ਦੀਪਿਕਾ ਪਾਦੂਕੌਣ ਤੇ ਵਿਨ ਡੀਜ਼ਲ ਦੀ ਤਸਵੀਰ ਹੋਈ ਵਾਇਰਲ, ਕੀ ਮੁੜ ਸਿਲਵਰ ਸਕ੍ਰੀਨ ''ਤੇ ਕਰਨਗੇ ਕਮਾਲ?

Wednesday, Mar 27, 2024 - 01:17 PM (IST)

ਦੀਪਿਕਾ ਪਾਦੂਕੌਣ ਤੇ ਵਿਨ ਡੀਜ਼ਲ ਦੀ ਤਸਵੀਰ ਹੋਈ ਵਾਇਰਲ, ਕੀ ਮੁੜ ਸਿਲਵਰ ਸਕ੍ਰੀਨ ''ਤੇ ਕਰਨਗੇ ਕਮਾਲ?

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇੰਨੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਪ੍ਰੈਗਨੈਂਸੀ ਕਾਰਨ ਦੀਪਿਕਾ ਪਾਦੂਕੌਣ ਨੇ ਕੰਮ ਤੋਂ ਬ੍ਰੇਕ ਲੈ ਲਿਆ ਹੈ ਅਤੇ ਮੈਟਰਨਿਟੀ ਲੀਵ 'ਤੇ ਹੈ। ਇਸ ਦੌਰਾਨ ਹਾਲੀਵੁੱਡ ਸਟਾਰ ਵਿਨ ਡੀਜ਼ਲ ਨਾਲ ਦੀਪਿਕਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਗਿਆ ਹੈ। ਦਰਅਸਲ, ਦੀਪਿਕਾ ਪਾਦੂਕੋਣ ਨੇ ਵਿਨ ਡੀਜ਼ਲ ਨਾਲ ਹਾਲੀਵੁੱਡ ਪ੍ਰਾਜੈਕਟ 'XXX: Return of Xander Cage' ਫ਼ਿਲਮ 'ਚ ਕੰਮ ਕੀਤਾ ਹੈ। ਇਹ ਫ਼ਿਲਮ ਸਾਲ 2017 'ਚ ਰਿਲੀਜ਼ ਹੋਈ ਸੀ, ਜਿਸ ਦੀ ਪ੍ਰਮੋਸ਼ਨ ਲਈ ਵਿਨ ਡੀਜ਼ਲ ਭਾਰਤ ਵੀ ਆਏ ਸਨ। ਇਸ ਦੌਰਾਨ ਦੀਪਿਕਾ ਪਾਦੂਕੌਣ ਨੇ ਆਪਣੀ ਮਹਿਮਾਨਨਿਵਾਜ਼ੀ ਦਿਖਾਈ ਅਤੇ ਉਨ੍ਹਾਂ ਨੂੰ ਮੁੰਬਈ ਦੀਆਂ ਸਥਾਨਕ ਅਤੇ ਮਸ਼ਹੂਰ ਥਾਵਾਂ ਦਾ ਸੈਰ ਸਪਾਟਾ ਵੀ ਕਰਵਾਇਆ। 

ਵਿਨ ਡੀਜ਼ਲ ਨੇ ਸ਼ੇਅਰ ਕੀਤੀ ਦੀਪਿਕਾ ਨਾਲ ਤਸਵੀਰ
ਵਿਨ ਡੀਜ਼ਲ ਫ਼ਿਲਮ ਨਿਰਦੇਸ਼ਕ ਡੀਜੇ ਕਾਰੂਸੋ ਨਾਲ ਭਾਰਤ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਤਸਵੀਰਾਂ ਕਲਿੱਕ ਕਰਵਾਈਆਂ ਸਨ, ਜਿਨ੍ਹਾਂ 'ਚੋਂ ਇਕ ਵਿਨ ਨੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਵਿਨ ਦੀਪਿਕਾ ਨੂੰ ਫਰ ਓਵਰਕੋਟ ਪਾਉਂਦੇ ਦੇਖਿਆ ਜਾ ਸਕਦਾ ਹੈ। ਜਦੋਂਕਿ ਆਟੋ 'ਚ ਡੀਜੇ ਕਰੂਸੋ ਬੈਠਾ ਹੈ। ਵਿਨ ਦਾ ਇਹ ਕੋਟ ਪਹਿਨਦੇ ਹੋਏ ਦੀਪਿਕਾ ਦੇ ਚਿਹਰੇ 'ਤੇ ਮੁਸਕਰਾਹਟ ਦੇਖੀ ਜਾ ਸਕਦੀ ਹੈ।

ਪ੍ਰਸ਼ੰਸਕਾਂ ਨੇ ਆਖੀ ਇਹ ਗੱਲ
ਦੀਪਿਕਾ ਅਤੇ ਵਿਨ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਦੇਖਣ ਦੀ ਇੱਛਾ ਜਤਾਈ ਹੈ। ਇਕ ਯੂਜ਼ਰ ਨੇ ਲਿਖਿਆ, ''ਮੈਂ ਦੋਵਾਂ ਨੂੰ ਸਕ੍ਰੀਨ 'ਤੇ ਦੇਖਣਾ ਮਿਸ ਕਰ ਰਿਹਾ ਹਾਂ।' ਇਕ ਹੋਰ ਯੂਜ਼ਰ ਨੇ ਟਿੱਪਣੀ ਕਰਦਿਆਂ ਲਿਖਿਆ, ''ਦੀਪਿਕਾ ਪਾਦੂਕੌਣ ਬਹੁਤ ਚੰਗੀ ਅਭਿਨੇਤਰੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News