ਕਾਨੂੰਨੀ ਤੌਰ ''ਤੇ ਇਕ-ਦੂਜੇ ਦੇ ਹੋਏ ਵਿੱਕੀ-ਕੈਟਰੀਨਾ, ਕੋਰਟ ''ਚ ਰਜਿਸਟਰਡ ਕਰਵਾਇਆ ਵਿਆਹ

Thursday, Mar 24, 2022 - 10:30 AM (IST)

ਕਾਨੂੰਨੀ ਤੌਰ ''ਤੇ ਇਕ-ਦੂਜੇ ਦੇ ਹੋਏ ਵਿੱਕੀ-ਕੈਟਰੀਨਾ, ਕੋਰਟ ''ਚ ਰਜਿਸਟਰਡ ਕਰਵਾਇਆ ਵਿਆਹ

ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ 19 ਦਸੰਬਰ ਨੂੰ ਵਿਆਹ ਕਰਵਾਇਆ ਸੀ। ਜੋੜੇ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਬਰਵਾੜਾ ਫੋਰਟ 'ਚ ਸੱਤ ਫੇਰੇ ਲਏ ਸਨ। ਕੈਟਰੀਨਾ ਅਤੇ ਵਿੱਕੀ ਦੇ ਵਿਆਹ 'ਚ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ ਸਨ। ਹੁਣ ਖ਼ਬਰ ਸਾਹਮਣੇ ਆਈ ਹੈ ਕਿ ਦੋਵਾਂ ਨੇ ਆਪਣਾ ਵਿਆਹ ਰਜਿਸਟਰਡ ਕਰਵਾ ਲਿਆ ਹੈ। 

PunjabKesari
ਰਿਪੋਰਟ ਮੁਤਾਬਕ ਵਿੱਕੀ ਅਤੇ ਕੈਟਰੀਨਾ ਨੇ 19 ਮਾਰਚ ਨੂੰ ਆਪਣਾ ਵਿਆਹ ਰਜਿਸਟਰਡ ਕਰਵਾਇਆ ਲਿਆ ਹੈ। ਦੋਵੇਂ 19 ਮਾਰਚ ਨੂੰ ਕੋਰਟ ਗਏ ਸਨ ਅਤੇ ਪਰਿਵਾਰ ਦੇ ਸਾਹਮਣੇ ਦੋਵਾਂ ਨੇ ਵਿਆਹ ਰਜਿਸਟਰਡ ਕਰਵਾਇਆ।

PunjabKesari

19 ਮਾਰਚ ਨੂੰ ਜੋੜਾ ਪਰਿਵਾਰ ਦੇ ਨਾਲ ਡਿਨਰ 'ਤੇ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਪਲ ਨੂੰ ਸੈਲੀਬ੍ਰੇਟ ਵੀ ਕੀਤਾ ਸੀ। ਹਾਲਾਂਕਿ ਵਿੱਕੀ ਅਤੇ ਕੈਟਰੀਨਾ ਨੇ ਅਜੇ ਤੱਕ ਦੇ ਬਾਰੇ 'ਚ ਕੁਝ ਨਹੀਂ ਕਿਹਾ ਹੈ।

PunjabKesari
ਕੰਮ ਦੀ ਗੱਲ ਕਰੀਏ ਤਾਂ ਵਿੱਕੀ ਬਹੁਤ ਜਲਦ ਫਿਲਮ 'ਗੋਵਿੰਦਾ ਮੇਰਾ ਨਾਮ' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਅਦਾਕਾਰ 'ਸੈਮ ਬਹਾਦੁਰ' 'ਚ ਵੀ ਦਿਖਾਈ ਦੇਣਗੇ। ਉਧਰ ਕੈਟਰੀਨਾ ਬਹੁਤ ਜਲਦ ਫਿਲਮ 'ਟਾਈਗਰ 3' 'ਚ ਦਿਖਾਈ ਦੇਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰਾ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ।


author

Aarti dhillon

Content Editor

Related News