ਵਿਵੇਕ ਅਗਨੀਹੋਤਰੀ ਨੇ ਕਰਨ ਜੌਹਰ ਤੇ ਅਯਾਨ ਮੁਖਰਜੀ ਦਾ ਉਡਾਇਆ ਮਜ਼ਾਕ

Saturday, Sep 03, 2022 - 12:29 PM (IST)

ਵਿਵੇਕ ਅਗਨੀਹੋਤਰੀ ਨੇ ਕਰਨ ਜੌਹਰ ਤੇ ਅਯਾਨ ਮੁਖਰਜੀ ਦਾ ਉਡਾਇਆ ਮਜ਼ਾਕ

ਮੁੰਬਈ (ਬਿਊਰੋ)– ਫ਼ਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਅਕਸਰ ਆਪਣੇ ਬਿਆਨਾਂ ਦੇ ਚੱਲਦਿਆਂ ਸੁਰਖ਼ੀਆਂ ’ਚ ਰਹਿੰਦੇ ਹਨ। ਹਾਲ ਹੀ ’ਚ ਦਿੱਤੇ ਇਕ ਇੰਟਰਵਿਊ ’ਚ ਵਿਵੇਕ ਅਗਨੀਹੋਤਰੀ ਨੇ ਅਯਾਨ ਮੁਖਰਜੀ ਦੀ ਆਗਾਮੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਬਿਆਨ ਦਿੱਤਾ ਹੈ। ਫ਼ਿਲਮ ਬਾਰੇ ਗੱਲ ਕਰਦਿਆਂ ਵਿਵੇਕ ਨੇ ਅਯਾਨ ’ਤੇ ਇਹ ਕਹਿੰਦਿਆਂ ਚੁਟਕੀ ਲਈ ਹੈ ਕਿ ਉਹ ਫ਼ਿਲਮ ਦੇ ਨਾਂ ਦਾ ਉਚਾਰਨ ਵੀ ਨਹੀਂ ਕਰ ਸਕਦੇ।

ਵਿਵੇਕ ਨੇ ਇਹ ਵੀ ਕਿਹਾ ਕਿ ਕਿਵੇਂ ਫ਼ਿਲਮ ਨਿਰਮਾਤਾ ਕਰਨ ਜੌਹਰ ਦੀਆਂ ਫ਼ਿਲਮਾਂ ਅਕਸਰ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦਾ ਮਜ਼ਾਕ ਉਡਾਉਂਦੀਆਂ ਹਨ। ਕੁਸ਼ਾਲ ਮਹਿਰਾ ਨਾਲ ਇਕ ਇੰਟਰਵਿਊ ’ਚ ਵਿਵੇਕ ਨੇ ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ’ ਬਾਰੇ ਵੀ ਗੱਲ ਕੀਤੀ।

ਉਨ੍ਹਾਂ ਕਿਹਾ, ‘‘ਬ੍ਰਹਮਾਸਤਰ’, ਕੀ ਉਹ ਇਸ ਦਾ ਅਰਥ ਵੀ ਜਾਣਦੇ ਹਨ? ਤੇ ਫਿਰ ਉਹ ਅਸਤਰ ਦੀ ਗੱਲ ਕਰ ਰਹੇ ਹਨ, ਉਹ ਵੀ ਕੀ ਹੈ? ਫਿਰ ਤੁਸੀਂ ਆਪਣੇ ਡਾਇਰੈਕਟਰ ਨੂੰ ਲਿਆਉਂਦੇ ਹੋ, ਜੋ ‘ਬ੍ਰਹਮਾਸਤਰ’ ਦਾ ਉਚਾਰਨ ਵੀ ਨਹੀਂ ਕਰ ਸਕਦੇ। ਉਹ ਇਕ ਅਦਭੁਤ ਨਿਰਦੇਸ਼ਕ ਹੈ। ਮੈਨੂੰ ਉਸ ਦੀ ‘ਵੇਕਅੱਪ ਸਿਡ’ ਤੇ ਦੂਜੀ ਫ਼ਿਲਮ ਪਸੰਦ ਆਈ ਤੇ ਕਾਸ਼ ਉਨ੍ਹਾਂ ਨੇ ਇਕ ਬਿਹਤਰੀਨ ਫ਼ਿਲਮ ਬਣਾਈ ਹੁੰਦੀ। ਮੈਂ ਉਸ ਬਾਰੇ ਚਿੰਤਿਤ ਹਾਂ, ਜਿਵੇਂ ਇਕ ਮਾਂ ਆਪਣੇ ਬੱਚਿਆਂ ਬਾਰੇ ਹੁੰਦੀ ਹੈ। ਮੈਂ ਬਹੁਤ ਨਿਰਾਸ਼ ਹਾਂ।’’

ਇਹ ਖ਼ਬਰ ਵੀ ਪੜ੍ਹੋ : ਈਮੇਲ ਰਾਹੀਂ ਧਮਕੀ ਮਿਲਣ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਿਦੇਸ਼ ਲਈ ਹੋਏ ਰਵਾਨਾ

ਉਨ੍ਹਾਂ ਅੱਗੇ ਕਿਹਾ, ‘‘ਉਹ ਐੱਲ. ਜੀ. ਬੀ. ਟੀ. ਕਿਊ. ਬਾਰੇ ਗੱਲ ਕਰਦੇ ਹਨ ਪਰ ਉਹ ਖ਼ੁਦ ਇਸ ਦਾ ਮਜ਼ਾਕ ਉਡਾਉਂਦੇ ਹਨ। ਕਰਨ ਦੀਆਂ ਫ਼ਿਲਮਾਂ ਅਕਸਰ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦਾ ਮਜ਼ਾਕ ਕਿਉਂ ਉਡਾਉਂਦੀਆਂ ਹਨ? ਕਿਉਂ? ਤੇ ਉਹ ਸਰਗਰਮੀ ਬਾਰੇ ਗੱਲ ਕਰਦੇ ਹਨ।’’

ਦੱਸ ਦੇਈਏ ਕਿ ਵਿਵੇਕ ਅਗਨੀਹੋਤਰੀ ਦੀ ਆਖਰੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’, ਜਿਸ ’ਚ ਮਿਥੁਨ ਚੱਕਰਵਰਤੀ, ਅਨੁਪਮ ਖੇਰ, ਦਰਸ਼ਨ ਕੁਮਾਰ ਤੇ ਪੱਲਵੀ ਜੋਸ਼ੀ ਨੇ ਅਭਿਨੈ ਕੀਤਾ ਸੀ, ਹਿੱਟ ਰਹੀ ਤੇ ਬਾਕਸ ਆਫਿਸ ਦੇ ਕਈ ਰਿਕਾਰਡ ਤੋੜ ਦਿੱਤੇ। ਇਸ ਸਾਲ ਦੀ ਸ਼ੁਰੂਆਤ ’ਚ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ‘ਦਿ ਦਿੱਲੀ ਫਾਈਲਜ਼’ ਦਾ ਐਲਾਨ ਕੀਤਾ, ਜੋ 1984 ਦੇ ਸਿੱਖ ਵਿਰੋਧੀ ਦੰਗਿਆਂ ’ਤੇ ਆਧਾਰਿਤ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News