ਮਿਊਜ਼ਿਕ ਇੰਡਸਟਰੀ ''ਚ ਇਕ ਵਾਰ ਮੁੜ ਛਾਇਆ ਸੋਗ ! ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ

Monday, Oct 20, 2025 - 12:00 PM (IST)

ਮਿਊਜ਼ਿਕ ਇੰਡਸਟਰੀ ''ਚ ਇਕ ਵਾਰ ਮੁੜ ਛਾਇਆ ਸੋਗ ! ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ

ਲਾਸ ਏਂਜਲਸ (ਏਜੰਸੀ) — ਪ੍ਰਸਿੱਧ ਜਰਮਨ ਸੈਕਸੋਫੋਨਿਸਟ ਅਤੇ ਸੰਗੀਤਕਾਰ ਕਲਾਉਸ ਡੌਲਡਿੰਗਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 16 ਅਕਤੂਬਰ ਨੂੰ ਆਖ਼ਰੀ ਸਾਹ ਲਏ। ਡੌਲਡਿੰਗਰ ਨੂੰ ਖ਼ਾਸ ਤੌਰ ‘ਤੇ ਵੁਲਫਗੈਂਗ ਪੀਟਰਸਨ ਦੀ ਫ਼ਿਲਮ Das Boot ਅਤੇ ਕਲਾਸਿਕ ਫੈਂਟਸੀ ਫ਼ਿਲਮ The NeverEnding Story ਦੇ ਪ੍ਰਸਿੱਧ ਸਾਊਂਡਟ੍ਰੈਕ ਲਈ ਜਾਣਿਆ ਜਾਂਦਾ ਸੀ।

ਇਹ ਵੀ ਪੜ੍ਹੋ: ਦੀਵਾਲੀ ਵਾਲੇ ਦਿਨ ਅਮਰੀਕਾ ਤੋਂ ਆਈ ਮੰਦਭਾਗੀ ਖਬਰ; ਸੜਕ ਹਾਦਸੇ 'ਚ ਭਾਰਤੀ ਮੂਲ ਦੀ ਮਾਂ-ਧੀ ਦੀ ਮੌਤ

PunjabKesari

12 ਮਈ, 1936 ਨੂੰ ਬਰਲਿਨ ਵਿੱਚ ਜਨਮੇ ਡੌਲਡਿੰਗਰ ਨੇ ਬਚਪਨ ਵਿੱਚ ਪਿਆਨੋ ਅਤੇ ਕਲੈਰੀਨੇਟ ਦੀ ਤਾਲੀਮ ਲਈ ਸੀ, ਪਰ ਉਹ ਅਮਰੀਕੀ ਸੈਨਿਕਾਂ ਦੁਆਰਾ ਲਿਆਂਦੇ ਜੈਜ਼ ਸੰਗੀਤ ਤੋਂ ਬਹੁਤ ਪ੍ਰਭਾਵਿਤ ਹੋਏ। ਨਾਜ਼ੀ ਤਾਨਾਸ਼ਾਹੀ ਦਾ ਅਨੁਭਵ ਕਰਨ ਤੋਂ ਬਾਅਦ, ਡੌਲਡਿੰਗਰ ਨੇ ਆਪਣੇ ਆਤਮਕਥਾ "Made in Germany:  Mein Leben fur die Musik"ਵਿੱਚ ਲਿਖਿਆ ਸੀ ਕਿ ਉਹ ਅਜਿਹਾ ਸੰਗੀਤ ਬਣਾਉਣਾ ਚਾਹੁੰਦੇ ਸਨ, ਜਿਸ ’ਤੇ "ਤੁਸੀਂ ਕਦਮ ਨਾਲ ਕਦਮ ਮਿਲਾ ਕੇ ਚੱਲ ਨਹੀਂ ਸਕਦੇ।"

ਇਹ ਵੀ ਪੜ੍ਹੋ: ਮਸ਼ਹੂਰ Singer ਦੇ ਲਾਈਵ ਸ਼ੋਅ 'ਚ ਹੋ ਗਿਆ ਹੰਗਾਮਾ, ਨੌਜਵਾਨਾਂ ਨੇ ਕੀਤੇ ਗੰਦੇ ਇਸ਼ਾਰੇ, ਭੱਖ ਗਿਆ ਮਾਹੌਲ

PunjabKesari

1971 ਵਿੱਚ ਉਨ੍ਹਾਂ ਨੇ ਆਪਣਾ ਜੈਜ਼-ਫਿਊਜ਼ਨ ਬੈਂਡ ‘ਪਾਸਪੋਰਟ’ ਬਣਾਇਆ, ਜਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਦਹਾਕਿਆਂ ਤੱਕ ਪ੍ਰਦਰਸ਼ਨ ਕੀਤੇ ਅਤੇ ਕਈ ਐਲਬਮ ਜਾਰੀ ਕੀਤੇ। ਫ਼ਿਲਮਾਂ ਵਿੱਚ ਡੋਲਡਿੰਗਰ ਨੂੰ ਸਫਲਤਾ Das Boot (1981) ਦੇ ਲਈ ਬਣਾਏ ਗਏ ਨਵੇਂ, ਇਲੈਕਟ੍ਰਾਨਿਕ ਸੰਗੀਤ ਵਾਲੇ ਬੈਕਗ੍ਰਾਊਂਡ ਨਾਲ ਮਿਲੀ, ਜਿਸ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਪ੍ਰਸਿੱਧ ਕੀਤਾ।

ਇਹ ਵੀ ਪੜ੍ਹੋ: ਵੱਡਾ ਹਾਦਸਾ; ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਸਮੁੰਦਰ 'ਚ ਜਾ ਡਿੱਗਾ ਜਹਾਜ਼, 2 ਲੋਕਾਂ ਦੀ ਮੌਤ

ਉਨ੍ਹਾਂ ਦੇ ਬਣਾਏ Das Boot ਦੇ ਥੀਮ ਸੰਗੀਤ ਦਾ ਟੈਕਨੋ ਰੀਮਿਕਸ 1990 ਦੇ ਦਹਾਕੇ ਵਿੱਚ ਜਰਮਨ ਬੈਂਡ U96 ਵੱਲੋਂ ਕੀਤਾ ਗਿਆ ਸੀ, ਜੋ 13 ਹਫ਼ਤਿਆਂ ਤੱਕ ਜਰਮਨ ਚਾਰਟਸ ਵਿੱਚ ਨੰਬਰ ਵਨ ‘ਤੇ ਰਿਹਾ। ਕਲਾਉਸ ਡੌਲਡਿੰਗਰ ਆਪਣੇ ਪਿੱਛੇ ਪਤਨੀ ਇੰਗੇ ਅਤੇ ਤਿੰਨ ਬੱਚੇ ਛੱਡ ਗਏ ਹਨ।

ਇਹ ਵੀ ਪੜ੍ਹੋ: MP ਰਾਘਵ ਚੱਢਾ ਬਣੇ ਪਿਤਾ, ਪਤਨੀ ਪਰਿਣੀਤੀ ਨੇ ਦਿੱਤਾ ਪੁੱਤ ਨੂੰ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News