ਬਿੱਗ ਬੌਸ 17 : ਵਿੱਕੀ ਨੇ ਪਤਨੀ ਅੰਕਿਤਾ ਨੂੰ ਪੂਰੇ ਸੀਜ਼ਨ ਲਈ ਕੀਤਾ ਨਾਮਜ਼ਦ? ਸ਼ੋਅ ’ਚ ਆਇਆ ਵੱਡਾ ਟਵਿਸਟ

Wednesday, Dec 06, 2023 - 11:21 AM (IST)

ਬਿੱਗ ਬੌਸ 17 : ਵਿੱਕੀ ਨੇ ਪਤਨੀ ਅੰਕਿਤਾ ਨੂੰ ਪੂਰੇ ਸੀਜ਼ਨ ਲਈ ਕੀਤਾ ਨਾਮਜ਼ਦ? ਸ਼ੋਅ ’ਚ ਆਇਆ ਵੱਡਾ ਟਵਿਸਟ

ਮੁੰਬਈ (ਬਿਊਰੋ)– ਜਦੋਂ ਵੀ ‘ਬਿੱਗ ਬੌਸ 17’ ’ਚ ਟਵਿਸਟ ਦੀ ਗੱਲ ਆਉਂਦੀ ਹੈ ਤਾਂ ਮੁਕਾਬਲੇਬਾਜ਼ਾਂ ਨੂੰ ਖ਼ੁਦ ਨਹੀਂ ਪਤਾ ਹੁੰਦਾ ਕਿ ਹੁਣ ਉਨ੍ਹਾਂ ਨੂੰ ਕੀ ਹੁਕਮ ਦਿੱਤਾ ਜਾ ਸਕਦਾ ਹੈ। ਸਲਮਾਨ ਖ਼ਾਨ ਦੇ ਸ਼ੋਅ ਦੇ ਤਾਜ਼ਾ ਐਪੀਸੋਡ ’ਚ ‘ਬਿੱਗ ਬੌਸ’ ਨੇ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਨੂੰ ਆਪਣੇ ਰਿਸ਼ਤੇ ਨੂੰ ਪਰਖਣ ਲਈ ਇਕ-ਦੂਜੇ ਨੂੰ ਨਾਮਜ਼ਦ ਕਰਨ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਜੋ ਹੋਇਆ, ਉਸ ਦੀ ਦਰਸ਼ਕਾਂ ਨੇ ਸ਼ਾਇਦ ਹੀ ਉਮੀਦ ਕੀਤੀ ਹੋਵੇਗੀ।

‘ਬਿੱਗ ਬੌਸ’ ਨਾਮਜ਼ਦਗੀ ’ਚ ਟਵਿਸਟ
ਇਸ ਹਫ਼ਤੇ 8 ਮੁਕਾਬਲੇਬਾਜ਼ਾਂ ਨੂੰ ਨਾਮਜ਼ਦਗੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਹਾਲ ਹੀ ’ਚ ਅਨੁਰਾਗ ਡੋਭਾਲ ਦੀ ਸਜ਼ਾ ਮੁਆਫ਼ ਕਰ ਦਿੱਤੀ ਗਈ ਸੀ ਤੇ ਪੂਰੇ ਸੀਜ਼ਨ ਲਈ ਉਨ੍ਹਾਂ ਦੀ ਜਗ੍ਹਾ ਨੀਲ ਭੱਟ ਨੂੰ ਨਾਮਜ਼ਦ ਕੀਤਾ ਗਿਆ ਸੀ। ਸਾਰੇ ਮੁਕਾਬਲੇਬਾਜ਼ ਖ਼ਤਰੇ ਦੇ ਘੇਰੇ ’ਚ ਹਨ ਤੇ ਉਨ੍ਹਾਂ ਲਈ ਵੋਟਿੰਗ ਲਾਈਨਾਂ ਖੁੱਲ੍ਹੀਆਂ ਹਨ। ਇਸ ਦੌਰਾਨ ਨਾਮਜ਼ਦਗੀ ’ਚ ਇਕ ਵੱਖਰਾ ਮੋੜ ਲਿਆਉਂਦਿਆਂ ‘ਬਿੱਗ ਬੌਸ’ ਨੇ ਅੰਕਿਤਾ ਤੇ ਵਿੱਕੀ ਦੇ ਸਾਹਮਣੇ ਇਕ ਅਨੋਖੀ ਸ਼ਰਤ ਰੱਖੀ।

