ਵਿਨੋਦ ਦੁਆ ਦੇ ਦਿਹਾਂਤ ''ਤੇ ਨਮ ਹੋਈਆਂ ਫ਼ਿਲਮੀ ਸਿਤਾਰਿਆਂ ਦੀਆਂ ਅੱਖਾਂ, ਧੀ ਮੱਲਿਕਾ ਨੇ ਪਿਤਾ ਲਈ ਪਾਈ ਭਾਵੁਕ ਪੋਸਟ

12/06/2021 10:02:47 AM

ਨਵੀਂ ਦਿੱਲੀ (ਬਿਊਰੋ) : ਭਾਰਤ ਦੇ ਮਸ਼ਹੂਰ ਅਤੇ ਸੀਨੀਅਰ ਪੱਤਰਕਾਰ ਵਿਨੋਦ ਦੁਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਸ਼ਨੀਵਾਰ ਨੂੰ ਦਿੱਲੀ ਦੇ ਲੋਧੀ ਕੰਸੋਰਟੀਅਮ 'ਚ ਉਨ੍ਹਾਂ ਦੀ ਮੌਤ ਹੋ ਗਈ। ਵਿਨੋਦ ਦੁਆ ਭਾਰਤ ਦੇ ਉਨ੍ਹਾਂ ਪੱਤਰਕਾਰਾਂ 'ਚੋਂ ਇੱਕ ਸਨ, ਜਿਨ੍ਹਾਂ ਨੇ ਪੱਤਰਕਾਰੀ ਦੇ ਖੇਤਰ 'ਚ ਅਮਿੱਟ ਛਾਪ ਛੱਡੀ। 

ਵਿਨੋਦ ਦੁਆ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਅਦਾਕਾਰਾ ਅਤੇ ਕਾਮੇਡੀਅਨ ਮੱਲਿਕਾ ਦੁਆ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਮੱਲਿਕਾ ਨੇ ਆਪਣੀ ਪੋਸਟ 'ਚ ਲਿਖਿਆ, ''ਸਾਡੇ ਨਿਡਰ ਅਤੇ ਅਸਾਧਾਰਨ ਪਿਤਾ, ਵਿਨੋਦ ਦੁਆ ਦਾ ਦਿਹਾਂਤ ਹੋ ਗਿਆ ਹੈ। ਦਿੱਲੀ ਦੀਆਂ ਸ਼ਰਨਾਰਥੀ ਬਸਤੀਆਂ ਤੋਂ 42 ਸਾਲਾਂ ਤੋਂ ਵੱਧ ਸਮੇਂ ਤੱਕ ਪੱਤਰਕਾਰੀ ਦੀ ਉੱਤਮਤਾ ਦੇ ਸਿਖਰ 'ਤੇ ਚੜ੍ਹ ਕੇ, ਹਮੇਸ਼ਾ ਸੱਤਾ ਦੇ ਸਾਹਮਣੇ ਸੱਚ ਬੋਲਦੇ ਹੋਏ, ਉਸ ਨੇ ਇੱਕ ਬੇਮਿਸਾਲ ਜੀਵਨ ਬਤੀਤ ਕੀਤਾ। ਉਹ ਹੁਣ ਸਾਡੀ ਮਾਂ, ਉਨ੍ਹਾਂ ਦੀ ਪਿਆਰੀ ਪਤਨੀ ਚਿਨਾ ਨਾਲ ਸਵਰਗ 'ਚ ਹੈ, ਜਿੱਥੇ ਉਹ ਗਾਉਣਾ, ਖਾਣਾ ਬਣਾਉਣਾ ਅਤੇ ਇੱਕ-ਦੂਜੇ ਨਾਲ ਸਫ਼ਰ ਕਰਨਾ ਜਾਰੀ ਰੱਖਣਗੇ।'' 

PunjabKesari

ਵਿਨੋਦ ਦੁਆ ਦੀ ਮੌਤ ਕਾਰਨ ਪੱਤਰਕਾਰਾਂ ਤੋਂ ਇਲਾਵਾ ਮਨੋਰੰਜਨ ਜਗਤ 'ਚ ਵੀ ਸੋਗ ਦਾ ਮਾਹੌਲ ਹੈ। ਕਈ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਨਾਲ ਹੀ ਇਸ ਮੁਸ਼ਕਿਲ ਸਮੇਂ 'ਚ ਮੱਲਿਕਾ ਦੁਆ ਦਾ ਸਮਰਥਨ ਕਰ ਰਹੀ ਹੈ ਅਤੇ ਉਸ ਦੀ ਪੋਸਟ 'ਤੇ ਟਿੱਪਣੀ ਕਰ ਰਹੀ ਹੈ।

