ਵਰੁਣ ਧਵਨ ਹੋਣਗੇ ਪ੍ਰਾਈਮ ਵੀਡੀਓ ਦੇ ‘ਸਿਟਾਡੇਲ’ ਫ੍ਰੈਂਚਾਇਜ਼ੀ ਦੀ ਇੰਡੀਅਨ ਆਰੀਜਨਲ ਸੀਰੀਜ਼ ਦੇ ਮੁੱਖ ਅਦਾਕਾਰ
Tuesday, Dec 20, 2022 - 11:29 AM (IST)

ਮੁੰਬਈ (ਬਿਊਰੋ)– ਪ੍ਰਾਈਮ ਵੀਡੀਓ ਨੇ ਅੱਜ ‘ਸਿਟਾਡੇਲ’ ਯੂਨੀਵਰਸ ਦੇ ਭਾਰਤੀ ਵਰਜ਼ਨ ਦੇ ਮੁੱਖ ਕਲਾਕਾਰ ਦੀ ਪੁਸ਼ਟੀ ਕੀਤੀ, ਜੋ ਪ੍ਰਾਈਮ ਵੀਡੀਓ ਤੇ ਰੂਸੋ ਬ੍ਰਦਰਸ ਦੇ AGBO ਦੀ ਆਪਣੀ ਤਰ੍ਹਾਂ ਦੀ ਪਹਿਲੀ ਗਲੋਬਲ ਇਵੈਂਟ ਸੀਰੀਜ਼ ਹੈ। ਭਾਰਤ ਦੀ ਅਨਟਾਈਟਲਡ ‘ਸਿਟਾਡੇਲ’ ਸੀਰੀਜ਼ ’ਚ ਵਰੁਣ ਧਵਨ ਮੁੱਖ ਭੂਮਿਕਾ ਨਿਭਾਉਣਗੇ ਤੇ ਇਸ ਦੀ ਅਗਵਾਈ ਮਸ਼ਹੂਰ ਰਚਨਾਤਮਕ ਜੋੜੀ ਰਾਜ ਤੇ ਡੀ. ਕੇ. ਕਰਨਗੇ, ਜੋ ਇਸ ਸੀਰੀਜ਼ ਦੇ ਨਿਰਦੇਸ਼ਕ ਤੇ ਸ਼ੋਅ ਰਨਰ ਹਨ।
ਇਹ ਖ਼ਬਰ ਵੀ ਪੜ੍ਹੋ : ਰਣਜੀਤ ਬਾਵਾ ਤੇ ਕੰਵਰ ਦੇ ਘਰਾਂ 'ਚ ਕਿਤੇ ਇਸ ਕਰਕੇ ਤਾਂ ਨਹੀਂ ਮਾਰੇ IT ਤੇ NIA ਨੇ ਛਾਪੇ? ਜੋ ਬਣਿਆ ਚਰਚਾ ਦਾ ਵਿਸ਼ਾ
ਸੀਤਾ ਆਰ. ਮੈਨਨ ਤੇ ਰਾਜ ਐਂਡ ਡੀ. ਕੇ. ਵਲੋਂ ਲਿਖੀ, ਲੋਕਲ ਆਰੀਜਨਲ ਸਪਾਈ ਸੀਰੀਜ਼ ਨਾਲ ਵਰੁਣ ਆਪਣਾ ਸਟ੍ਰੀਮਿੰਗ ਡੈਬਿਊ ਕਰਨਗੇ, ਜਿਸ ਦੀ ਸ਼ੂਟਿੰਗ ਜਨਵਰੀ, 2023 ’ਚ ਸ਼ੁਰੂ ਹੋਵੇਗੀ। ਸੀਰੀਜ਼ ਦੇ ਕਲਾਕਾਰਾਂ ਤੇ ਕਰਿਊ ਮੈਂਬਰਾਂ ਬਾਰੇ ਜ਼ਿਆਦਾ ਰੋਮਾਂਚਕ ਖ਼ੁਲਾਸੇ ਜਲਦ ਹੀ ਕੀਤੇ ਜਾਣਗੇ। ਅਨਟਾਈਟਲਡ ਇੰਡੀਅਨ ਆਰੀਜਨਲ ‘ਸਿਟਾਡੇਲ’ ਸੀਰੀਜ਼ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਤੇ ਖ਼ੇਤਰਾਂ ’ਚ ਪ੍ਰਾਈਮ ਮੈਂਬਰਾਂ ਲਈ ਉਪਲੱਬਧ ਹੋਵੇਗੀ।
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ, ਰਿਚਰਡ ਮੈਡੇਨ (ਬਾਡੀਗਾਰਡ) ਤੇ ਪ੍ਰਿਅੰਕਾ ਚੋਪੜਾ ਜੋਨਸ (ਕਵਾਂਟੀਕੋ), ਰੂਸੋ ਬ੍ਰਦਰਸ ਦੇ AGBO ਤੇ ਡੇਵਿਡ ਵੀਲ (ਹੰਟਰਸ) ਦੇ ‘ਸਿਟਾਡੇਲ’ ਯੂਨੀਵਰਸ ਦੇ ਫਰਸਟ-ਟੂ-ਲਾਂਚ ਸੀਰੀਜ਼ ’ਚ ਅਭਿਨੈ ਕਰਨਗੇ, ਜੋ 2023 ’ਚ ਪ੍ਰੀਮੀਅਰ ਲਈ ਤਿਆਰ ਹਨ।
ਰਿਚਰਡ ਮੈਡੇਨ ਤੇ ਪ੍ਰਿਅੰਕਾ ਚੋਪੜਾ ਜੋਨਸ ਨਾਲ, ਫਰਸਟ-ਟੂ-ਲਾਂਚ ‘ਸਿਟਾਡੇਲ’ ਸੀਰੀਜ਼ ’ਚ ਸਟੇਨਲੀ ਟੁਚੀ (ਦਿ ਹੰਗਰ ਗੇਮਸ ਸਾਗਾ) ਵੀ ਸ਼ਾਮਲ ਹੋਣਗੇ। ਜ਼ਿਆਦਾ ਲੋਕਲ ਭਾਸ਼ਾ ਦੇ ‘ਸਿਟਾਡੇਲ’ ਪ੍ਰੋਡਕਸ਼ਨਜ਼ ’ਤੇ ਵੀ ਕੰਮ ਚੱਲ ਰਿਹਾ ਹੈ, ਜਿਸ ’ਚ ਮਟਿਲਡਾ ਡੀ ਏਂਜੇਲਿਸ (ਦਿ ਅਨਡੂਇੰਗ) ਸਟਾਰਰ ਇਕ ਇਟੈਲੀਅਨ ਆਰੀਜਨਲ ਸੀਰੀਜ਼ ਵੀ ਸ਼ਾਮਲ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।