ਅੰਕਿਤਾ ਲੋਖੰਡੇ ਨਾਲ ਤਲਾਕ ਦੀਆਂ ਅਫਵਾਹਾਂ ’ਤੇ ਬੋਲੇ ਵਿੱਕੀ ਜੈਨ, ਦੱਸਿਆ ‘ਬਿੱਗ ਬੌਸ 17’ ’ਚ ਕਿਥੇ ਹੋਈ ਗਲਤੀ

Monday, Feb 05, 2024 - 01:52 PM (IST)

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਦੇ ਖ਼ਤਮ ਹੋਣ ਤੋਂ ਬਾਅਦ ਸਾਰੇ ਮੁਕਾਬਲੇਬਾਜ਼ਾਂ ਨੂੰ ਕਦੇ ਪਾਰਟੀ ਕਰਦਿਆਂ ਤੇ ਕਦੇ ਏਅਰਪੋਰਟ ’ਤੇ ਦੇਖਿਆ ਜਾ ਰਿਹਾ ਹੈ। ‘ਪਵਿਤਰ ਰਿਸ਼ਤਾ’ ਫੇਮ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਕੱਲ ਡਿਨਰ ਡੇਟ ’ਤੇ ਗਏ ਸਨ। ਦੋਵਾਂ ਨੇ ਇਕੱਠਿਆਂ ਪਾਪਰਾਜ਼ੀ ਲਈ ਪੋਜ਼ ਦਿੱਤੇ। ‘ਬਿੱਗ ਬੌਸ’ ਦੇ ਘਰ ਅੰਦਰ ਉਨ੍ਹਾਂ ਵਿਚਕਾਰ ਕਈ ਲੜਾਈਆਂ ਹੋਈਆਂ। ਦੋਵਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਨੇ ਤਲਾਕ ਦੀ ਗੱਲ ਕਰ ਦਿੱਤੀ। ਹੁਣ ਜਦੋਂ ਸ਼ੋਅ ਖ਼ਤਮ ਹੋ ਗਿਆ ਹੈ ਤਾਂ ਵਿੱਕੀ ਨੇ ਇਸ ’ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘਰ ਅੰਦਰ ਮਾਹੌਲ ਅਜਿਹਾ ਬਣ ਗਿਆ ਸੀ ਕਿ ਦੋਵੇਂ ਕੁਝ ਨਹੀਂ ਕਰ ਸਕਦੇ ਸਨ। ਅਜਿਹਾ ਸਿਰਫ਼ ‘ਬਿੱਗ ਬੌਸ’ ਦੇ ਘਰ ਦੇ ਅੰਦਰ ਹੀ ਹੋਇਆ ਹੈ, ਜਦਕਿ ਅਸਲ ਜ਼ਿੰਦਗੀ ’ਚ ਉਹ ਬਿਲਕੁਲ ਵੱਖਰੇ ਹਨ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ਼ ਦੀ ਉਮੀਦ ’ਚ ਭੈਣ, ਕਿਹਾ– ‘ਹਰ ਕੋਈ ਜਾਣਨਾ ਚਾਹੁੰਦੈ ਕਿ ਭਰਾ ਨਾਲ ਕੀ ਹੋਇਆ’

ਰਿਸ਼ਤਾ ਸੁਧਾਰਨ ਦੀ ਕੋਸ਼ਿਸ਼
ਤਲਾਕ ਦੀਆਂ ਅਫ਼ਵਾਹਾਂ ’ਤੇ ਵਿੱਕੀ ਜੈਨ ਨੇ ਕਿਹਾ, ‘‘ਇਕ ਰਿਸ਼ਤਾ ਉਦੋਂ ਹੀ ਸੁੰਦਰ ਤੇ ਲੰਬੇ ਸਮੇਂ ਤੱਕ ਚੱਲਦਾ ਹੈ, ਜਦੋਂ ਤੁਹਾਡੇ ਕੋਲ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਹੁੰਦੀ ਹੈ। ਇਕ-ਦੂਜੇ ਨਾਲ ਮਸਤੀ ਕਰੋ। ਇਕ ਦੋਸਤ ਬਣੋ। ਅੰਕਿਤਾ ਤੇ ਮੇਰਾ ਇੰਨਾ ਮਜ਼ਬੂਤ ਰਿਸ਼ਤਾ ਹੈ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਕੁਝ ਵੀ ਹੋਵੇ ਇਕੱਠੇ ਰਹਾਂਗੇ। ਇਹ ਉਹ ਸਥਿਤੀ ਸੀ, ਜੋ ਅਸੀਂ ਆਪਣੇ ਰਿਸ਼ਤੇ ਦੇ ਸ਼ੁਰੂਆਤੀ ਪੜਾਅ ’ਚ ਵੇਖੀ ਸੀ। ਹੁਣ ਸਾਡਾ ਧਿਆਨ ਇਸ ਗੱਲ ’ਤੇ ਹੋਵੇਗਾ ਕਿ ਇਸ ਤੋਂ ਕਿਵੇਂ ਬਾਹਰ ਨਿਕਲਣਾ ਹੈ।’’

