ਵਿਜੇ ਸੇਤੂਪਤੀ ਦਾ ‘ਜਵਾਨ’ ਲੁੱਕ ਆਇਆ ਸਾਹਮਣੇ, ਸ਼ਾਹਰੁਖ ਖ਼ਾਨ ਵੀ ਹੋਏ ਮੁਰੀਦ
Monday, Jul 24, 2023 - 05:55 PM (IST)
ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਦੀ ਚਰਚਾ ਲਗਾਤਾਰ ਬਣੀ ਹੋਈ ਹੈ। ਐਟਲੀ ਕੁਮਾਰ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਹੈ। ਪਿਛਲੇ ਦਿਨੀਂ ਸ਼ਾਹਰੁਖ ਨੇ ਗੰਜੇ ਲੁੱਕ ’ਚ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਮੇਕਰਸ ਨੇ ਫ਼ਿਲਮ ਦੇ ਇਕ ਹੋਰ ਲੀਡ ਐਕਟਰ ਵਿਜੇ ਸੇਤੂਪਤੀ ਦਾ ਨਵਾਂ ਲੁੱਕ ਸ਼ੇਅਰ ਕੀਤਾ ਹੈ। 45 ਸਾਲਾ ਇਹ ਅਦਾਕਾਰ ਐਨਕਾਂ ਪਹਿਨੀ ਡੈਡਲੀ ਲੁੱਕ ’ਚ ਨਜ਼ਰ ਆ ਰਿਹਾ ਹੈ। ਇਹ ਪੋਸਟਰ ਵਿਜੇ ਦੇ ਪ੍ਰਸ਼ੰਸਕਾਂ ਲਈ ਇਕ ਟ੍ਰੀਟ ਦੀ ਤਰ੍ਹਾਂ ਹੈ ਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਸ਼ਾਹਰੁਖ ਖ਼ਾਨ ਤੇ ਵਿਜੇ ਸੇਤੂਪਤੀ ‘ਜਵਾਨ’ ਰਾਹੀਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੇ ਹਨ। ਵਿਜੇ ਨੇ ਆਪਣੇ ਇਕ ਇੰਟਰਵਿਊ ’ਚ ਕਿਹਾ ਹੈ ਕਿ ਉਨ੍ਹਾਂ ਨੇ ਇਹ ਫ਼ਿਲਮ ਸ਼ਾਹਰੁਖ ਖ਼ਾਨ ਲਈ ਕੀਤੀ ਹੈ। ਇਸ ਦੇ ਨਾਲ ਹੀ ਸ਼ਾਹਰੁਖ ਕਈ ਵਾਰ ਵਿਜੇ ਦੀ ਤਾਰੀਫ਼ ਕਰ ਚੁੱਕੇ ਹਨ। ਸ਼ਾਹਰੁਖ ਮੁਤਾਬਕ ਵਿਜੇ ਇਕ ‘ਪਾਗਲ’ ਹੈ ਤੇ ਉਹ ਆਪਣੇ ਕਿਰਦਾਰ ’ਚ ਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
ਸ਼ਾਹਰੁਖ ਖ਼ਾਨ ਨੇ ਵਿਜੇ ਦਾ ਲੁੱਕ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਇਸ ’ਚ ਐਨਕਾਂ ਪਹਿਨ ਕੇ ਉਹ ਵੱਖਰੇ ਲੁੱਕ ’ਚ ਨਜ਼ਰ ਆ ਰਹੀ ਹੈ। ਇਸ ਪੋਸਟਰ ’ਤੇ ਲਿਖਿਆ ਹੈ ‘ਮੌਤ ਦਾ ਸੌਦਾਗਰ’। ਸ਼ਾਹਰੁਖ ਨੇ ਇਸ ਪੋਸਟਰ ਦੇ ਨਾਲ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ਲਿਖਿਆ, ‘‘ਕੋਈ ਇਸ ਨੂੰ ਰੋਕ ਸਕਦਾ ਹੈ ਜਾਂ ਕੋਈ ਹੈ?’’ ਵਿਜੇ ਦੇ ਇਸ ਲੁੱਕ ਨੂੰ ਫੈਨਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਹੇ ਹਨ। ਫਾਇਰ ਇਮੋਜੀ ਸ਼ੇਅਰ ਕਰਨ ਦੇ ਨਾਲ-ਨਾਲ ਉਹ ਲੁੱਕ ਦੀ ਤਾਰੀਫ਼ ਕਰ ਰਹੇ ਹਨ।
ਦੱਸ ਦੇਈਏ ਕਿ 45 ਸਾਲਾ ਵਿਜੇ ਸੇਤੂਪਤੀ ਫ਼ਿਲਮ ‘ਜਵਾਨ’ ’ਚ ਗ੍ਰੇਅ ਸ਼ੇਡ ’ਚ ਨਜ਼ਰ ਆਉਣਗੇ। ਇਹ ਫ਼ਿਲਮ 7 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।