ਟੀਮ ਇੰਡੀਆ ਨੂੰ ਚੀਅਰ ਕਰਨ ਸਟੇਡੀਅਮ ਪਹੁੰਚੇ ਵਿਜੇ ਦੇਵਰਕੋਂਡਾ-ਸੋਨੂੰ ਸੂਦ, ਸਾਹਮਣੇ ਆਈ ਇਹ ਵੀਡੀਓ

Tuesday, Sep 27, 2022 - 04:50 PM (IST)

ਟੀਮ ਇੰਡੀਆ ਨੂੰ ਚੀਅਰ ਕਰਨ ਸਟੇਡੀਅਮ ਪਹੁੰਚੇ ਵਿਜੇ ਦੇਵਰਕੋਂਡਾ-ਸੋਨੂੰ ਸੂਦ, ਸਾਹਮਣੇ ਆਈ ਇਹ ਵੀਡੀਓ

ਨਵੀਂ ਦਿੱਲੀ- ਭਾਰਤ ਬਨਾਮ ਆਸਟ੍ਰੇਲੀਆ ਵਿਚਾਲੇ ਤੀਜੇ ਟੀ-20 ’ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਦਿਖਾਇਆ । ਇਸ ਮੈਚ ਨੂੰ ਜਿੱਤਣ ਤੋਂ ਬਾਅਦ ਭਾਰਤ ਨੇ ਇਹ ਸੀਰੀਜ਼ 2-1 ਨਾਲ ਆਪਣੇ ਪਾਲੇ ’ਚ ਲੈ ਲਈ ਹੈ। ਅਜਿਹੇ ’ਚ ‘ਲਾਈਗਰ’ ਸਟਾਰ ਵਿਜੇ ਦੇਵਰਕੋਂਡਾ ਭਾਰਤ ਨੂੰ ਚੀਅਰ ਕਰਨ ਲਈ ਆਪਣੇ ਭਰਾ ਨਾਲ ਸਟੇਡੀਅਮ ਪਹੁੰਚੇ। ਦੋਵਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ : ਗ੍ਰੇ ਸੂਟ ’ਚ ਗਾਰਜ਼ੀਅਸ ਨਜ਼ਰ ਆਈ ਮੌਨੀ ਰਾਏ, ਫੋਟੋਸ਼ੂਟ ਦੀ ਝਲਕ ਕੀਤੀ ਸਾਂਝੀ

ਵੀਡੀਓ ਕਲਿੱਪ ’ਚ ਦੇਖ ਸਕਦੇ ਹੋ ਵਿਜੇ ਦੇਵਰਕੋਂਡਾ ਨੇ ਗ੍ਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਅਤੇ ਉਸ ਦੇ ਭਰਾ ਨੇ ਗੁਲਾਬੀ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਦੋਵੇਂ ਮਿਲ ਕੇ ਭਾਰਤ ਨੂੰ ਚੀਅਰ ਕਰ ਰਹੇ ਸਨ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਏਸ਼ੀਆ ਕੱਪ ਦੌਰਾਨ ਵੀ ਵਿਜੇ ਦੇਵਰਕੋਂਡਾ ਭਾਰਤ ਬਨਾਮ ਪਾਕਿਸਤਾਨ ਦੇ ਮੈਚ ਲਈ ਦੁਬਈ ਗਏ ਸਨ। ਵਿਜੇ ਦੇ ਨਾਲ ਸੋਨੂੰ ਸੂਦ ਵੀ ਨਜ਼ਰ ਆਏ। 

ਵਿਜੇ ਦੇਵਰਕੋਂਡਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਕਾਰ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਲਾਈਗਰ’ ਬਾਕਸ ਆਫ਼ਿਸ ’ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ। ਇਸ ਫ਼ਿਲਮ ਦਾ ਨਿਰਦੇਸ਼ਕ ਪੁਰੀ ਜਗਨਨਾਥ ਨੇ ਕੀਤਾ ਸੀ, ਜਦਕਿ ਫ਼ਿਲਮ ਨੂੰ ਕਰਨ ਜੌਹਰ ਨੇ ਸਹਿ-ਨਿਰਮਾਣ ਕੀਤਾ ਸੀ। 

ਇਹ ਵੀ ਪੜ੍ਹੋ : ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ, ਇਸ ਦਿਨ ਮਿਲੇਗਾ ਪੁਰਸਕਾਰ

ਇਸ ਤੋਂ ਇਲਾਵਾ ਵਿਜੇ ਅਤੇ ਪੁਰੀ ਨੇ ‘ਲਾਈਗਰ’ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਸੀ। ਅਗਸਤ 2023 ’ਚ ਦੋਵੇਂ ਇਕੱਠੇ ‘ਜਨ ਗਨ ਮਨ’ ਲੈ ਕੇ ਆ ਰਹੇ ਹਨ। ਫ਼ਿਲਹਾਲ ਵਿਜੇ ਦੇਵਰਕੋਂਡਾ ਇਸ ਸਮੇਂ ਆਪਣੀ ਰੋਮਾਂਟਿਕ ਕਾਮੇਡੀ ਫ਼ਿਲਮ ‘ਕੁਸ਼ੀ’ ’ਚ ਰੁੱਝੇ ਹੋਏ ਹਨ। ਇਸ ਫ਼ਿਲਮ ’ਚ ਸਮੰਥਾ ਰੂਥ ਪ੍ਰਭੂ ਵੀ ਨਜ਼ਰ ਆਵੇਗੀ। ਫ਼ਿਲਮ ਦਾ ਨਿਰਦੇਸ਼ਨ ਸ਼ਿਵ ਨਿਰਵਾਣ ਕਰ ਰਹੇ ਹਨ।


author

Shivani Bassan

Content Editor

Related News