ਵਿਦਿਆ ਬਾਲਨ ਨੇ ਕਾਰਤਿਕ ਆਰੀਅਨ ਦੀ ‘ਭੂਲ ਭੁਲੱਈਆ 2’ ਨੂੰ ਕਿਹਾ ਫੈਮਿਲੀ ਐਂਟਰਟੇਨਰ

04/27/2022 10:12:34 AM

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਸਟਾਰਰ ਫ਼ਿਲਮ ‘ਭੂਲ ਭੁਲੱਈਆ 2’ ਦਾ ਟਰੇਲਰ ਰਿਲੀਜ਼ ਹੋਣ ਦੇ ਨਾਲ ਹੀ ਫ਼ਿਲਮ ਦੀ ਪ੍ਰਸ਼ੰਸਾ ਵੀ ਹੋਣ ਲੱਗ ਪਈ ਹੈ।

ਅਦਾਕਾਰਾ ਵਿਦਿਆ ਬਾਲਨ ਨੇ ਅਦਾਕਾਰ ਕਾਰਤਿਕ ਆਰੀਅਨ ਦੀ ‘ਭੂਲ ਭੁਲੱਈਆ 2’ ਨੂੰ ਫੈਮਿਲੀ ਐਂਟਰਟੇਨਰ ਕਹਿ ਕੇ ਪ੍ਰਸ਼ੰਸਾ ਕੀਤੀ ਹੈ। ਅਦਾਕਾਰਾ ਨੇ ਟਰੇਲਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕੀਤਾ ਹੈ ਤੇ ਮਨੋਰੰਜਕ ਟਰੇਲਰ ਲਈ ਟੀਮ ਦੀ ਪ੍ਰਸ਼ੰਸਾ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ– ‘ਬਚਪਨ ’ਚ ਗਲਤ ਤਰੀਕੇ ਨਾਲ ਛੂਹਿਆ ਗਿਆ’

ਟਰੇਲਰ ਦੀ ਸ਼ੁਰੂਆਤ ਹਵੇਲੀ ਦੇ ਉਸੇ ਦਰਵਾਜ਼ੇ ਤੋਂ ਹੁੰਦੀ ਹੈ, ਜਿਥੇ ਪਿਛਲੀ ਕਹਾਣੀ ਖ਼ਤਮ ਹੋਈ ਸੀ। ਤੱਬੂ ਕਹਿੰਦੀ ਹੈ ਕਿ 15 ਸਾਲ ਬਾਅਦ ਉਸੇ ਦਰਵਾਜ਼ੇ ਨੇ ਫਿਰ ਤੋਂ ਦਸਤਕ ਦਿੱਤੀ ਹੈ, ਇਸ ਦੇ ਪਿੱਛੇ ਕੋਈ ਸਾਧਾਰਨ ਆਤਮਾ ਨਹੀਂ, ਸਗੋਂ ਮੋਂਜੁਲਿਕਾ ਹੈ।

ਕਿਆਰਾ ਦਾ ਭਿਆਨਕ ਰੂਪ ਦਿਖਾਇਆ ਗਿਆ ਹੈ, ਜੋ ਪਿਛਲੀ ਫ਼ਿਲਮ ’ਚ ਵਿਦਿਆ ਬਾਲਨ ਦੇ ਕਿਰਦਾਰ ਦੀ ਯਾਦ ਦਿਵਾਉਂਦੀ ਹੈ।

ਦੱਸ ਦੇਈਏ ਕਿ ਟਰੇਲਰ ਯੂਟਿਊਬ ’ਤੇ ਟੀ-ਸੀਰੀਜ਼ ਦੇ ਚੈਨਲ ’ਤੇ ਰਿਲੀਜ਼ ਹੋਇਆ ਹੈ। ਇਸ ਟਰੇਲਰ ਨੂੰ ਹੁਣ ਤਕ 30 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News