Vicky Kaushal ਤੋਂ ਪਹਿਲਾਂ ਹੀ ਸੰਨੀ ਦਿਓਲ ਕਰ ਚੁੱਕੇ ਹਨ ''ਤੌਬਾ ਤੌਬਾ'' ਗੀਤ ਦੇ ਫੇਮਸ ਸਟੈੱਪ, ਹੋ ਰਿਹਾ ਹੈ ਹੁਣ ਵਾਇਰਲ

Wednesday, Jul 10, 2024 - 04:10 PM (IST)

Vicky Kaushal ਤੋਂ ਪਹਿਲਾਂ ਹੀ ਸੰਨੀ ਦਿਓਲ ਕਰ ਚੁੱਕੇ ਹਨ ''ਤੌਬਾ ਤੌਬਾ'' ਗੀਤ ਦੇ ਫੇਮਸ ਸਟੈੱਪ, ਹੋ ਰਿਹਾ ਹੈ ਹੁਣ ਵਾਇਰਲ

ਮੁੰਬਈ- ਅਦਾਕਾਰ ਵਿੱਕੀ ਕੌਸ਼ਲ ਸਟਾਰਰ ਫ਼ਿਲਮ 'ਬੈਡ ਨਿਊਜ਼' ਦਾ ਨਵਾਂ ਗੀਤ 'ਤੌਬਾ ਤੌਬਾ' ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਵਿੱਕੀ ਦਾ ਹੁੱਕ ਸਟੈਪ ਕਾਫੀ ਮਸ਼ਹੂਰ ਹੋ ਰਿਹਾ ਹੈ। ਇਸ ਦੌਰਾਨ ਅਦਾਕਾਰ ਸੰਨੀ ਦਿਓਲ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਅਦਾਕਾਰ 'ਤੌਬਾ ਤੌਬਾ' ਦਾ ਹੁੱਕ ਸਟੈਪ ਕਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- Orry ਨੇ Deepika Padukone ਦੇ ਬੇਬੀ ਬੰਪ 'ਤੇ ਹੱਥ ਰੱਖਦੇ ਦੀ ਤਸਵੀਰ ਕੀਤੀ ਪੋਸਟ, ਹੋਈ ਵਾਇਰਲ

ਸੰਨੀ ਦਿਓਲ ਨੇ ਇਸ ਵਾਇਰਲ ਵੀਡੀਓ ਨੂੰ ਇੰਸਟਾ ਸਟੋਰੀ 'ਤੇ ਦੁਬਾਰਾ ਸ਼ੇਅਰ ਕੀਤਾ ਅਤੇ ਕੈਪਸ਼ਨ 'ਚ ਲਿਖਿਆ, "ਜਦੋਂ ਉਹ ਕਹਿੰਦੇ ਹਨ ਕਿ ਤੁਸੀਂ ਡਾਂਸ ਨਹੀਂ ਕਰ ਸਕਦੇ ਅਤੇ ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਦੂਜਿਆਂ ਤੋਂ ਪਹਿਲਾਂ ਡਾਂਸ ਕੀਤਾ ਹੈ।" ਇਸ ਦੇ ਨਾਲ ਹੀ ਕਰਨ ਜੌਹਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਸ ਕਲਿੱਪ ਨੂੰ ਦੁਬਾਰਾ ਪੋਸਟ ਕੀਤਾ ਹੈ। ਉਸਨੇ ਲਿਖਿਆ, “OMG ਉਹਨਾਂ ਨੇ ਪਹਿਲਾਂ ਇਹ ਕੀਤਾ, ਸੰਨੀ ਸਰ।”

PunjabKesari

ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਨੇ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਸਟਾਰਰ ਫਿਲਮ 'ਬੈਡ ਨਿਊਜ਼' ਦੀ ਰਿਲੀਜ਼ ਡੇਟ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਇਹ ਫਿਲਮ 19 ਜੁਲਾਈ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।


author

Priyanka

Content Editor

Related News