ਮਨੋਰੰਜਨ ਜਗਤ ''ਚ ਪਸਰਿਆ ਮਾਤਮ; 1000 ਫਿਲਮਾਂ ''ਚ ਕੰਮ ਕਰ ਚੁੱਕੇ ਇਸ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ

Tuesday, Jan 06, 2026 - 10:51 AM (IST)

ਮਨੋਰੰਜਨ ਜਗਤ ''ਚ ਪਸਰਿਆ ਮਾਤਮ; 1000 ਫਿਲਮਾਂ ''ਚ ਕੰਮ ਕਰ ਚੁੱਕੇ ਇਸ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ

ਕੋਚੀ (ਏਜੰਸੀ)- ਫਿਲਮ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਿੱਗਜ ਅਦਾਕਾਰ ਪੁੰਨਪਰਾ ਅੱਪਾਚਨ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਦਯੋਗਿਕ ਸੂਤਰਾਂ ਅਨੁਸਾਰ, ਉਹ ਪਿਛਲੇ ਦਿਨੀਂ ਡਿੱਗਣ ਕਾਰਨ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ ਸੋਮਵਾਰ ਨੂੰ ਅਲਾਪੁਝਾ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ।

ਇਹ ਵੀ ਪੜ੍ਹੋ: ਦੁਖਦ ਖ਼ਬਰ: ਓਮਾਨ 'ਚ ਟ੍ਰੈਕਿੰਗ ਦੌਰਾਨ ਮਸ਼ਹੂਰ ਗਾਇਕਾ ਦੀ ਭੈਣ ਦੀ ਮੌਤ, 25 ਦਿਨ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ

ਫਿਲਮੀ ਸਫਰ ਦੀ ਸ਼ੁਰੂਆਤ ਅਤੇ ਪਛਾਣ 

ਅਲਾਪੁਝਾ ਜ਼ਿਲ੍ਹੇ ਦੇ ਪੁੰਨਪਰਾ ਦੇ ਰਹਿਣ ਵਾਲੇ ਅੱਪਾਚਨ ਨੇ ਸਾਲ 1965 ਵਿੱਚ ਉਦੈ ਸਟੂਡੀਓ ਦੁਆਰਾ ਨਿਰਮਿਤ ਫਿਲਮ 'ਓਥੇਨੰਤੇ ਮਾਕਨ' (Othenante Makan) ਨਾਲ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਅਸਲ ਪਛਾਣ ਫਿਲਮ 'ਅਨੁਭਵੰਗਲ ਪਾਲੀਚਕਲ' (Anubhavangal Paalichakal) ਤੋਂ ਮਿਲੀ, ਜਿਸ ਵਿੱਚ ਉਨ੍ਹਾਂ ਨੇ ਇੱਕ ਟ੍ਰੇਡ ਯੂਨੀਅਨ ਆਗੂ ਦੀ ਸ਼ਾਨਦਾਰ ਭੂਮਿਕਾ ਨਿਭਾਈ ਸੀ। ਅੱਪਾਚਨ 6 ਦਹਾਕਿਆਂ ਦੇ ਅੰਤਰਾਲ ਵਿੱਚ 1000 ਫਿਲਮਾਂ ਵਿੱਚ ਕੰਮ ਕਰ ਚੁੱਕੇ ਸਨ।

PunjabKesari

ਇਹ ਵੀ ਪੜ੍ਹੋ: ਧੁਰੰਦਰ ਨਹੀਂ, ਇਹ ਹੈ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ! ਸਿਰਫ਼ 17 ਦਿਨਾਂ 'ਚ ਛਾਪ'ਤਾ 9500 ਕਰੋੜ

ਖਲਨਾਇਕ ਅਤੇ ਚਰਿੱਤਰ ਭੂਮਿਕਾਵਾਂ ਦੇ ਬਾਦਸ਼ਾਹ 

ਆਪਣੇ ਦਹਾਕਿਆਂ ਲੰਬੇ ਕਰੀਅਰ ਦੌਰਾਨ, ਉਨ੍ਹਾਂ ਨੇ ਮਲਿਆਲਮ ਸਿਨੇਮਾ ਦੇ ਸਾਰੇ ਵੱਡੇ ਸੁਪਰਸਟਾਰਾਂ ਨਾਲ ਕੰਮ ਕੀਤਾ। ਉਹ ਜ਼ਿਆਦਾਤਰ ਆਪਣੇ ਖਲਨਾਇਕ ਅਤੇ ਦਮਦਾਰ ਚਰਿੱਤਰ ਰੋਲਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਮਸ਼ਹੂਰ ਨਿਰਦੇਸ਼ਕ ਅਦੂਰ ਗੋਪਾਲਕ੍ਰਿਸ਼ਨਨ ਦੀਆਂ ਕਈ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਉਨ੍ਹਾਂ ਦੀਆਂ ਪ੍ਰਮੁੱਖ ਫਿਲਮਾਂ ਵਿੱਚ 'ਕੰਨਿਆਕੁਮਾਰੀ', 'ਪਿਚੀਪੂ', 'ਓਪੋਲ', 'ਕੋਲਿਲਕਮ' ਅਤੇ 'ਅਸਤਰਮ' ਸ਼ਾਮਲ ਹਨ। ਉਨ੍ਹਾਂ ਦੀਆਂ ਆਖਰੀ ਫਿਲਮਾਂ ਵਿੱਚੋਂ ਇੱਕ ਸੁਰੇਸ਼ ਗੋਪੀ ਦੀ ਅਦਾਕਾਰੀ ਵਾਲੀ 'ਓਟਾਕੋੰਬਨ' (Ottakkomban) ਸੀ।

ਇਹ ਵੀ ਪੜ੍ਹੋ: ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਕੰਬਦੇ ਹਨ ਜੈਸਮੀਨ ਸੈਂਡਲਸ ਦੇ ਹੱਥ ! ਗਾਇਕਾ ਨੇ ਖੁਦ ਬਿਆਨ ਕੀਤਾ ਆਪਣਾ ਡਰ

ਮੁੱਖ ਮੰਤਰੀ ਸਣੇ ਕਈ ਹਸਤੀਆਂ ਨੇ ਪ੍ਰਗਟਾਇਆ ਦੁੱਖ 

ਅੱਪਾਚਨ ਦੇ ਅਕਾਲ ਚਲਾਣੇ 'ਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਫੇਫਕਾ (FEFKA) ਡਾਇਰੈਕਟਰਜ਼ ਯੂਨੀਅਨ ਅਤੇ ਫਿਲਮ ਜਗਤ ਦੀਆਂ ਹੋਰ ਨਾਮੀ ਹਸਤੀਆਂ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਅਫਸੋਸ ਜ਼ਾਹਿਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।

ਇਹ ਵੀ ਪੜ੍ਹੋ: ਤਲਾਕ ਦੇ ਐਲਾਨ ਮਗਰੋਂ ਮਾਹੀ ਵਿਜ ਨੇ ਜੈ ਭਾਨੁਸ਼ਾਲੀ ਨਾਲ ਸਾਂਝੀ ਕੀਤੀ ਤਸਵੀਰ, ਲਿਖਿਆ- 'ਲਾਈਕਸ ਤੇ ਕੁਮੈਂਟਸ ਲਈ...'


author

cherry

Content Editor

Related News