‘ਵਿਕਰਮ ਵੇਧਾ’ ਲਈ ਰਿਤਿਕ ਰੌਸ਼ਨ ਨੇ ਵਸੂਲੀ ਸੈਫ ਅਲੀ ਖ਼ਾਨ ਨਾਲੋਂ ਤਿੰਨ ਗੁਣਾ ਵੱਧ ਫੀਸ

Tuesday, Sep 27, 2022 - 12:41 PM (IST)

‘ਵਿਕਰਮ ਵੇਧਾ’ ਲਈ ਰਿਤਿਕ ਰੌਸ਼ਨ ਨੇ ਵਸੂਲੀ ਸੈਫ ਅਲੀ ਖ਼ਾਨ ਨਾਲੋਂ ਤਿੰਨ ਗੁਣਾ ਵੱਧ ਫੀਸ

ਮੁੰਬਈ (ਬਿਊਰੋ)– ‘ਵਿਕਰਮ ਵੇਧਾ’ 30 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਇਹ ਫ਼ਿਲਮ ਸਾਲ ਦੀਆਂ ਮਸ਼ਹੂਰ ਫ਼ਿਲਮਾਂ ’ਚੋਂ ਇਕ ਹੈ। ਟਰੇਲਰ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਵੱਡੇ ਬਜਟ ਵਾਲੀ ਇਸ ਫ਼ਿਲਮ ਲਈ ਸਟਾਰਕਾਸਟ ਨੇ ਮੋਟੀ ਫੀਸ ਲਈ ਹੈ।

ਫ਼ਿਲਮ ਦੇ ਟਰੇਲਰ ’ਚ ਰਿਤਿਕ ਰੌਸ਼ਨ ਦੇ ਜ਼ਬਰਦਸਤ ਫਾਈਟ ਸੀਨਜ਼ ਤੇ ਡਾਇਲਾਗਸ ਦੇਖਣ ਤੇ ਸੁਣਨ ਨੂੰ ਮਿਲੇ। ਰਿਤਿਕ ਨੇ ਜਿੰਨੀ ਫੀਸ ਲਈ ਹੈ, ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ। ਰਿਪੋਰਟ ਮੁਤਾਬਕ ਉਨ੍ਹਾਂ ਨੇ 50 ਕਰੋੜ ਰੁਪਏ ਚਾਰਜ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਫਾਲਗੁਨੀ ਪਾਠਕ ਤੇ ਨੇਹਾ ਕੱਕੜ ਦੇ ਵਿਵਾਦ ’ਤੇ ਬੋਲੀ ਇਹ ਮਸ਼ਹੂਰ ਗਾਇਕਾ, ਕਿਹਾ– ‘ਰੀਮੇਕ ਨਾਲ ਬਰਬਾਦ ਹੋ ਰਹੇ ਗੀਤ’

ਸੈਫ ਅਲੀ ਖ਼ਾਨ ਹੀਰੋ ਦੇ ਰੋਲ ’ਚ ਹਨ ਪਰ ਰਿਤਿਕ ਰੌਸ਼ਨ ਦੇ ਅੱਗੇ ਉਨ੍ਹਾਂ ਦੀ ਫੀਸ ਬੇਹੱਦ ਘੱਟ ਹੈ। ਰਿਪੋਰਟ ਮੁਤਾਬਕ ਸੈਫ ਨੇ 12 ਕਰੋੜ ਰੁਪਏ ਦੀ ਫੀਸ ਲਈ ਹੈ।

ਸੈਫ ਅਲੀ ਖ਼ਾਨ ਦੇ ਆਪੋਜ਼ਿਟ ਰਾਧਿਕਾ ਆਪਟੇ ਨਜ਼ਰ ਆਉਣ ਵਾਲੀ ਹੈ। ਰਾਧਿਕਾ ਨੇ ਫ਼ਿਲਮ ਲਈ 3 ਕਰੋੜ ਰੁਪਏ ਫੀਸ ਵਜੋਂ ਲਏ ਹਨ।

‘ਦਿ ਫੈਮਿਲੀ ਮੈਨ’ ਵਾਲੇ ਸ਼ਾਰਿਬ ਹਾਸ਼ਮੀ ਨੇ ਫ਼ਿਲਮ ਲਈ 50 ਲੱਖ ਰੁਪਏ ਫੀਸ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਸੁਪਰੀਮ ਕੋਰਟ ਤੋਂ ਵੀ ਸ਼ਾਹਰੁਖ ਖ਼ਾਨ ਨੂੰ ਮਿਲੀ ਵੱਡੀ ਰਾਹਤ, ਹੱਕ 'ਚ ਆਇਆ ਫ਼ੈਸਲਾ

ਅਦਾਕਾਰ ਰੋਹਿਤ ਸ਼ਰਾਫ ਨੇ ਫ਼ਿਲਮ ਲਈ 1 ਕਰੋੜ ਰੁਪਏ ਫੀਸ ਲਈ ਹੈ।

ਅਦਾਕਾਰਾ ਯੋਗਿਤਾ ਬਿਹਾਨੀ ਨੇ ਫ਼ਿਲਮ ਲਈ 60 ਲੱਖ ਰੁਪਏ ਫੀਸ ਲਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News