Doctor ਦੀ ਇੱਕ ਗ਼ਲਤੀ ਨੇ ਲਈ ਮਸ਼ਹੂਰ Comedian ਦੀ ਜਾਨ, ਖੁੱਲ੍ਹਿਆ ਰਾਜ਼
Tuesday, Oct 15, 2024 - 02:12 PM (IST)

ਮੁੰਬਈ (ਬਿਊਰੋ) - ਮਸ਼ਹੂਰ ਮਰਾਠੀ ਅਦਾਕਾਰ ਅਤੁਲ ਪਰਚੂਰੇ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਉਹ ਅਜੇ ਸਿਰਫ਼ 57 ਸਾਲਾਂ ਦੇ ਸਨ। ਅਤੁਲ ਪਰਚੂਰੇ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਜਿੱਥੇ ਉਹ ਮਰਾਠੀ ਫ਼ਿਲਮਾਂ ਅਤੇ ਥੀਏਟਰ 'ਚ ਪ੍ਰਸਿੱਧ ਸੀ, ਉਹ ਬਾਲੀਵੁੱਡ ਫ਼ਿਲਮਾਂ 'ਚ ਵੀ ਇੱਕ ਪ੍ਰਸਿੱਧ ਚਿਹਰਾ ਸੀ। ਉਨ੍ਹਾਂ ਨੇ ਸ਼ਾਹਰੁਖ ਖ਼ਾਨ ਦੀ ‘ਬਿੱਲੂ’, ਸਲਮਾਨ ਖ਼ਾਨ ਦੀ ‘ਪਾਰਟਨਰ’ ਅਤੇ ਅਜੇ ਦੇਵਗਨ ਦੀ ‘ਆਲ ਦਿ ਬੈਸਟ’ ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ। ਦਰਅਸਲ, ਮਸ਼ਹੂਰ ਅਦਾਕਾਰ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਗਲਤ ਟ੍ਰੀਟਮੈਂਟ ਕੀਤਾ ਗਿਆ ਸੀ, ਜਿਸ ਕਾਰਨ ਹੋਰ ਮੁਸ਼ਕਿਲਾਂ ਵਧ ਗਈਆਂ ਸਨ।
ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ
ਇਲਾਜ ਮਗਰੋਂ ਵਿਗੜੀ ਹੋਰ ਹਾਲਤ
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ, ਅਤੁਲ ਪਰਚੂਰੇ ਨੇ ਇਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਜਦੋਂ ਉਨ੍ਹਾਂ ਨੇ ਆਪਣੇ ਵਿਆਹ ਦੇ 25 ਸਾਲ ਪੂਰੇ ਕੀਤੇ ਸਨ ਤਾਂ ਉਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਗਏ ਹੋਏ ਸਨ। ਹਾਲਾਂਕਿ ਉਦੋਂ ਤੱਕ ਉਹ ਠੀਕ ਸੀ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਖਾਣ-ਪੀਣ 'ਚ ਦਿੱਕਤ ਆਉਣ ਲੱਗੀ। ਉਨ੍ਹਾਂ ਨੂੰ ਅਕਸਰ ਮਤਲੀ ਮਹਿਸੂਸ ਹੁੰਦੀ ਸੀ। ਇਸ ਤੋਂ ਬਾਅਦ ਭਰਾ ਨੇ ਕੁਝ ਦਵਾਈਆਂ ਦਿੱਤੀਆਂ ਪਰ ਕੋਈ ਰਾਹਤ ਨਹੀਂ ਮਿਲੀ।
