ਸ਼ੋਅ ‘ਤਿਤਲੀ’ ’ਚ ਵਤਸਲ ਸੇਠ ਨੇ ਰਾਹੁਲ ਦੇ ਕਿਰਦਾਰ ’ਚ ਕੀਤੀ ਐਂਟਰੀ, ਦੱਸਿਆ ਅਨੁਭਵ
Friday, May 19, 2023 - 11:46 AM (IST)
ਮੁੰਬਈ (ਬਿਊਰੋ) - ਸਟਾਰ ਪਲੱਸ ਦੇ ਸ਼ੋਅ ‘ਤਿਤਲੀ’ ਨਾਲ ਅਦਾਕਾਰ ਵਤਸਲ ਸੇਠ ਟੈਲੀਵਿਜ਼ਨ ਸਕ੍ਰੀਨ ’ਤੇ ਵਾਪਸੀ ਕਰ ਰਹੇ ਹਨ। ਇਸ ਸ਼ੋਅ ’ਚ ਨੇਹਾ ਸੋਲੰਕੀ ‘ਤਿਤਲੀ’ ਦੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਉੱਥੇ ਹੀ ਵਤਸਲ ਸੇਠ ਇਸ ਸ਼ੋਅ ਨਾਲ ਟੈਲੀਵਿਜ਼ਨ ਸਕ੍ਰੀਨ ’ਤੇ ਵਾਪਸ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼
‘ਤਿਤਲੀ’ ’ਚ ਵਤਸਲ ਰਾਹੁਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਅਵਿਨਾਸ਼ ਮਿਸ਼ਰਾ ਸ਼ੋਅ ’ਚ ਨੇਹਾ ਸੋਲੰਕੀ ਦੇ ਨਾਲ ‘ਗਰਵ’ ਦਾ ਕਿਰਦਾਰ ਨਿਭਾਅ ਰਹੇ ਹਨ। ਵਤਸਲ ਸੇਠ ਕਹਿੰਦੇ ਹਨ, ''ਇਕ ਐਕਟਰ ਦੇ ਤੌਰ ’ਤੇ ਮੈਂ ਹਮੇਸ਼ਾ ਕੁਝ ਅਜਿਹਾ ਕਰਨਾ ਚਾਹੁੰਦਾ ਹਾਂ, ਜੋ ਰੋਮਾਂਚਕ ਤੇ ਚੁਣੌਤੀਪੂਰਨ ਹੋਵੇ। ‘ਤਿਤਲੀ’ ’ਚ ਰਾਹੁਲ ਇਕ ਦਿਲਚਸਪ ਕਿਰਦਾਰ ਹੈ, ਜਦੋਂ ਮੈਂ ਇਸ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ ਹਾਂ। ਮੈਂ ਉਸ ਕੈਮਿਓ ਨੂੰ ਲੈ ਕੇ ਉਤਸ਼ਾਹਿਤ ਹਾਂ।''
ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਸਲਮਾਨ ਖ਼ਾਨ ਦੇ ਲੱਗੀ ਸੱਟ, ਪੋਸਟ ਸਾਂਝੀ ਕਰਦਿਆਂ ਕਿਹਾ- ਟਾਈਗਰ ਜ਼ਖਮੀ ਹੈ
ਰਾਹੁਲ ਨੂੰ ਸ਼ੋਅ 'ਚ ਕਾਫੀ ਉਤਰਾਅ-ਚੜ੍ਹਾਅ 'ਚੋਂ ਲੰਘਣਾ ਪਿਆ ਹੈ, ਉਹ ਜਾਣਦਾ ਹੈ ਕਿ ਉਹ ‘ਤਿਤਲੀ’ ਨਾਲ ਜੋ ਕਰ ਰਿਹਾ ਹੈ ਉਹ ਸਹੀ ਨਹੀਂ ਹੈ ਪਰ ਕੁਝ ਟੀਚੇ ਹਾਸਲ ਕਰਨ ਲਈ ਉਸ ਨੂੰ ਉਸ ਰਸਤੇ ’ਤੇ ਚੱਲਣਾ ਪਵੇਗਾ। ਸਟਾਰ ਪਲੱਸ ਕੰਮ ਕਰਨ ਲਈ ਸਭ ਤੋਂ ਵਧੀਆ ਚੈਨਲਾਂ 'ਚੋਂ ਇਕ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।