ਵਰੁਣ ਧਵਨ ਨੇ ‘ਬਾਰਡਰ 2’ ਦੀ ਸ਼ੂਟਿੰਗ ਕੀਤੀ ਪੂਰੀ
Wednesday, Aug 06, 2025 - 02:19 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਬਾਰਡਰ 2’ ਦਾ ਅੰਮ੍ਰਿਤਸਰ ਸ਼ੈਡਿਊਲ ਮੁਕੰਮਲ ਕਰ ਲਿਆ ਹੈ। ਇਸ ਮੌਕੇ 'ਤੇ ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ਰਾਹੀਂ ਅੰਮ੍ਰਿਤਸਰ ਸੈੱਟ ਤੋਂ ਰੈਪ-ਅੱਪ ਪਾਰਟੀ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ।
ਇਹ ਵੀ ਪੜ੍ਹੋ: ਅਦਾਕਾਰ ਅਤੇ ਕੋਰੀਓਗ੍ਰਾਫਰ ਰਾਘਵ ਜੁਆਲ ਨੇ ਸਾਕਸ਼ੀ ਮਲਿਕ ਨੂੰ ਜੜਿਆ ਥੱਪੜ!
ਵੀਡੀਓ ਵਿਚ ਵਰੁਣ ਧਵਨ ਕਹਿੰਦੇ ਨਜ਼ਰ ਆਏ, "ਇਹ ਪੂਰਾ ਹੋ ਗਿਆ ਹੈ, ਭਾਰਤ ਮਾਤਾ ਦੀ ਜੈ!" ਉਸ ਤੋਂ ਬਾਅਦ ਉਨ੍ਹਾਂ ਨੇ ਕੇਕ ਕੱਟਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਿਰਮਾਤਾ ਭੂਸ਼ਣ ਕੁਮਾਰ ਅਤੇ ਅਦਾਕਾਰਾ ਮੇਧਾ ਰਾਣਾ ਵੀ ਮੌਜੂਦ ਸਨ। ਟੀਮ ਨੇ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਵੀ ਹਾਜ਼ਰੀ ਭਰੀ।
ਵਿਰਾਸਤ ਨਾਲ ਜੁੜੀਆਂ ਯਾਦਾਂ
ਵਰੁਣ ਨੇ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਖੇਤਾਂ ਵਿੱਚ ਬਿਤਾਏ ਸੁਕੂਨ ਭਰੇ ਪਲ ਵੀ ਸਾਂਝੇ ਕੀਤੇ ਸਨ। ਉਨ੍ਹਾਂ ਨੇ ਚਿੱਟੇ ਕੁੜਤੇ-ਪਾਜਾਮੇ ਵਿਚ ਖੇਤਾਂ ਵਿਚ ਖੜ੍ਹੇ ਹੋਏ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ: "Punjab Punjab Punjab"। ਉਹ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ।
ਇਹ ਵੀ ਪੜ੍ਹੋ: 27 ਸਾਲਾ ਬੇਹੱਦ ਖ਼ੂਬਸੂਰਤ ਅਦਾਕਾਰਾ 'ਤੇ ਆਇਆ ਟਰੰਪ ਦਾ ਦਿਲ ! ਬੰਨ੍ਹ'ਤੇ ਤਾਰੀਫ਼ਾਂ ਦੇ ਪੁਲ
ਦਿਲਜੀਤ ਨਾਲ ਯਾਰੀ
ਇੱਕ ਹੋਰ ਵੀਡੀਓ ਵਿੱਚ, ਵਰੁਣ ਨੇ ਦਿਲਜੀਤ ਦੋਸਾਂਝ ਨੂੰ ਗਲੇ ਲਗਾਉਂਦੇ ਹੋਏ ਦਿਖਾਇਆ, ਜਿਸ ਵਿਚ ਉਹ ਕਹਿੰਦੇ ਹਨ: "ਦਿਲਜੀਤ ਭਾਅ ਜੀ ਦਾ ਸ਼ੂਟ ਖਤਮ ਹੋਇਆ, ਲੱਡੂ ਵੀ ਵੰਡੇ ਗਏ... ਦੋਸਤੀ ਦਾ ਟੇਸਟ ਹੀ ਕੁਝ ਹੋਰ ਹੁੰਦਾ ਹੈ! Thank you ਭਾਅ ਜੀ, ਤੁਹਾਡੀ ਅਤੇ ਟੀਮ ਦੀ ਯਾਦ ਆਵੇਗੀ। Border 2"।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਬ੍ਰੇਨ ਕੈਂਸਰ ਨੇ ਲਈ ਮਸ਼ਹੂਰ ਅਦਾਕਾਰਾ ਦੀ ਜਾਨ
ਫਿਲਮ ਦੀ ਥੀਮ
ਜਿੱਥੇ 'ਬਾਰਡਰ' ਫਇਲਮ ਲੋਂਗੇਵਾਲਾ ਦੀ ਲੜਾਈ 'ਤੇ ਆਧਾਰਿਤ ਸੀ, ਉਥੇ ਹੀ ‘ਬਾਰਡਰ 2’ ਦੀ ਕਹਾਣੀ ਸੰਭਾਵੀ ਤੌਰ 'ਤੇ ਕਾਰਗਿਲ ਯੁੱਧ (1999) 'ਤੇ ਆਧਾਰਿਤ ਹੋਵੇਗੀ। 1999 ਦੇ ਸ਼ੁਰੂ ਵਿੱਚ, ਪਾਕਿਸਤਾਨੀ ਫੌਜਾਂ ਨੇ ਕੰਟਰੋਲ ਰੇਖਾ (LoC) ਪਾਰ ਕਰਕੇ ਭਾਰਤੀ ਖੇਤਰ ਵਿੱਚ ਜ਼ਿਆਦਾਤਰ ਕਾਰਗਿਲ ਜ਼ਿਲ੍ਹੇ 'ਤੇ ਕਬਜ਼ਾ ਕਰ ਲਿਆ ਸੀ, ਜਿਸ ਦਾ ਭਾਰਤ ਨੇ ਪਾਕਿਸਤਾਨੀ ਘੁਸਪੈਠੀਆਂ ਨੂੰ ਬਾਹਰ ਕੱਢਣ ਲਈ ਇੱਕ ਵੱਡਾ ਫੌਜੀ ਅਤੇ ਕੂਟਨੀਤਕ ਹਮਲਾ ਸ਼ੁਰੂ ਕਰਕੇ ਜਵਾਬ ਦਿੱਤਾ ਸੀ। ਫਿਲਮ ‘ਬਾਰਡਰ 2’ 23 ਜਨਵਰੀ 2026 ਨੂੰ ਰੀਲੀਜ਼ ਹੋਣੀ ਹੈ, ਜਿਸ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਵੀ ਪਹਿਲੀ ਫਿਲਮ ਵਾਂਗ ਇਕ ਜਜ਼ਬਾਤੀ ਤੇ ਜਨੂਨੀ ਅਨੁਭਵ ਦੇਵੇਗੀ।
ਇਹ ਵੀ ਪੜ੍ਹੋ: ਵੱਡੀ ਖਬਰ; ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਫਾਇਰਿੰਗ, ਭਾਵੁਕ ਹੋਈ ਮਾਂ ਚਰਨ ਕੌਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8