ਫਿਰ ਡਾਕਟਰਾਂ ਨੇ ਉਨ੍ਹਾਂ ਨੂੰ ਅਲਟਰਾਸਾਊਂਡ ਕਰਵਾਉਣ ਲਈ ਕਿਹਾ। ਅਲਟਰਾਸਾਊਂਡ ਤੋਂ ਪਤਾ ਲੱਗਾ ਕਿ ਮੇਰੇ 'ਜਿਗਰ' 'ਚ ਲਗਭਗ 5 ਸੈਂਟੀਮੀਟਰ ਲੰਬਾ ਟਿਊਮਰ ਸੀ। ਇਸ ਤੋਂ ਬਾਅਦ ਕੈਂਸਰ ਦਾ ਖੁਲਾਸਾ ਹੋਇਆ। ਫਿਰ ਜਦੋਂ ਮੈਂ ਡਾਕਟਰਾਂ ਨੂੰ ਪੁੱਛਿਆ ਕਿ ਕੀ ਮੈਂ ਠੀਕ ਹੋ ਜਾਵਾਂਗਾ? ਤਾਂ ਉਨ੍ਹਾਂ ਨੇ ਕਿਹਾ ਕਿ ਹਾਂ, ਤੁਸੀਂ ਠੀਕ ਹੋ ਜਾਵੋਗੇ। ਅਦਾਕਾਰ ਨੇ ਖੁਲਾਸਾ ਕੀਤਾ ਸੀ ਕਿ ਇਲਾਜ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ Alia Bhatt ਇਸ ਖ਼ਤਰਨਾਕ ਬੀਮਾਰੀ ਦਾ ਹੋਈ ਸ਼ਿਕਾਰ
ਗ਼ਲਤ ਇਲਾਜ ਨਾਲ ਵਿਗੜੀ ਹਾਲਤ
ਅਤੁਲ ਨੇ ਅੱਗੇ ਕਿਹਾ, ''ਇਲਾਜ ਦੀ ਪਹਿਲੀ ਪ੍ਰਕਿਰਿਆ ਗ਼ਲਤ ਹੋ ਗਈ ਸੀ। ਇਸ ਨਾਲ ਮੇਰਾ ਪੈਨਕ੍ਰੀਅਸ ਪ੍ਰਭਾਵਿਤ ਹੋਇਆ। ਇਸ ਤੋਂ ਬਾਅਦ ਲਗਾਤਾਰ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਗਲਤ ਇਲਾਜ ਨਾਲ ਹਾਲਤ ਲਗਾਤਾਰ ਵਿਗੜਦੀ ਗਈ। ਹਾਲਾਤ ਅਜਿਹੇ ਬਣ ਗਏ ਕਿ ਤੁਰਨਾ ਵੀ ਮੁਸ਼ਕਲ ਹੋ ਗਿਆ। ਅਜਿਹੀ ਹਾਲਤ 'ਚ ਵੀ ਡਾਕਟਰ ਨੇ ਡੇਢ ਮਹੀਨਾ ਇੰਤਜ਼ਾਰ ਕਰਨ ਲਈ ਕਿਹਾ।''
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ
5 ਦਿਨ ਪਹਿਲਾਂ ਹਸਪਤਾਲ 'ਚ ਕਰਵਾਇਆ ਗਿਆ ਸੀ ਭਰਤੀ
ਅਦਾਕਾਰ ਜੈਵੰਤ ਵਾਡਕਰ ਨੇ ਅਤੁਲ ਦੀ ਮੌਤ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ, ''ਮੈਂ ਅਤੁਲ ਨੂੰ ਬਚਪਨ ਤੋਂ ਹੀ ਜਾਣਦਾ ਸੀ। ਉਨ੍ਹਾਂ ਦੱਸਿਆ ਕਿ ਅਦਾਕਾਰ ਮਰਾਠੀ ਨਾਟਕ ‘ਸੂਰਿਆਚੀ ਪਿੱਲਈ’ 'ਚ ਨਜ਼ਰ ਆਉਣ ਵਾਲੇ ਸਨ। ਉਹ ਇਕੱਠੇ ਰਿਹਰਸਲ ਕਰ ਰਹੇ ਸਨ ਪਰ ਅਤੁਲ ਨੂੰ ਪੰਜ ਦਿਨ ਪਹਿਲਾਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।