ਵਿਜੇ ਦੇਵਰਕੋਂਡਾ ਨੇ ਫੈਨਜ਼ ਨੂੰ ਦਿੱਤਾ ਮਨਾਲੀ ਟ੍ਰਿਪ ਦਾ ਤੋਹਫ਼ਾ

01/10/2023 1:15:20 PM

ਮੁੰਬਈ (ਬਿਊਰੋ) : ਵਿਜੇ ਦੇਵਰਕੋਂਡਾ ਦਾ ਮੰਨਣਾ ਹੈ ਕਿ ਉਸ ਦੇ ਸੁਪਰਸਟਾਰ ਬਣਨ ਪਿੱਛੇ ਪ੍ਰਸ਼ੰਸਕਾਂ ਦਾ ਵੱਡਾ ਹੱਥ ਹੈ। ਉਨ੍ਹਾਂ ਤੋਂ ਮਿਲੇ ਇਸ ਪਿਆਰ ਨੂੰ ਉਹ ਹਰ ਸਾਲ ਦੇਵਰਾ ਸਾਂਤਾ ਦੇ ਰੂਪ ’ਚ ਵਾਪਸ ਕਰਦਾ ਹੈ। ਵਿਜੇ ਨੇ ਪ੍ਰਸ਼ੰਸਕਾਂ ਲਈ ਇਹ ਪਹਿਲ 5 ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਹੁਣ ਤੱਕ ਉਨ੍ਹਾਂ ਦੇ ਕਈ ਪ੍ਰਸ਼ੰਸਕ ਉਨ੍ਹਾਂ ਦੇ ਖ਼ਾਸ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੇ ਹਨ। ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਕ੍ਰਿਸਮਸ ’ਤੇ ਖਾਸ ਐਲਾਨ ਕੀਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਸਨਮਾਨ 'ਚ ਭਾਰਤੀ ਫੌਜ ਨੇ ਕੀਤਾ ਇਹ ਕੰਮ, ਤਸਵੀਰਾਂ ਵਾਇਰਲ

ਅਸਲ ’ਚ, ਹਰ ਸਾਲ ਵਿਜੇ #Deverasanta ਦੇ ਨਾਲ ਕ੍ਰਿਸਮਸ ਨੂੰ ਪ੍ਰਸ਼ੰਸਕਾਂ ਲਈ ਸੁਪਰ ਵਿਸ਼ੇਸ਼ ਬਣਾਉਣ ਲਈ ਨਵੇਂ ਤੇ ਦਿਲਚਸਪ ਤੋਹਫ਼ੇ ਲੈ ਕੇ ਆਉਂਦਾ ਹੈ। ਅਜਿਹੀ ਸਥਿਤੀ ’ਚ #Deverasanta 2022 ਦੀ ਯੋਜਨਾ ਵੀ ਬਹੁਤ ਖਾਸ ਸੀ। 100 ਪ੍ਰਸ਼ੰਸਕਾਂ ਲਈ ਇਕ ਟ੍ਰਿਪ ਬਾਰੇ ਸੋਚਿਆ, ਜੋ ਕਿ ਪੂਰੀ ਤਰ੍ਹਾਂ ਸਪਾਂਸਰਡ ਹੈ। ਇਸ ਦੇ ਲਈ ਸੋਸ਼ਲ ਮੀਡੀਆ ’ਤੇ ਪੋਲ ਹੋਈ ਜਿਸ ਦਾ ਫੈਸਲਾ ਹੁਣ ਸਾਹਮਣੇ ਆ ਗਿਆ ਹੈ। ਵਿਜੇ ਨੇ ਟ੍ਰਿਪ ਦੀ ਇਕ ਡੈਸਟੀਨੇਸ਼ਨ ਨੂੰ ਫਾਈਨਲ ਕਰ ਲਿਆ ਹੈ, ਜੋ ਕਿ ਮਨਾਲੀ ਹੈ। 

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦਾ ਧਮਾਕੇਦਾਰ ਟਰੇਲਰ ਰਿਲੀਜ਼, ਦੇਖ ਖੜ੍ਹੇ ਹੋ ਜਾਣਗੇ ਰੋਂਗਟੇ

ਵਿਜੇ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕਰਕੇ ਕਿਹਾ, ‘‘ਨਵਾਂ ਸਾਲ ਮੁਬਾਰਕ, ਮੇਰੇ ਪਿਆਰੋ। ਇਹ ‘ਦੇਵਰਾਸੰਤਾ ਅੱਪਡੇਟ’ ਹੈ। ਮੈਂ ਦੱਸਿਆ ਸੀ ਕਿ ਮੈਂ ਤੁਹਾਡੇ ’ਚੋਂ 100 ਨੂੰ ਪੇਡ ਟ੍ਰਿਪ ਹਾਲੀਡੇਅ, ਫੂਡ, ਟ੍ਰੈਵਲ, ਐਕੋਮੋਡੇਸ਼ਨ ’ਤੇ ਭੇਜਣ ਜਾ ਰਿਹਾ ਹਾਂ। ਮੈਂ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਚਾਹੋਗੇ? ਕਈਆਂ ਨੇ ਚੁਣਿਆ ਹੈ, ਕਿ ਅਸੀਂ ਪਹਾੜਾਂ ’ਤੇ ਜਾਵਾਂਗੇ। ਮੈਂ ਤੁਹਾਡੇ ’ਚੋਂ 100 ਨੂੰ ਮਨਾਲੀ ਦੀ 5 ਦਿਨਾਂ ਦੀ ਯਾਤਰਾ ’ਤੇ ਭੇਜ ਰਿਹਾ ਹਾਂ। ਤੁਸੀਂ ਬਰਫ਼ ਨਾਲ ਢਕੇ ਪਹਾੜ ਦੇਖਣ ਜਾ ਰਹੇ ਹੋ। ਤੁਸੀਂ ਮੰਦਰਾਂ, ਮਠਾਂ ਨੂੰ ਦੇਖਣ ਜਾ ਰਹੇ ਹੋ ਤੇ ਅਸੀਂ ਬਹੁਤ ਸਾਰੀਆਂ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ।

ਇਹ ਖ਼ਬਰ ਵੀ ਪੜ੍ਹੋ : MCU Phase 5 ਦੀ ਪਹਿਲੀ ਫ਼ਿਲਮ ‘ਐਂਟ ਮੈਨ ਐਂਡ ਦਿ ਵਾਸਪ : ਕੁਆਂਟਮੇਨੀਆ’ ਦਾ ਟਰੇਲਰ ਰਿਲੀਜ਼ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News