ਅੰਕਿਤਾ ਲੋਖੰਡੇ ਨੂੰ ਪਤੀ ਤੋਂ ਤੋਹਫ਼ੇ ''ਚ ਮਿਲਿਆ 50 ਕਰੋੜ ਦਾ ਆਲੀਸ਼ਾਨ ਵਿਲਾ, ਦੋਸਤਾਂ ਨੇ ਵੀ ਦਿੱਤੇ ਮਹਿੰਗੇ ਗਿਫਟ

Thursday, Dec 16, 2021 - 04:25 PM (IST)

ਅੰਕਿਤਾ ਲੋਖੰਡੇ ਨੂੰ ਪਤੀ ਤੋਂ ਤੋਹਫ਼ੇ ''ਚ ਮਿਲਿਆ 50 ਕਰੋੜ ਦਾ ਆਲੀਸ਼ਾਨ ਵਿਲਾ, ਦੋਸਤਾਂ ਨੇ ਵੀ ਦਿੱਤੇ ਮਹਿੰਗੇ ਗਿਫਟ

ਮੁੰਬਈ (ਬਿਊਰੋ) - ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਆਪਣੇ ਪ੍ਰੇਮੀ ਵਿੱਕੀ ਜੈਨ ਨਾਲ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। ਇਸ ਜੋੜੇ ਨੇ 14 ਦਸੰਬਰ ਨੂੰ ਧੂਮ-ਧਾਮ ਨਾਲ ਵਿਆਹ ਕਰਵਾਇਆ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਖਿੱਚ ਰਹੀਆਂ ਹਨ। ਇਸ ਦੌਰਾਨ ਪਤਾ ਲੱਗਾ ਹੈ ਕਿ ਪਤੀ ਵਿੱਕੀ ਜੈਨ ਨਾਲ ਵਿਆਹ ਤੋਂ ਬਾਅਦ ਅੰਕਿਤਾ ਨੂੰ ਇਕ ਆਲੀਸ਼ਾਨ ਤੋਹਫਾ ਮਿਲਿਆ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਉਸ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ।

PunjabKesari
ਖ਼ਬਰਾਂ ਮੁਤਾਬਕ, ਵਿੱਕੀ ਜੈਨ ਨੇ ਵਿਆਹ ਤੋਂ ਬਾਅਦ ਆਪਣੀ ਪਤਨੀ ਅੰਕਿਤਾ ਨੂੰ ਇਕ ਆਲੀਸ਼ਾਨ ਪ੍ਰਾਈਵੇਟ ਵਿਲਾ ਗਿਫਟ ਕੀਤਾ ਹੈ। ਇਹ ਵਿਲਾ ਮਾਲਦੀਵ 'ਚ ਹੈ। ਇਸ ਵਿਲੇ ਦੀ ਕੀਮਤ 50 ਕਰੋੜ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਅੰਕਿਤਾ ਨੇ ਆਪਣੇ ਪਤੀ ਲਈ ਇਕ ਪ੍ਰਾਈਵੇਟ .... ਖਰੀਦੀ ਹੈ, ਜੋ ਕਿ ਪਰਸਨਲ ਹੈ। ਇਸ ਦੀ ਕੀਮਤ 8 ਕਰੋੜ ਦੱਸੀ ਜਾ ਰਹੀ ਹੈ।

PunjabKesari

ਇੰਨਾ ਹੀ ਨਹੀਂ ਆਪਣੇ ਪਤੀ ਤੋਂ ਇਲਾਵਾ ਅੰਕਿਤਾ ਲੋਖੰਡੇ ਨੂੰ ਇੰਡਸਟਰੀ 'ਚ ਆਪਣੇ ਦੋਸਤਾਂ ਤੋਂ ਵੀ ਕਈ ਲਗਜ਼ਰੀ ਤੋਹਫ਼ੇ ਮਿਲੇ ਹਨ। ਟੀਵੀ ਕੁਈਨ ਏਕਤਾ ਕਪੂਰ ਨੇ ਅੰਕਿਤਾ ਨੂੰ 50 ਲੱਖ ਦਾ ਵਿਆਹ ਤੋਹਫ਼ਾ ਦਿੱਤਾ ਹੈ।

PunjabKesari

ਮਾਹੀ ਵਿਜ ਨੇ ਉਸ ਨੂੰ ਸਬਿਆਸਾਚੀ ਕਲੈਕਸ਼ਨ ਤੋਂ ਇਕ ਖੂਬਸੂਰਤ ਸਾੜ੍ਹੀ ਗਿਫਟ ਕੀਤੀ ਹੈ, ਜਿਸ ਦੀ ਕੀਮਤ 15 ਲੱਖ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਉਸ ਦੀ ਪੁਰਾਣੀ ਦੋਸਤ ਮ੍ਰਿਣਾਲਿਨੀ ਤਿਆਗੀ ਨੇ ਅੰਕਿਤਾ ਨੂੰ 10 ਲੱਖ ਦੇ ਸੋਨੇ ਦੇ ਗਹਿਣੇ ਦਿੱਤੇ ਹਨ।

PunjabKesari

ਦੱਸਣਯੋਗ ਹੈ ਕਿ ਅਦਾਕਾਰਾ ਰਸ਼ਮੀ ਦੇਸਾਈ ਅਤੇ ਅੰਕਿਤਾ ਲੋਖੰਡੇ ਲੰਬੇ ਸਮੇਂ ਤੋਂ ਦੋਸਤ ਹਨ। 'ਬਿੱਗ ਬੌਸ 15' 'ਚ ਹੋਣ ਕਾਰਨ ਭਾਵੇਂ ਉਹ ਆਪਣੇ ਦੋਸਤ ਦੇ ਵਿਆਹ 'ਚ ਨਹੀਂ ਪਹੁੰਚ ਸਕੀ ਪਰ ਉਸ ਨੇ ਅੰਕਿਤਾ ਨੂੰ ਨੀਟਾ ਲੂਲੀਆ ਦੀ 10 ਲੱਖ ਦੀ ਸਾੜ੍ਹੀ ਗਿਫਟ ਕੀਤੀ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।


author

sunita

Content Editor

Related News