਚ ਇਕ ਬਦਲਾਅ ਤਾਂ ਆਇਆ ਹੈ ਉਹ ਇਹ ਕਿ ਉਥੇ 1990 ਤੋਂ ਬਾਅਦ ਜੋ ਬੱਚੇ ਪੈਦਾ ਹੋਏ, ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਇੱਥੇ ਕਦੇ ਪੰਡਿਤ ਰਹਿੰਦੇ ਸਨ। ਇਹ ਫ਼ਿਲਮ ਦੇਖ ਕੇ ਉਨ੍ਹਾਂ ਨੂੰ ਇਹ ਤਾਂ ਸਮਝ ਆਇਆ ਕਿ ਸਾਡੇ ਨਾਲ ਵੀ ਕੋਈ ਝੂਠ ਕਿਹਾ ਗਿਆ ਹੈ। ਉਨ੍ਹਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਉਥੇ ਹੀ, ਪਹਿਲਾਂ ਜਦੋਂ ਮੈਂ ਕਸ਼ਮੀਰ ਜਾਂਦਾ ਸੀ ਤਾਂ ਉਥੇ ਮੈਨੂੰ ਕੋਈ ਪਛਾਣਦਾ ਨਹੀਂ ਸੀ। ਹੁਣ ਉਥੇ ਲੋਕ ਮੈਨੂੰ ਜਾਣਦੇ ਹਨ ਅਤੇ ਮੇਰੇ ਫੈਨਜ਼ ਵੀ ਹਨ।

ਅਜਿਹੇ ਕਈ ਲੋਕ ਹਨ ਜੋ ਕਹਿੰਦੇ ਹਨ ਕਿ ਤੁਸੀ ਇਕਤਰਫ਼ਾ ਕਹਾਣੀ ਬਿਆਨ ਕਰ ਰਹੇ ਹੋ, ਕੀ ਇਸ ਸੀਰੀਜ਼ ਦੇ ਨਾਲ ਵੀ ਅਜਿਹਾ ਦੇਖਣ ਨੂੰ ਮਿਲੇਗਾ?
ਇਹ ਸੀਰੀਜ਼ ਪੂਰੀ ਤਰ੍ਹਾਂ ਇਕਤਰਫ਼ਾ ਹੈ। ਦੁਨੀਆ ਵਿਚ ਕਿਸੇ ਕਹਾਣੀਕਾਰ ਦੀ ਇਹ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਦੋ ਤਰਫ਼ਾ ਕਹਾਣੀ ਸੁਣਾਉਣ। ਜੇਕਰ ਤੁਸੀ ਇਕ ਅਮੀਰ ਅਤੇ ਗਰੀਬ ਆਦਮੀ ਦੀ ਕਹਾਣੀ ਸੁਣਾ ਰਹੇ ਹੋ, ਜਿਸ ਵਿਚ ਤੁਹਾਡਾ ਹੀਰੋ ਗਰੀਬ ਹੈ ਤਾਂ ਤੁਸੀਂ ਗਰੀਬ ਦਾ ਹੀ ਤਾਂ ਦਰਦ ਸੁਣਾਉਗੇ। ਮੈਂ ਇਸ ਵਿਚ ਸਿਰਫ਼ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਨੂੰ ਲਿਆ ਹੈ। ਉਸ ਸਮੇਂ ਜੋ ਪੁਲਸ ਅਤੇ ਆਰਮੀ ਦੇ ਲੋਕ ਸ਼ਹੀਦ ਹੋਏ, ਇਸ ਵਿਚ ਉਨ੍ਹਾਂ ਦਾ ਦਰਦ ਨਹੀਂ ਹੈ। ਮੇਰਾ ਜੰਮੂ-ਕਸ਼ਮੀਰ ਪੁਲਸ ’ਤੇ ਫ਼ਿਲਮ ਬਣਾਉਣ ਦਾ ਵੀ ਮਨ ਹੈ।


author

sunita

Content Editor

Related News