ਵਿਵੇਕ ਅਗਨੀਹੋਤਰੀ ਅਤੇ ਪੱਲਵੀ ਜੋਸ਼ੀ ਦਾ ‘ਗਲੋਬਲ ਹਿਊਮੈਨਿਟੀ ਟੂਰ’ ਹੋਇਆ ਸਫ਼ਲ

06/20/2022 6:21:43 PM

ਬਾਲੀਵੁੱਡ ਡੈਸਕ: ਵਿਵੇਕ ਅਗਨੀਹੋਤਰੀ ਦਾ ਸਭ ਤੋਂ ਅਭਿਲਾਸ਼ੀ 'ਹਿਊਮੈਨਿਟੀ ਟੂਰ' ਆਖ਼ਰਕਾਰ ਬ੍ਰੀਟੇਨ ’ਚ ਪੂਰਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ  ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਅਤੇ ਨਿਰਮਾਤਾ-ਅਦਾਕਾਰਾ ਪੱਲਵੀ ਜੋਸ਼ੀ ਨੇ ਸ਼ਾਂਤੀ ਦਾ ਸੰਦੇਸ਼ ਫ਼ੈਲਾਉਣ ਅਤੇ ਭਾਰਤੀ ਸੰਸਕ੍ਰਿਤੀ ਬਾਰੇ ਦੁਨੀਆ ਨੂੰ ਜਾਗਰੂਕ ਕਰਨ ਲਈ ਇਹ ਟੂਰ ਸ਼ੁਰੂ ਕੀਤਾ ਸੀ। ‘ਦਿ ਕਸ਼ਮੀਰ ਫ਼ਾਈਲਜ਼’ ਦੀ ਟੀਮ ਦਾ ਨਿੱਘਾ ਸੁਆਗਤ ਕਰਨ ਲਈ ਯੂ.ਕੇ ਦਾ ਧੰਨਵਾਦ ਕਰਦੇ ਹੋਏ, ਸ਼ਾਨਦਾਰ ਭਾਰਤੀ ਨਿਰਦੇਸ਼ਕ, ਵਿਵੇਕ ਅਗਨੀਹੋਤਰੀ ਨੇ ਕਿਹਾ ਕਿ ‘ਧੰਨਵਾਦ ਯੂਨਾਈਟਿਡ ਕਿੰਗਡਮ’

 

ਇਸ ਦੌਰੇ ਦੌਰਾਨ ਵਿਵੇਕ ਅਗਨੀਹੋਤਰੀ ਅਤੇ ਪੱਲਵੀ ਜੋਸ਼ੀ ਨੇ ਨਹਿਰੂ ਸੈਂਟਰ ਲੰਡਨ, ਕੈਂਬਰਿਜ ਯੂਨੀਵਰਸਿਟੀ, ਇੰਪੀਰੀਅਲ ਕਾਲਜ, ਐਡਿਨਬਰਗ, ਲਾਇਨਜ਼ ਕਲੱਬ ਬਰਮਿੰਘਮ, ਸਕਾਟਿਸ਼ ਯਹੂਦੀ ਹੈਰੀਟੇਜ ਸੈਂਟਰ, ਸਕਾਟਲੈਂਡ, ਗਲਾਸਗੋ ਸਕਾਟਲੈਂਡ, ਯੂਨਾਈਟਿਡ ਕਿੰਗਡਮ ਦੀ ਸੰਸਦ, ਹਾਊਸ ਆਫ਼ ਲਾਰਡਜ਼, ਯੂ.ਕੇ. ਦੇ ਸਪੀਕਰਜ਼ ਕਾਰਨਰ ਅਤੇ ਹਾਈਡ ਪਾਰਕ, ​​ਲੰਡਨ ਵਿਖੇ ਭਾਸ਼ਣ ਦਿੱਤਾ।

ਇਹ  ਵੀ ਪੜ੍ਹੋ : ‘ਜੁੱਗ ਜੁੱਗ ਜੀਓ’ ਫ਼ਿਲਮ 'ਤੇ ਰਿਧੀਮਾ ਕਪੂਰ ਦਾ ਰੀਵਿਊ, ਮਾਂਂ ਨੀਤੂ ਕਪੂਰ ਦੀਆਂ ਕੀਤੀਆਂ ਰੱਜ ਕੇ ਤਾਰੀਫ਼ਾਂ

ਸਮਾਜ ਅਤੇ ਮਨੁੱਖਤਾ ਨੂੰ ਵਾਪਸ ਦੇਣ ਦੇ ਸੁਪਨੇ ਨਾਲ, ਸੱਚ ਬਿਆਨ ਕਰਨ ਵਾਲੀ ਫ਼ਿਲਮ ਦੇ ਨਿਰਮਾਤਾਵਾਂ ਨੇ ‘ਮਾਨਵਤਾ ਯਾਤਰਾ’ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਏਜੰਡਾ ਆਪਣੇ ਪ੍ਰੇਰਨਾਦਾਇਕ ਭਾਸ਼ਣ ਰਾਹੀਂ ਦੁਨੀਆ ਭਰ ’ਚ ਭਾਰਤ ਦੇ ਅਮੀਰ ਸੱਭਿਆਚਾਰ ਬਾਰੇ ਪਿਆਰ ਅਤੇ ਜਾਗਰੂਕਤਾ ਫੈਲਾਉਣਾ ਅਤੇ 5000 ਸਾਲਾਂ ਦੀਆਂ ਭਾਵਨਾਵਾਂ ਅਤੇ ਸ਼ਾਂਤੀ ਦੇ ਸੰਦੇਸ਼ਾਂ ਨੂੰ ਉਜਾਗਰ ਕਰਨਾ ਹੈ। ‘ਹਿਊਮੈਨਿਟੀ ਟੂਰ’ ’ਚ ਕੁਝ ਪ੍ਰਭਾਵਸ਼ਾਲੀ ਸਕ੍ਰੀਨਿੰਗ ਹੋਵੇਗੀ।

ਇਹ  ਵੀ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਪਤਨੀ ਆਲੀਆ ਨੇ ਕੀਤੀ ਤਾਰੀਫ਼

ਤੁਹਾਨੂੰ ਦੱਸ ਦੇਈਏ ਵਿਵੇਕ ਅਗਨੀਹੋਤਰੀ ਇਕ ਤਾਕਤਵਰ ਸੋਚ ਵਾਲੇ ਨੇਤਾ ਵਜੋਂ ਜਾਣੇ ਜਾਂਦੇ ਹਨ। ਦੂਜੇ ਪਾਸੇ ਪੱਲਵੀ ਜੋਸ਼ੀ ਭਾਰਤੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਤਾਕਤਵਰ ਮਹਿਲਾ ਨਿਰਮਾਤਾ ਹੈ ਜਿਸ ਕੋਲ ਅਸਲ ਜ਼ਿੰਦਗੀ ਅਤੇ ਚੁਣੌਤੀਪੂਰਨ ਵਿਸ਼ਿਆਂ ’ਤੇ ਫਿਲਮਾਂ ਬਣਾਉਣ ਦੀ ਹਿੰਮਤ ਹੈ। ਜੋ ਉਸ ਦੇ ਪ੍ਰੋਡਕਸ਼ਨ ਹਾਊਸ ਅਧੀਨ ਬਣੀਆਂ ਫ਼ਿਲਮਾਂ ’ਚ ‘ਆਈ ਐਮ ਬੁੱਧਾ ਫ਼ਾਊਂਡੇਸ਼ਨ’ ਸਾਫ਼ ਨਜ਼ਰ ਆਉਂਦੀ ਹੈ।


Anuradha

Content Editor

Related News