ਇਹ ਖ਼ਬਰ ਵੀ ਪੜ੍ਹੋ : ਮਿਚੌਂਗ ਤੂਫਾਨ ਦਾ ਸ਼ਿਕਾਰ ਹੋਏ ਆਮਿਰ ਖ਼ਾਨ, ਫਾਇਰ ਤੇ ਰੈਸਕਿਊ ਵਿਭਾਗ ਨੇ ਇੰਝ ਕੀਤਾ ਬਚਾਅ (ਤਸਵੀਰਾਂ)

ਅੰਕਿਤਾ ਨੂੰ ਮਿਲਿਆ ਇਹ ਆਫਰ
ਜਾਰੀ ਕੀਤੇ ਗਏ ਪ੍ਰੋਮੋ ’ਚ ਦਿਖਾਇਆ ਗਿਆ ਹੈ ਕਿ ‘ਬਿੱਗ ਬੌਸ’ ਕਹਿੰਦੇ ਹਨ ਕਿ ਕਮਰੇ ਖੁੱਲ੍ਹ ਗਏ ਹਨ। ਉਸ ਨੇ ਅੰਕਿਤਾ ਤੇ ਵਿੱਕੀ ਨੂੰ ਇਕ-ਇਕ ਕਰਕੇ ਥੈਰੇਪੀ ਰੂਮ ’ਚ ਬੁਲਾਇਆ। ਪਹਿਲਾਂ ਅੰਕਿਤਾ ਨੂੰ ਪੇਸ਼ਕਸ਼ ਕੀਤੀ ਗਈ ਕਿ ਜੇਕਰ ਉਹ ਵਿੱਕੀ ਨੂੰ ਪੂਰੇ ਸੀਜ਼ਨ ਲਈ ਨਾਮਜ਼ਦ ਕਰਦੀ ਹੈ ਤਾਂ ਉਸ ਨੂੰ ਦਿਲ ਵਾਲੇ ਕਮਰੇ ’ਚ ਭੇਜ ਦਿੱਤਾ ਜਾਵੇਗਾ ਪਰ ਅੰਕਿਤਾ ਆਪਣੇ ਪਤੀ ਲਈ ਅਜਿਹਾ ਕਰਨ ਤੋਂ ਇਨਕਾਰ ਕਰਦੀ ਹੈ।

ਵਿੱਕੀ ਨੇ ਅੰਕਿਤਾ ਨੂੰ ਕੀਤਾ ਨਾਮਜ਼ਦ?
ਇਸ ਤੋਂ ਬਾਅਦ ਵਿੱਕੀ ਨੂੰ ਵੀ ਥੈਰੇਪੀ ਰੂਮ ’ਚ ਬੁਲਾਇਆ ਜਾਂਦਾ ਹੈ ਤੇ ਪੂਰੇ ਸੀਜ਼ਨ ਲਈ ਅੰਕਿਤਾ ਨੂੰ ਨਾਮਜ਼ਦ ਕਰਨ ਲਈ ਕਿਹਾ ਜਾਂਦਾ ਹੈ। ਹਾਲਾਂਕਿ ਵਿੱਕੀ ਕੀ ਫ਼ੈਸਲਾ ਲੈਂਦਾ ਹੈ, ਇਹ ਨਹੀਂ ਦੱਸਿਆ ਗਿਆ ਹੈ। ਦੂਜੇ ਪਾਸੇ ਇਕ ਵਾਰ ਫਿਰ ਪਤੀ-ਪਤਨੀ ’ਚ ਲੜਾਈ ਹੋਵੇਗੀ। ਅੰਕਿਤਾ ਵਿੱਕੀ ਨੂੰ ਪੁੱਛਦੀ ਹੈ ਕਿ ਕੀ ਉਹ ਉਸ ਨੂੰ ਇਕ ਗੇਮ ਦੇ ਤੌਰ ’ਤੇ ਵਰਤ ਰਿਹਾ ਹੈ।

ਇਸ ਮੁਕਾਬਲੇਬਾਜ਼ ਨੂੰ ਪੂਰੇ ਸੀਜ਼ਨ ਲਈ ਕੀਤਾ ਗਿਆ ਨਾਮਜ਼ਦ
ਦਿ ਖ਼ਬਰੀ ਪੇਜ ਮੁਤਾਬਕ ਵਿੱਕੀ ਨੇ ਅੰਕਿਤਾ ਨੂੰ ਵੀ ਬਚਾਇਆ। ਉਨ੍ਹਾਂ ਨੇ ਅਨੁਰਾਗ ਡੋਭਾਲ ਨੂੰ ਨਾਮਜ਼ਦ ਕੀਤਾ ਹੈ, ਜਦਕਿ ਨੀਲ ਪੂਰੇ ਸੀਜ਼ਨ ਲਈ ਨਾਮਜ਼ਦ ਪ੍ਰਤੀਯੋਗੀ ਬਣੇ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News