ਮੱਲਿਕਾ ਦੁਆ ਦੀ ਪੋਸਟ 'ਤੇ ਕੁਮੈਂਟ ਕਰਦੇ ਹੋਏ ਅਦਾਕਾਰਾ ਦੀਆ ਮਿਰਜ਼ਾ ਨੇ ਲਿਖਿਆ, ''ਮੱਲਿਕਾ ਦੁਆ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਿਆਰ ਅਤੇ ਤਾਕਤ। ਬਹੁਤ ਸਾਰੀਆਂ ਭਾਵਨਾਵਾਂ।'' ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੇ ਆਪਣੀ ਟਿੱਪਣੀ 'ਚ ਲਿਖਿਆ, ''ਮੱਲਿਕਾ ਨੂੰ ਬਹੁਤ-ਬਹੁਤ ਸ਼ੋਕ ਅਤੇ ਪਿਆਰ।'' ਅਦਾਕਾਰਾ ਅਦਿਤੀ ਰਾਓ ਹੈਦਰੀ ਨੇ ਮੱਲਿਕਾ ਦੁਆ ਲਈ ਆਪਣੀ ਕੁਮੈਂਟ 'ਚ ਲਿਖਿਆ, ''ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਪ੍ਰਾਰਥਨਾਵਾਂ।''
ਦਿੱਗਜ ਫਿਲਮਕਾਰ ਜ਼ੋਇਆ ਅਖ਼ਤਰ ਨੇ ਕੁਮੈਂਟ 'ਚ ਲਿਖਿਆ, ''ਇਹ ਜਾਣ ਕੇ ਬੁਰਾ ਲੱਗਾ, ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਤਾਕਤ।'' ਇਸ ਤੋਂ ਇਲਾਵਾ ਕਈ ਹੋਰ ਫ਼ਿਲਮੀ ਸਿਤਾਰਿਆਂ ਨੇ ਵਿਨੋਦ ਦੁਆ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਮੱਲਿਕਾ ਦੁਆ ਦਾ ਵੀ ਸਮਰਥਨ ਕੀਤਾ। 

ਦੱਸਣਯੋਗ ਹੈ ਕਿ ਹਿੰਦੀ ਪੱਤਰਕਾਰੀ ਦਾ ਮਸ਼ਹੂਰ ਚਿਹਰਾ ਰਹੇ। ਵਿਨੋਦ ਦੁਆ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਵਿਗੜ ਰਹੀ ਸੀ। ਉਸ ਨੂੰ ਅਪੋਲੋ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖ਼ਲ ਕਰਵਾਇਆ ਗਿਆ ਸੀ। ਵਿਨੋਦ ਦੁਆ ਪਹਿਲੇ ਇਲੈਕਟ੍ਰਾਨਿਕ ਮੀਡੀਆ ਪੱਤਰਕਾਰ ਸਨ, ਜਿਨ੍ਹਾਂ ਨੂੰ ਵੱਕਾਰੀ ਰਾਮਨਾਥ ਗੋਇਨਕਾ ਐਕਸੀਲੈਂਸ ਇਨ ਜਰਨਲਿਜ਼ਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 2008 'ਚ ਉਸ ਨੂੰ ਪੱਤਰਕਾਰੀ ਲਈ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੂੰ ਮੁੰਬਈ ਪ੍ਰੈੱਸ ਕਲੱਬ ਦੁਆਰਾ ਸਾਲ 2017 'ਚ ਰੈੱਡਇੰਕ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਇਹ ਸਨਮਾਨ ਉਨ੍ਹਾਂ ਨੂੰ ਪੱਤਰਕਾਰੀ 'ਚ ਜੀਵਨ ਭਰ ਦੀ ਪ੍ਰਾਪਤੀ ਲਈ ਦਿੱਤਾ ਗਿਆ। ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਸੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News