ਇਲਾਜ ਤੋਂ ਬਾਅਦ ਘਰ ਪਰਤੇ ਵਰੁਣ ਧਵਨ ਦੇ ਪਿਤਾ, ਬੋਲੇ-''ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਿਹਾ ਹਾਂ''

Saturday, Jun 18, 2022 - 11:24 AM (IST)

ਇਲਾਜ ਤੋਂ ਬਾਅਦ ਘਰ ਪਰਤੇ ਵਰੁਣ ਧਵਨ ਦੇ ਪਿਤਾ, ਬੋਲੇ-''ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਿਹਾ ਹਾਂ''

ਮੁੰਬਈ- ਅਦਾਕਾਰ ਵਰੁਣ ਧਵਨ ਦੇ ਪਿਤਾ ਅਤੇ ਫਿਲਮਮੇਕਰ ਡੇਵਿਡ ਧਵਨ ਕੁਝ ਦਿਨ ਪਹਿਲਾ ਬੀਮਾਰੀ ਹੋ ਗਏ ਸਨ। ਸ਼ੂਗਰ ਦੇ ਚੱਲਦੇ ਸਿਹਤ ਸਬੰਧੀ ਸਮੱਸਿਆਵਾਂ ਦੇ ਕਾਰਨ ਡੇਵਿਡ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਸੀ। ਇਸ ਖ਼ਬਰ ਨੇ ਹਰ ਕਿਸੇ ਨੂੰ ਚਿੰਤਾ 'ਚ ਪਾ ਦਿੱਤਾ ਸੀ। ਰਿਪੋਰਟ ਮੁਤਾਬਕ ਧਵਨ ਸੱਤ ਦਿਨਾਂ ਤੱਕ ਹਸਪਤਾਲ 'ਚ ਸਨ ਅਤੇ ਪਿਛਲੇ ਹਫਤੇ ਉਨ੍ਹਾਂ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਧਰ ਹੁਣ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ।

PunjabKesari
ਖ਼ਬਰ ਹੈ ਕਿ ਹੁਣ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ। ਘਰ ਪਹੁੰਚਣ 'ਤੇ ਡੇਵਿਡ ਨੇ ਕਿਹਾ ਕਿ ਉਹ ਠੀਕ ਹੋ ਗਏ ਹਨ ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਬੀਮਾਰੀ ਦੀ ਵਜ੍ਹਾ ਨਾਲ ਹਸਪਤਾਲ 'ਚ ਦਾਖ਼ਲ ਹੋਣਾ ਪਿਆ ਸੀ।

PunjabKesari
ਉਨ੍ਹਾਂ ਦੇ ਦੋਸਤ ਅਤੇ ਪ੍ਰਡਿਊਸਰ ਰਤਨ ਜੈਨ ਨੇ ਵੀ ਡੇਵਿਡ ਦੀ ਹੈਲਥ ਅਪਡੇਟ ਦਿੱਤੀ। ਇਕ ਰਿਪੋਰਟ ਮੁਤਾਬਕ ਨਿਰਦੇਸ਼ਕ ਡੇਵਿਡ ਧਵਨ ਘਰ ਵਾਪਸ ਆ ਗਏ ਹਨ। ਡੇਵਿਡ ਧਵਨ ਨੇ ਪੋਰਟਲ ਨੂੰ ਕਿਹਾ-'ਮੈਂ ਬਿਹਤਰ ਹਾਂ'।

PunjabKesari
ਦੋਸਤ ਨੇ ਦਿੱਤੀ ਹੈਲਥ ਅਪਡੇਟ
ਪੋਰਟਲ ਉਨ੍ਹਾਂ ਦੇ ਚੰਗੇ ਦੋਸਤ, ਪ੍ਰਡਿਊਸਰ ਰਤਨ ਜੈਨ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਹੈਲਥ ਅਪਡੇਟ ਨੂੰ ਵਿਸਤਾਰ ਨਾਲ ਦੱਸਿਆ। ਜੈਨ ਨੇ ਕਿਹਾ ਕਿ-'ਡੇਵਿਡ ਧਵਨ ਹੁਣ ਬਿਹਤਰ ਹਨ। ਉਹ ਹੁਣ ਘਰ 'ਚ ਰਹਿ ਕੇ ਸਿਹਤਮੰਦ ਹੋ ਰਹੇ ਹਨ'।


author

Aarti dhillon

Content Editor

Related News