ਵਿਦੂ ਵਿਨੋਦ ਦੇ ਵੱਡੇ ਭਰਾ ਵੀਰ ਚੋਪੜਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਕੋਰੋਨਾ ਨੇ ਲਈ ਜਾਨ

Thursday, Jul 08, 2021 - 12:38 PM (IST)

ਵਿਦੂ ਵਿਨੋਦ ਦੇ ਵੱਡੇ ਭਰਾ ਵੀਰ ਚੋਪੜਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਕੋਰੋਨਾ ਨੇ ਲਈ ਜਾਨ

ਮੁੰਬਈ: ਫ਼ਿਲਮ ਨਿਰਮਾਤਾ-ਨਿਰਦੇਸ਼ਕ ਵਿਦੂ ਵਿਨੋਦ ਚੋਪੜਾ ਦੇ ਵੱਡੇ ਭਰਾ ਵੀਰ ਚੋਪੜਾ ਦਾ ਦਿਹਾਂਤ ਹੋ ਗਿਆ ਹੈ। ਵੀਰ ਚੋਪੜਾ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦਾ ਦੇਹਾਂਤ ਕੋਵਿਡ-19 ਕਾਰਨ ਹੋਇਆ ਹੈ। ਵੀਰ ਚੋਪੜਾ ਨੇ ਵਿਦੂ ਨਾਲ 'ਮੁੰਨਾਬਾਈ ਐੱਮਬੀਬੀਐੱਸ', 'ਬ੍ਰੋਕਨ ਹਾਰਸਿਜ਼', 'ਲੱਗੇ ਰਹੋ ਮੁੰਨਾਬਾਈ' ਅਤੇ '3 ਇਡੀਅਟਸ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ ਸੀ।
ਸਾਹਮਣੇ ਆਈ ਜਾਣਕਾਰੀ ਮੁਤਾਬਕ ਵੀਰ ਚੋਪੜਾ ਦਾ ਦਿਹਾਂਤ 5 ਜੁਲਾਈ ਨੂੰ ਹੋਇਆ ਸੀ। ਮਾਲਦੀਵ 'ਚ ਰਹਿਣ ਦੌਰਾਨ ਨਿਰਮਾਤਾ ਵੀਰ ਚੋਪੜਾ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋ ਗਏ ਸਨ। ਇਸ ਦੇ 2 ਦਿਨਾਂ ਬਾਅਦ ਉਹ ਮੁੰਬਈ ਆ ਗਏ ਅਤੇ ਉਨ੍ਹਾਂ ਨੂੰ 21 ਦਿਨਾਂ ਲਈ ਐੱਚ.ਐੱਨ ਰਿਲਾਇੰਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਵੀਰ ਚੋਪੜਾ ਨੂੰ ਇੰਟੇਸਿਵ ਕੇਅਰ ਯੂਨੀਟ (ਆਈ.ਸੀ.ਯੂ) 'ਚ ਰੱਖਿਆ ਗਿਆ ਸੀ। ਹਾਲਾਂਕਿ 5 ਤਾਰੀਕ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਅਤੇ 6 ਜੁਲਾਈ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।


author

Aarti dhillon

Content Editor

Related News