''Border 2'' ਦੇ ਗਾਣੇ ''ਘਰ ਕਬ ਆਓਗੇ'' ਦੇ ਲਾਂਚ ਮੌਕੇ ਭਾਵੁਕ ਹੋਏ ਵਰੁਣ ਧਵਨ

Saturday, Jan 03, 2026 - 01:56 PM (IST)

''Border 2'' ਦੇ ਗਾਣੇ ''ਘਰ ਕਬ ਆਓਗੇ'' ਦੇ ਲਾਂਚ ਮੌਕੇ ਭਾਵੁਕ ਹੋਏ ਵਰੁਣ ਧਵਨ

ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਵਰੁਣ ਧਵਨ ਆਪਣੀ ਆਉਣ ਵਾਲੀ ਫਿਲਮ 'ਬਾਰਡਰ 2' ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਹਾਲ ਹੀ ਵਿੱਚ ਇਤਿਹਾਸਕ ਲੌਂਗੇਵਾਲਾ ਵਿਖੇ ਫਿਲਮ ਦੇ ਮਸ਼ਹੂਰ ਗਾਣੇ ‘ਘਰ ਕਬ ਆਓਗੇ’ ਦੇ ਲਾਂਚ ਦੌਰਾਨ ਵਰੁਣ ਧਵਨ ਆਪਣੇ ਜਜ਼ਬਾਤਾਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਭਾਵੁਕ ਹੋ ਗਏ। ਜ਼ਿਕਰਯੋਗ ਹੈ ਕਿ ਲੌਂਗੇਵਾਲਾ ਉਹੀ ਇਤਿਹਾਸਕ ਸਥਾਨ ਹੈ ਜਿੱਥੇ ਅਸਲ ਜੰਗ ਹੋਈ ਸੀ ਅਤੇ ਪਹਿਲੀ 'ਬਾਰਡਰ' ਫਿਲਮ ਦੀ ਸ਼ੂਟਿੰਗ ਵੀ ਇੱਥੇ ਹੀ ਕੀਤੀ ਗਈ ਸੀ।

ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਆਸ਼ੀਸ਼ ਵਿਦਿਆਰਥੀ ਤੇ ਉਨ੍ਹਾਂ ਦੀ ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ

ਬਚਪਨ ਦਾ ਸੁਪਨਾ ਹੋਇਆ ਪੂਰਾ 

ਵਰੁਣ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਹ ਬਚਪਨ ਤੋਂ ਹੀ ਵਰਦੀ ਪਹਿਨ ਕੇ ਇੱਕ ਸਿਪਾਹੀ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਸਨੀ ਦਿਓਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਵੇਂ ਸਨੀ ਸਰ 'ਹਕੀਕਤ' ਫਿਲਮ ਦੇਖ ਕੇ ਫੌਜੀ ਫਿਲਮਾਂ ਲਈ ਪ੍ਰੇਰਿਤ ਹੋਏ ਸਨ, ਉਸੇ ਤਰ੍ਹਾਂ ਉਨ੍ਹਾਂ ਨੇ ਬਚਪਨ ਵਿੱਚ 'ਬਾਰਡਰ' ਦੇਖ ਕੇ ਫੌਜੀ ਕਿਰਦਾਰ ਦੀ ਚਾਹਤ ਪਾਲੀ ਸੀ। ਵਰੁਣ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਇਸ ਇਤਿਹਾਸਕ ਗਾਣੇ ਦਾ ਹਿੱਸਾ ਬਣਨਗੇ ਜਾਂ 'ਬਾਰਡਰ 2' ਵਿੱਚ ਮੁੱਖ ਭੂਮਿਕਾ ਨਿਭਾਉਣਗੇ।

ਇਹ ਵੀ ਪੜ੍ਹੋ: ਇਸ ਦਿਨ ਖੁੱਲ੍ਹੇਗਾ 'ਨੀਲੇ ਡਰੰਮ' ਦਾ ਰਾਜ਼! ‘ਸੌਰਭ ਕਤਲ ਕਾਂਡ’ ’ਤੇ ਬਣੀ ਸੀਰੀਜ਼ ਦਾ ਪੋਸਟਰ ਰਿਲੀਜ਼

ਦੇਸ਼ ਦੀ ਸੁਰੱਖਿਆ ਲਈ ਦਿੱਤਾ ਸਖ਼ਤ ਸੁਨੇਹਾ 

ਵਰੁਣ ਮੁਤਾਬਕ 'ਬਾਰਡਰ' ਵਰਗੀਆਂ ਫਿਲਮਾਂ ਨੌਜਵਾਨਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਜਗਾਉਣ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ, "ਜਦੋਂ-ਜਦੋਂ ਕੋਈ ਸਾਡੀ ਧਰਤੀ ਵੱਲ ਦੇਖੇਗਾ, ਅਸੀਂ ਉਸ ਨੂੰ ਕਰਾਰਾ ਜਵਾਬ ਦੇਵਾਂਗੇ"। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਸੀਂ 1971 ਵਿੱਚ ਕਿਸੇ ਹੋਰ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਲੜ ਸਕਦੇ ਸੀ, ਤਾਂ ਆਪਣੇ ਦੇਸ਼ ਦੀ ਰੱਖਿਆ ਲਈ ਵੀ ਪੂਰੀ ਤਰ੍ਹਾਂ ਤਿਆਰ ਹਾਂ।

ਇਹ ਵੀ ਪੜ੍ਹੋ: ਹੋਟਲ ਦੀ 14ਵੀਂ ਮੰਜ਼ਿਲ ਤੋਂ ਮਿਲੀ ਦਿੱਗਜ ਅਦਾਕਾਰ ਦੀ 34 ਸਾਲਾ ਧੀ ਦੀ ਲਾਸ਼; ਇੰਡਸਟਰੀ 'ਚ ਪਸਰਿਆ ਮਾਤਮ

ਸਟਾਰ ਕਾਸਟ ਅਤੇ ਰਿਲੀਜ਼ ਡੇਟ 

ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਵਰੁਣ ਧਵਨ ਅਤੇ ਸਨੀ ਦਿਓਲ ਦੇ ਨਾਲ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਜੇਪੀ ਦੱਤਾ, ਨਿਧੀ ਦੱਤਾ ਅਤੇ ਟੀ-ਸੀਰੀਜ਼ ਦੁਆਰਾ ਪ੍ਰੋਡਿਊਸ ਕੀਤੀ ਗਈ ਇਹ ਫਿਲਮ ਅਗਲੇ 23 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: ਕਦੇ ਮਾਂ ਨਹੀਂ ਬਣੇਗੀ ਬਾਲੀਵੁੱਡ ਦੀ ਇਹ ਮਸ਼ਹੂਰ ਗਾਇਕਾ, ਖੁਦ ਕੀਤਾ ਵੱਡਾ ਖੁਲਾਸਾ


author

cherry

Content Editor

Related News