ਜਾਨ ਜੋਖ਼ਮ ’ਚ ਪਾ ਬਿਲਡਿੰਗ ’ਚ ਕੰਮ ਕਰ ਰਹੇ ਫੈਨ ਨੂੰ ਮਿਲਣ ਪਹੁੰਚੇ ਵਿਧੁਤ ਜੰਮਵਾਲ, ਵੀਡੀਓ ਵਾਇਰਲ

07/01/2022 3:40:52 PM

ਮੁੰਬਈ (ਬਿਊਰੋ)– ਵਿਧੁਤ ਜੰਮਵਾਲ ਬਾਲੀਵੁੱਡ ਦੇ ਵੱਡੇ ਐਕਸ਼ਨ ਹੀਰੋ ਹਨ। ਵਿਧੁਤ ਦੇ ਐਕਸ਼ਨ ਦੇ ਸਾਰੇ ਦੀਵਾਨੇ ਹਨ। ਪਿਛਲੇ ਕੁਝ ਸਮੇਂ ’ਚ ਵਿਧੁਤ ਦੀ ਫੈਨ ਫਾਲੋਇੰਗ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਵਿਧੁਤ ਦੀ ਖ਼ਾਸ ਗੱਲ ਇਹ ਹੈ ਕਿ ਉਹ ਜਿੰਨੇ ਜ਼ਬਰਦਸਤ ਅਦਾਕਾਰ ਹਨ, ਉਨੇ ਹੀ ਬਿਹਤਰੀਨ ਇਨਸਾਨ ਵੀ ਹਨ।

ਇਹ ਖ਼ਬਰ ਵੀ ਪੜ੍ਹੋ : 8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਉਹ ਆਪਣੇ ਪ੍ਰਸ਼ੰਸਕਾਂ ਨੂੰ ਬੇਹੱਦ ਪਿਆਰ ਕਰਦੇ ਹਨ ਤੇ ਉਨ੍ਹਾਂ ਲਈ ਕੁਝ ਵੀ ਕਰ ਸਕਦੇ ਹਨ। ਹੁਣ ਹਾਲ ਹੀ ’ਚ ਇਕ ਬਿਲਡਿੰਗ ’ਚ ਕੰਮ ਕਰਨ ਵਾਲੇ ਲੇਬਰ ਨੂੰ ਮਿਲਣ ਲਈ ਵਿਧੁਤ ਨੇ ਅਜਿਹਾ ਕੀਤਾ ਕਿ ਜੋ ਕੋਈ ਸੋਚ ਵੀ ਨਹੀਂ ਸਕਦਾ। ਵਿਧੁਤ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਪ੍ਰਸ਼ੰਸਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਵਿਧੁਤ ਬਿਲਡਿੰਗ ’ਚ ਕੰਮ ਕਰ ਰਹੇ ਆਪਣੇ ਪ੍ਰਸ਼ੰਸਕ ਨਾਲ ਗੱਲਬਾਤ ਕਰ ਰਹੇ ਹਨ ਤੇ ਪੁੱਛਦੇ ਹਨ ਕਿ ਉਨ੍ਹਾਂ ਦੀਆਂ ਫ਼ਿਲਮਾਂ ’ਚ ਐਕਸ਼ਨ ’ਚ ਉਸ ਨੇ ਕੀ-ਕੀ ਦੇਖਿਆ। ਫੈਨ ਕਹਿੰਦਾ ਹੈ, ‘‘ਸਭ ਜੋ ਤੁਸੀਂ ਸਟੰਟ ਕਰਦੇ ਹੋ।’’

ਫਿਰ ਵਿਧੁਤ ਨੇ ਕਿਹਾ, ‘‘ਤੁਹਾਡੇ ਜਿੰਨਾ ਕੋਈ ਸਟੰਟ ਨਹੀਂ ਕਰਦਾ ਹੈ ਤਾਂ ਤਿਆਰ ਹੋ ਤਸਵੀਰ ਲਈ।’’ ਇਸ ਤੋਂ ਬਾਅਦ ਵਿਧੁਤ ਲੋਹੇ ਦੀਆਂ ਰਾਡਾਂ ’ਤੇ ਚੜ੍ਹ ਕੇ ਉਸ ਕੋਲ ਜਾਂਦੇ ਹਨ। ਵਿਧੁਤ ਦੀ ਵੀਡੀਓ ਬਣਾ ਰਿਹਾ ਸ਼ਖ਼ਸ ਅਦਾਕਾਰ ਨੂੰ ਵਾਰ-ਵਾਰ ਇੰਝ ਜਾਣ ਤੋਂ ਮਨ੍ਹਾ ਕਰਦਾ ਹੈ ਪਰ ਵਿਧੁਤ ਕਹਿੰਦੇ ਹਨ ਕਿ ਫੈਨ ਹੈ ਤਾਂ ਉਹ ਮਿਲਣਗੇ।

ਫਿਰ ਵਿਧੁਤ ਨੂੰ ਇਹ ਸਭ ਕਰਦਾ ਦੇਖ ਫੈਨ ਹੈਰਾਨ ਹੋ ਗਿਆ। ਉਹ ਵਿਧੁਤ ਨੂੰ ਧੰਨਵਾਦ ਕਹਿੰਦਾ ਹੈ। ਇਸ ਤੋਂ ਬਾਅਦ ਦੋਵੇਂ ਤਸਵੀਰਾਂ ਖਿੱਚਵਾਉਂਦੇ ਹਨ। ਵਿਧੁਤ ਉਸ ਸ਼ਖ਼ਸ ਦੇ ਹੱਥ ਨੂੰ ਵੀ ਚੁੰਮਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News