‘ਅਸਲ ਜ਼ਿੰਦਗੀ ’ਚ ਬਿਲਕੁਲ ਵੱਖਰਾ’
ਵਿੱਕੀ ਨੇ ਅੱਗੇ ਕਿਹਾ, ‘‘ਜ਼ਿੰਦਗੀ ਨਹੀਂ ਰੁਕਦੀ। ਅੰਦਰ ਦੀ ਸਾਰੀ ਸਥਿਤੀ ਇਸ ਤਰ੍ਹਾਂ ਦੀ ਸੀ ਤੇ ਹੁਣ ਦੁਬਾਰਾ ਅਜਿਹਾ ਨਹੀਂ ਹੋਵੇਗਾ ਕਿ ਮੈਂ 17 ਅਜਨਬੀਆਂ ਨਾਲ ਇਕੋ ਛੱਤ ਹੇਠਾਂ ਨਿਗਰਾਨੀ ’ਚ ਰਹਾਂਗਾ। ਅਜਿਹਾ ਸਿਰਫ਼ ‘ਬਿੱਗ ਬੌਸ’ ਦੇ ਘਰ ’ਚ ਹੀ ਹੁੰਦਾ ਹੈ। ਅਸੀਂ ਅਸਲ ਜ਼ਿੰਦਗੀ ’ਚ ਬਹੁਤ ਵੱਖਰੇ ਹਾਂ। ਅਸੀਂ ਚੁਣਦੇ ਹਾਂ ਕਿ ਅਸੀਂ ਬਾਹਰ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਊਣੀ ਚਾਹੁੰਦੇ ਹਾਂ। ਅੰਕਿਤਾ ਤੇ ਮੇਰੇ ਵਿਚਕਾਰ ਸਭ ਕੁਝ ਠੀਕ ਹੈ ਤੇ ਅਸੀਂ ਇਕ-ਦੂਜੇ ’ਤੇ ਭਰੋਸਾ ਕਰਦੇ ਹਾਂ। ਇਸੇ ਲਈ ਤੁਸੀਂ ਇਕ-ਦੂਜੇ ਨਾਲ ਲੜ ਸਕਦੇ ਹੋ, ਮਾਰ ਸਕਦੇ ਹੋ, ਆਜ਼ਾਦ ਹੋ ਸਕਦੇ ਹੋ। ਨਾ ਕੋਈ ਵਿਛੜਿਆ ਜਾਵੇ, ਨਾ ਕੋਈ ਰਿਸ਼ਤਾ ਟੁੱਟ ਜਾਵੇ। ਅੰਕਿਤਾ ਤੇ ਮੈਂ ਜਾਣਦੇ ਹਾਂ ਕਿ ਭਾਵੇਂ ਕੁਝ ਵੀ ਹੋ ਜਾਵੇ, ਅਸੀਂ ਆਖਰਕਾਰ ਇਕੱਠੇ ਰਹਾਂਗੇ।’’

 
 
 
 
 
 
 
 
 
 
 
 
 
 
 
 

A post shared by Vikas Jain (@realvikasjainn)

‘ਨਿੱਜੀ ਜ਼ਿੰਦਗੀ ’ਚ ਸੰਤੁਲਨ ਨਹੀਂ ਬਣਾ ਸਕਿਆ’
ਵਿੱਕੀ ਕਹਿੰਦੇ ਹਨ, ‘‘ਜਦੋਂ ਅਸੀਂ ਬਾਹਰ ਹੁੰਦੇ ਹਾਂ, ਅਸੀਂ ਜਾਣਦੇ ਹਾਂ ਕਿ ਅਸੀਂ ਉਨ੍ਹਾਂ ਲਈ ਸਮਾਂ ਕਿਵੇਂ ਕੱਢਣਾ ਹੈ, ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ। ਸ਼ੋਅ ’ਚ ਮੈਂ ਜੋ ਵੀ ਕੀਤਾ ਹੈ, ਉਸ ਨੇ ਮੇਰੀ ਕਿਸਮਤ ਦਾ ਫ਼ੈਸਲਾ ਕੀਤਾ ਹੈ, ਇਸ ਲਈ ਮੈਂ ਸ਼ੋਅ ਨੂੰ ਵੱਧ ਤੋਂ ਵੱਧ ਸਮਾਂ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮੇਰੇ ਕੋਲ ਕੋਈ ਸਪੋਰਟ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਨਿੱਜੀ ਜ਼ਿੰਦਗੀ ’ਚ ਸੰਤੁਲਨ ਕਾਇਮ ਨਹੀਂ ਰੱਖ ਸਕਿਆ ਹਾਂ। ਉਸ ਸਮੇਂ ਮੈਂ ਅੰਕਿਤਾ ਦੀਆਂ ਨਿੱਜੀ ਜ਼ਰੂਰਤਾਂ ਨੂੰ ਸਮਾਂ ਨਹੀਂ ਦੇ ਸਕਦਾ ਸੀ। ਮੈਂ ਭਾਵਨਾਤਮਕ ਤੌਰ ’ਤੇ ਉਸ ਨਾਲ ਖੜ੍ਹਾ ਨਹੀਂ ਹੋਇਆ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News