'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਕੈਂਸਰ ਦੇ ਦਿਨਾਂ ਨੂੰ ਕੀਤਾ ਯਾਦ
Friday, Aug 14, 2026 - 12:42 PM (IST)
ਐਂਟਰਟੇਨਮੈਂਟ ਡੈਸਕ - ਬਾਲੀਵੁੱਡ 'ਚ ਕਈ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਸਾਹਮਣਾ ਕੀਤਾ ਹੈ ਅਤੇ ਉਸ 'ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਅਜਿਹੀ ਹੀ ਇਕ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੈ, ਜਿਸ ਨੇ 2012 ਵਿੱਚ ਅੰਡਕੋਸ਼ ਦੇ ਕੈਂਸਰ (stage IV ovarian cancer) ਦਾ ਸਾਹਮਣਾ ਕੀਤਾ ਅਤੇ ਸਮੇਂ ਸਿਰ ਮਿਲੇ ਇਲਾਜ ਨਾਲ ਇਸ ਗੰਭੀਰ ਬੀਮਾਰੀ ਤੋਂ ਨਿਜਾਤ ਪਾ ਲਈ ਪਰ ਜਦੋਂ ਉਹ ਇਸ ਨਾਲ ਜੂਝ ਰਹੀ ਸੀ ਤਾਂ ਉਸ ਨੂੰ ਕਾਫੀ ਤਕਲੀਫ 'ਚੋਂ ਲੰਘਣਾ ਪਿਆ।
ਇਹ ਵੀ ਪੜ੍ਹੋ: ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ, ਸੈਂਸਰ ਬੋਰਡ ਨੇ...
ਇਸ ਅਦਾਕਾਰਾ ਦਾ ਨਾਂ ਹੈ ਮਨੀਸ਼ਾ ਕੋਇਰਾਲਾ। ਹਾਲ ਹੀ ਵਿੱਚ ਮਨੀਸ਼ਾ ਨੇ ਆਪਣੀ ਜ਼ਿੰਦਗੀ ਦੇ ਉਸ ਡਰਾਵਣੇ ਦੌਰ ਬਾਰੇ ਗੱਲ ਕੀਤੀ ਹੈ। ਮਨੀਸ਼ਾ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਜਦੋਂ ਮੈਨੂੰ ਨੂੰ ਕੈਂਸਰ ਬਾਰੇ ਪਤਾ ਲੱਗਾ ਸੀ ਤਾਂ ਮੈਂ ਉਸ ਸਮੇਂ ਨੇਪਾਲ ਦੇ ਨੋਰਵਿਕ ਇੰਟਰਨੈਸ਼ਨਲ ਹਸਪਤਾਲ ਵਿੱਚ ਸੀ ਅਤੇ ਇਹ ਰਾਤ ਮੇਰੇ ਲਈ ਸਭ ਤੋਂ ਇਕੱਲੀ ਅਤੇ ਲੰਬੀ ਰਾਤ ਸੀ। ਇਹ ਕੈਂਸਰ ਆਪਣੀ ਆਖਰੀ ਸਟੇਜ 'ਤੇ ਸੀ। ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ। ਕੈਂਸਰ ਦੌਰਾਨ, ਮੈਨੂੰ ਅਹਿਸਾਸ ਹੋਇਆ ਕਿ ਇੱਕ ਮਰੀਜ਼ ਕਿੰਨਾ ਇਕੱਲਾ ਮਹਿਸੂਸ ਕਰਦਾ ਹੈ। ਇਹ ਸਭ ਤੋਂ ਭਿਆਨਕ ਅਤੇ ਦਰਦਨਾਕ ਸਮਾਂ ਸੀ। ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ।
ਕੈਂਸਰ ਨੇ ਬਦਲੀਆਂ ਤਰਜੀਹਾਂ
ਮਨੀਸ਼ਾ ਨੇ ਅੱਗੇ ਦੱਸਿਆ ਕਿ ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਜੀਵਨ ਦੇ ਦੂਜੇ ਮੌਕੇ ਵਜੋਂ ਵੇਖਿਆ ਅਤੇ ਆਪਣੀਆਂ ਤਰਜੀਹਾਂ ਨੂੰ ਮੁੜ ਨਿਰਧਾਰਤ ਕੀਤਾ। ਉਨ੍ਹਾਂ ਦੀਆਂ ਤਰਜੀਹਾਂ ਪਰਿਵਾਰ, ਕਰੀਬੀ ਦੋਸਤਾਂ, ਸਿਹਤ ਅਤੇ ਕੁਦਰਤ ਵੱਲ ਮੁੜ ਗਈਆਂ। ਮਨੀਸ਼ਾ ਨੇ ਮੰਨਿਆ ਕਿ ਪਹਿਲਾਂ ਉਨ੍ਹਾਂ ਨੇ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕੀਤਾ ਸੀ। ਇਕ ਸਮਾਂ ਸੀ ਜਦੋਂ ਉਹ ਬਿਨਾਂ ਰੁਕੇ 18-18 ਘੰਟੇ ਕੰਮ ਕਰਦੀ ਸੀ। ਉਨ੍ਹਾਂ ਕਿਹਾ, ਹੁਣ ਮੈਨੂੰ ਜ਼ਿੰਦਗੀ ਨੇ ਦੂਜਾ ਮੌਕਾ ਦਿੱਤਾ ਹੈ ਤਾਂ ਉਹ ਇਸ ਨੂੰ ਤਰਜੀਹ ਦੇ ਰਹੀ ਹੈ।
ਇਹ ਵੀ ਪੜ੍ਹੋ: ਯੂਟਿਊਬਰ ਪਤੀ ਨੂੰ ਛੱਡ ਬੱਸ ਕੰਡਕਟਰ ਨਾਲ ਫਰਾਰ ਹੋਈ ਪਤਨੀ, ਮਸ਼ਹੂਰ ਵਲੌਗਰ ਦੀ ਜ਼ਿੰਦਗੀ 'ਚ ਆਇਆ ਭੂਚਾਲ
ਦੱਸ ਦੇਈਏ ਕਿ ਨਿਊਯਾਰਕ ਦੇ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ਵਿੱਚ ਸਰਜਰੀ ਅਤੇ ਕੀਮੋਥੈਰੇਪੀ ਕਰਵਾਉਣ ਤੋਂ ਬਾਅਦ, ਉਨ੍ਹਾਂ ਨੂੰ ਅਪ੍ਰੈਲ 2013 ਵਿੱਚ ਕੈਂਸਰ ਮੁਕਤ ਐਲਾਨ ਦਿੱਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
