Vicky Kaushal Bday : ਬਾਲੀਵੁੱਡ ਦੀਆਂ ਇਨ੍ਹਾਂ ਫ਼ਿਲਮਾਂ ਤੋਂ ਬਾਹਰ ਹੋਏ ਸਨ ਵਿੱਕੀ ਕੌਸ਼ਲ, ਅੱਜ ਛੂਹ ਰਹੇ ਬੁਲੰਦੀਆਂ

Monday, May 16, 2022 - 02:27 PM (IST)

Vicky Kaushal Bday : ਬਾਲੀਵੁੱਡ ਦੀਆਂ ਇਨ੍ਹਾਂ ਫ਼ਿਲਮਾਂ ਤੋਂ ਬਾਹਰ ਹੋਏ ਸਨ ਵਿੱਕੀ ਕੌਸ਼ਲ, ਅੱਜ ਛੂਹ ਰਹੇ ਬੁਲੰਦੀਆਂ

ਮੁੰਬਈ (ਬਿਊਰੋ)– ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਵਿੱਕੀ ਨੇ ਫ਼ਿਲਮ ‘ਲਵ ਸ਼ਵ ਤੇ ਚਿਕਨ ਖੁਰਾਣਾ’ ਨਾਲ ਬਾਲੀਵੁੱਡ ’ਚ ਐਂਟਰੀ ਕੀਤੀ ਸੀ। ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ ‘ਮਸਾਨ’ ਕੀਤੀ, ਜਿਸ ’ਚ ਵਿੱਕੀ ਦੇ ਕੰਮ ਤੇ ਕਿਰਦਾਰ ਨੂੰ ਨੋਟਿਸ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ’ਤੇ ਭਾਰਤੀ ਸਿੰਘ ਦੀ ਵਿਵਾਦਿਤ ਟਿੱਪਣੀ, ਬੱਬੂ ਮਾਨ ਨੇ ਦਿੱਤਾ ਤਿੱਖਾ ਜਵਾਬ (ਵੀਡੀਓ)

ਇਸ ਫ਼ਿਲਮ ਦੀ ਸਫਲਤੋਂ ਤੋਂ ਬਾਅਦ ਵਿੱਕੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇਕ ਤੋਂ ਬਾਅਦ ਇਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਲਈ ਵਿੱਕੀ ਕੌਸ਼ਲ ਮੇਕਰਜ਼ ਦੀ ਪਹਿਲੀ ਪਸੰਦ ਸਨ ਪਰ ਬਾਅਦ ’ਚ ਉਨ੍ਹਾਂ ਨੂੰ ਇਨ੍ਹਾਂ ਫ਼ਿਲਮਾਂ ਤੋਂ ਬਾਹਰ ਕਰ ਦਿੱਤਾ ਗਿਆ।

PunjabKesari

ਭਾਗ ਮਿਲਖਾ ਭਾਗ
ਵਿੱਕੀ ਕੌਸ਼ਲ ਨੇ ਖ਼ੁਲਾਸਾ ਕੀਤਾ ਸੀ ਕਿ ‘ਮਸਾਨ’ ਤੋਂ ਪਹਿਲਾਂ ਉਨ੍ਹਾਂ ਨੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫ਼ਿਲਮ ‘ਭਾਗ ਮਿਲਖਾ ਭਾਗ’ ਲਈ ਆਡੀਸ਼ਨ ਦਿੱਤਾ ਸੀ ਪਰ ਉਨ੍ਹਾਂ ਨੂੰ ਫ਼ਿਲਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਵਿੱਕੀ ਨੇ ਕਦੇ ਕਿਸੇ ਫ਼ਿਲਮ ਲਈ ਪਹਿਲੀ ਵਾਰ ਆਡੀਸ਼ਨ ਦਿੱਤਾ ਸੀ।

PunjabKesari

83
ਰਿਪੋਰਟ ਮੁਤਾਬਕ ਵਿੱਕੀ ਨੂੰ ਕਬੀਰ ਖ਼ਾਨ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘83’ ’ਚ ਮੋਹਿੰਦਰ ਅਮਰਨਾਥ ਦੀ ਭੂਮਿਕਾ ਆਫਰ ਹੋਈ ਸੀ। ਵਿੱਕੀ ਫ਼ਿਲਮ ’ਚ ਸੈਕਿੰਡ ਲੀਡ ਰੋਲ ਨਹੀਂ ਨਿਭਾਉਣਾ ਚਾਹੁੰਦੇ ਸਨ ਤੇ ਉਨ੍ਹਾਂ ਨੇ ਫ਼ਿਲਮ ਤੋਂ ਇਨਕਾਰ ਕਰ ਦਿੱਤਾ ਸੀ।

PunjabKesari

ਸਤ੍ਰੀ
ਇਕ ਚੈਟ ਸ਼ੋਅ ’ਚ ਵਿੱਕੀ ਕੌਸ਼ਲ ਨੇ ਖ਼ੁਲਾਸਾ ਕਰਦਿਆਂ ਦੱਸਿਆ ਸੀ ਕਿ ਰਾਜਕੁਮਾਰ ਤੋਂ ਪਹਿਲਾਂ ਵਿੱਕੀ ‘ਸਤ੍ਰੀ’ ਲਈ ਪਹਿਲੀ ਪਸੰਦ ਸਨ। ਹਾਲਾਂਕਿ ਵਿੱਕੀ ਨੇ ਕੁਝ ਕਾਰਨਾਂ ਕਰਕੇ ਫ਼ਿਲਮ ਦਾ ਆਫਰ ਠੁਕਰਾ ਦਿੱਤਾ ਸੀ।

PunjabKesari

ਉੜੀ : ਦਿ ਸਰਜੀਕਲ ਸਟ੍ਰਾਈਕ
ਦੱਸਿਆ ਜਾਂਦਾ ਹੈ ਕਿ ਵਿੱਕੀ ਕੌਸ਼ਲ ਨੇ ‘ਉੜੀ : ਦਿ ਸਰਜੀਕਲ ਸਟ੍ਰਾਈਕ’ ਨੂੰ ਨਾ ਕਰਨ ਦਾ ਵੀ ਮਨ ਬਣਾ ਲਿਆ ਸੀ। ਅਦਾਕਾਰ ਦੇ ਪਿਤਾ ਸ਼ਾਮ ਕੌਸ਼ਲ ਨੇ ਦੱਸਿਆ ਕਿ ਵਿੱਕੀ ਸਕ੍ਰਿਪਟ ਨਾਲ ਖ਼ੁਦ ਨੂੰ ਕਨੈਕਟ ਨਹੀਂ ਕਰ ਸਕਿਆ ਸੀ। ਬਾਅਦ ’ਚ ਪਿਤਾ ਨੇ ਕਿਹਾ ਸੀ ਕਿ ਜੇਕਰ ਵਿੱਕੀ ਇਸ ਫ਼ਿਲਮ ਨੂੰ ਨਹੀਂ ਕਰੇਗਾ ਤਾਂ ਇਹ ਇਕ ਬਹੁਤ ਵੱਡੀ ਗਲਤੀ ਹੋਵੇਗੀ।

ਨੋਟ– ਤੁਹਾਨੂੰ ਵਿੱਕੀ ਕੌਸ਼ਲ ਦੀ ਕਿਹੜੀ ਫ਼ਿਲਮ ਪਸੰਦ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News