ਵਿਧੁਤ ਜਾਮਵਾਲ ਦੀ ਫ਼ਿਲਮ 'ਸਨਕ' ਦਾ ਟਰੇਲਰ ਰਿਲੀਜ਼, ਛਾਇਆ ਟਰੈਂਡਿੰਗ 'ਚ (ਵੀਡੀਓ)

10/07/2021 4:28:48 PM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਐਕਸ਼ਨ ਹੀਰੋ ਵਿਧੁਤ ਜਾਮਵਾਲ, ਜਿਨ੍ਹਾਂ ਨੂੰ ਉਨ੍ਹਾਂ ਦੇ ਐਕਸ਼ਨ ਕਰਕੇ ਜਾਣਿਆ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਹਰ ਕੋਈ 'ਐਕਸ਼ਨ ਕਮਾਂਡੋ' ਦੇ ਨਾਮ ਨਾਲ ਜਾਣਦਾ ਹੈ। ਬਹੁਤ ਜਲਦ ਵਿਧੁਤ ਆਪਣੀ ਨਵੀਂ ਫ਼ਿਲਮ 'ਸਨਕ' ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਵਿਧੁਤ ਜਾਮਵਾਲ ਇੰਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸਨਕ' ਕਾਰਨ ਕਾਫੀ ਚਰਚਾ 'ਚ ਹਨ। ਫ਼ਿਲਮ ਦਾ ਡਿਜ਼ਨੀ ਪਲੱਸ ਹੌਟਸਟਾਰ 'ਤੇ 15 ਅਕਤੂਬਰ ਨੂੰ ਪ੍ਰੀਮੀਅਰ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।
 

ਇਥੇ ਵੇਖੋ ਫ਼ਿਲਮ ਦਾ ਟਰੇਲਰ-

2 ਮਿੰਟ 36 ਸੈਕਿੰਡ ਦੇ ਸ਼ਾਨਦਾਰ ਟਰੇਲਰ 'ਚ ਦਰਸ਼ਕਾਂ ਨੂੰ ਐਕਸ਼ਨ, ਰੋਮਾਂਸ, ਪਰਿਵਾਰਕ ਡਰਾਮੇ ਅਤੇ ਦੇਸ਼ ਭਗਤੀ ਦੇਖਣ ਨੂੰ ਮਿਲ ਰਹੀ ਹੈ। ਟਰੇਲਰ 'ਚ ਵਿਧੁਤ ਜਾਮਵਾਲ ਦੇ ਸ਼ਾਨਦਾਰ ਐਕਸ਼ਨ ਸਟੰਟ ਤੇ ਕਮਾਲ ਦੇ ਡਾਇਲਾਗਸ ਸੁਣਨ ਨੂੰ ਮਿਲ ਰਹੇ ਹਨ। ਦਰਸ਼ਕਾਂ ਵੱਲੋਂ ਟਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਯੂਟਿਊਬ 'ਤੇ 'ਸਨਕ' ਦਾ ਟਰੇਲਰ ਟਰੈਂਡਿੰਗ 'ਚ ਚੱਲ ਰਿਹਾ ਹੈ। ਵਿਧੁਤ ਜਾਮਵਾਲ ਦੇ ਨਾਲ ਇਸ ਫ਼ਿਲਮ 'ਚ ਬੰਗਾਲੀ ਅਦਾਕਾਰਾ ਰੁਕਮਿਨੀ ਮੈਤਰਾ ਵੀ ਨਜ਼ਰ ਆਵੇਗੀ। ਰੁਕਮਿਨੀ ਇਸ ਫ਼ਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਵਿਧੁਤ ਜਾਮਵਾਲ ਤੋਂ ਇਲਾਵਾ ਚੰਦਨ ਰਾਏ ਸਾਨਿਆਲ, ਨੇਹਾ ਧੂਪੀਆ ਤੇ ਕਈ ਹੋਰ ਕਲਾਕਾਰ ਵੀ ਇਸ ਫ਼ਿਲਮ 'ਚ ਨਜ਼ਰ ਆਉਣਗੇ।


sunita

Content Editor

Related News