ਭੈਣਾਂ ਨਾਲ ਇੰਝ ਰੱਖੜੀ ਮਨਾਉਂਦੇ ਦਿਸੇ ਕਰਨ ਔਜਲਾ, ਵੀਡੀਓ ਵਾਇਰਲ

8/3/2020 12:35:04 PM

ਜਲੰਧਰ (ਬਿਊਰੋ) — ਅੱਜ ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।  ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਣ ਵਾਲਾ ਤਿਉਹਾਰ ਰੱਖੜੀ, ਦੇਸੀ ਮਹੀਨੇ ਸਾਉਣ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਅਜਿਹੇ 'ਚ ਪੰਜਾਬੀ ਕਲਾਕਾਰਾਂ ਵੀ ਇਸ ਤਿਉਹਾਰ ਬਹੁਤ ਪਿਆਰ ਨਾਲ ਮਨਾਉਂਦੇ ਹਨ। ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਕਰਨ ਔਜਲਾ ਦੀ ਇੱਕ ਪੁਰਾਣੀ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਆਪਣੀਆਂ ਭੈਣਾਂ ਨਾਲ ਵਿਖਾਈ ਦੇ ਰਹੇ ਹਨ। ਉਨ੍ਹਾਂ ਦੀਆਂ ਭੈਣਾਂ ਆਪਣੇ ਭਰਾ ਕਰਨ ਔਜਲਾ ਦੇ ਹੱਥ 'ਤੇ ਰੱਖੜੀ ਬੰਨ੍ਹਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Miss u sis ..😑 💯 AUJLA 💯❤ Admin:- @js_dhliwl ❤ @karanaujla_official #karanaujla #rmg #rehaanrecords @karanaujla_official @deeprehaan @shehnaazgill @sandeeprehaan85 @bajwa_sukh @parmamusic @artistgill @deepjandu #geetandimachine #karan #aujla #chandigarh #punjab #kraledakaran #deepjandu #karanaujla_official #ellymangat #elly #karanaujla #punjabigallery01 #punjabisong #punjabitrend #punjabitadka #punjabitadka #punjabisongslover #punjabigallery #punjabigabru #punjabisongs #punjabisonglover #deepjandu #sukhsanghera #shehnaazgill #babbumaan #artistgill #tranding #jatt #chandigarh #jattlife #karanaujlaofficial @karanaujla_official @deeprehaan

A post shared by Karan Aujla Fan Page🎤 (@offical_karanaujla) on Aug 2, 2020 at 7:47pm PDT

ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਕਰਨ ਔਜਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਸੀ, ਜਿਸ 'ਚ ਕਰਨ ਔਜਲਾ ਲਾਈਵ ਸ਼ੋਅ ਦੌਰਾਨ ਐਂਕਰ ਨਾਲ ਗੱਲਬਾਤ ਕਰ ਰਹੇ ਹਨ ਪਰ ਇਸ ਗੱਲਬਾਤ ਦੌਰਾਨ ਉਹ ਆਪਣੇ ਮਾਪਿਆਂ ਦੀ ਗੱਲ ਕਰਦੇ ਹੋਏ ਇਮੋਸ਼ਨਲ/ਭਾਵੁਕ ਹੋ ਗਏ ਅਤੇ ਗੱਲ ਕਰਦਿਆਂ-ਕਰਦਿਆਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਦੇ ਨਾਲ-ਨਾਲ ਇਸ ਸ਼ੋਅ ਨੂੰ ਹੋਸਟ ਕਰ ਰਹੀ ਐਂਕਰ ਵੀ ਇਮੋਸ਼ਨਲ ਹੋ ਗਈ ਸੀ।

 
 
 
 
 
 
 
 
 
 
 
 
 
 

ਹਾਂ ਹੈਗੇ ਆਂ Full video out now ( link in bio ) Jrur dseo tuhadi favourite line comment krke . Baki tuhadi support nal hi ae sab . Congrats to the whole team @rehaanrecordsltd @gurlejakhtarmusic @avvysra @rupanbal @deolsagar @paavaneemahajan @gk.digital @coin_digital

A post shared by Karan Aujla (@karanaujla_official) on Jul 26, 2020 at 2:01am PDT

ਦੱਸਣਯੋਗ ਹੈ ਕਿ ਕਰਨ ਔਜਲਾ ਆਪਣੇ ਮਾਪਿਆਂ ਦੀ ਤਸਵੀਰ ਅਕਸਰ ਸਾਂਝੀ ਕਰਦੇ ਰਹਿੰਦੇ ਹਨ। ਬਹੁਤ ਛੋਟੇ ਸਨ ਜਦੋਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਦੇਖਭਾਲ ਉਨ੍ਹਾਂ ਦੇ ਚਾਚੇ ਨੇ ਹੀ ਕੀਤੀ ਸੀ। ਪਿੱਛੇ ਜਿਹੇ ਉਨ੍ਹਾਂ ਨੇ ਆਪਣੇ ਚਾਚਾ ਜੀ ਨਾਲ ਵੀ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਆਪਣੇ ਪਾਲਣਹਾਰ ਚਾਚੇ ਦਾ ਜ਼ਿਕਰ ਕਰਦੇ ਹੋਏ ਦੱਸਿਆ ਸੀ ਕਿ ਕਿਵੇਂ ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਪਾਲਣ ਪੋਸ਼ਣ ਚਾਚੇ ਨੇ ਕੀਤਾ।

 
 
 
 
 
 
 
 
 
 
 
 
 
 

Ghurale ala yaar tera hona ni , tu bull j na ter eve mooh ni flaayida 💯 Dseo kida lgya Bar - bar out now @navjot.official Karan aujla @yeahproof @rehaanrecords @b2getherpros

A post shared by Karan Aujla (@karanaujla_official) on Jul 12, 2020 at 2:04am PDT

ਜੇ ਗੱਲ ਕਰੀਏ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੂੰ ਪੰਜਾਬੀ ਸੰਗੀਤ ਜਗਤ 'ਚ ਹਿੱਟ ਗੀਤਾਂ ਦੀ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ। ਹਾਲ ਹੀ 'ਚ ਉਹ 'ਹਾਂ ਹੈਗੇ ਆ' ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਹ ਗੀਤ ਅਜੇ ਤੱਕ ਟਰੈਂਡਿੰਗ 'ਚ ਚੱਲ ਰਿਹਾ ਹੈ।

 


sunita

Content Editor sunita