ਵੈਸ਼ਾਲੀ ਦੇ ਪਿੱਛੇ ਪਿਆ ਸੀ ਵਿਆਹੁਤਾ ਰਾਹੁਲ ਨਵਲਾਨੀ, ਪਰਿਵਾਰ ਨੇ ਦੱਸਿਆ ਆਤਮ ਹੱਤਿਆ ਦਾ ਸੱਚ

Tuesday, Oct 18, 2022 - 10:51 AM (IST)

ਵੈਸ਼ਾਲੀ ਦੇ ਪਿੱਛੇ ਪਿਆ ਸੀ ਵਿਆਹੁਤਾ ਰਾਹੁਲ ਨਵਲਾਨੀ, ਪਰਿਵਾਰ ਨੇ ਦੱਸਿਆ ਆਤਮ ਹੱਤਿਆ ਦਾ ਸੱਚ

ਮੁੰਬਈ (ਬਿਊਰੋ)– ਅਦਾਕਾਰਾ ਵੈਸ਼ਾਲੀ ਠੱਕਰ ਆਤਮ ਹੱਤਿਆ ਮਾਮਲੇ ਨੇ ਟੀ. ਵੀ. ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। ਵੈਸ਼ਾਲੀ ਨੇ 30 ਸਾਲ ਦੀ ਉਮਰ ’ਚ ਆਪਣੀ ਜਾਨ ਗੁਆ ਲਈ। ਇਸ ਦਾ ਦੋਸ਼ੀ ਅਦਾਕਾਰਾ ਨੇ ਆਪਣੇ ਸਾਬਕਾ ਬੁਆਏਫਰੈਂਡ ਰਾਹੁਲ ਨਵਲਾਨੀ ਨੂੰ ਦੱਸਿਆ ਹੈ। ਰਾਹੁਲ ਵੈਸ਼ਾਲੀ ਨੂੰ ਪਿਛਲੇ ਢਾਈ ਸਾਲਾਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ।

ਅਦਾਕਾਰਾ ਦੀ ਮੌਤ ਕਾਰਨ ਉਸ ਦਾ ਪਰਿਵਾਰ ਸਦਮੇ ’ਚ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਵੈਸ਼ਾਲੀ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਹ ਲੜਕਾ ਜ਼ਿਆਦਾ ਪ੍ਰੇਸ਼ਾਨ ਕਰ ਰਿਹਾ ਸੀ। ਅਸੀਂ ਉਸ ਦੇ ਪਰਿਵਾਰ ਨਾਲ ਗੱਲ ਕੀਤੀ। ਫਿਰ ਵੀ ਉਹ ਨਹੀਂ ਮੰਨ ਰਿਹਾ ਸੀ। ਬਹੁਤ ਜ਼ਿਆਦਾ ਦਖ਼ਲ ਦਿੰਦਾ ਰਿਹਾ।’’

ਇਹ ਵੀ ਪੜ੍ਹੋ : ਦੀਪਿਕਾ ਪਾਦੂਕੋਣ ਦੁਨੀਆ ਦੀਆਂ TOP10 ਖੂਬਸੂਰਤ ਔਰਤਾਂ ’ਚ ਸ਼ਾਮਲ, ਜਾਣੋ ਹੋਰ ਕਿਸਦਾ ਹੈ ਸੂਚੀ 'ਚ ਨਾਂ

ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਅਜਿਹਾ ਲੱਗਾ ਸੀ ਕਿ ਸਾਡੇ ਗੁਆਂਢੀ ਹਨ ਗੱਲ ਕਰਕੇ ਮਾਮਲਾ ਸੁਲਝ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਗੱਲ ਅੱਗੇ ਵਧਦੀ ਗਈ। ਉਹ ਬਹੁਤ ਪ੍ਰੇਸ਼ਾਨ ਕਰਦੇ ਗਏ। ਵੈਸ਼ਾਲੀ ਨੇ ਸਾਰੀ ਹੱਡਬੀਤੀ ਡਾਇਰੀ ’ਚ ਲਿਖੀ ਸੀ। ਆਪਣੇ ਰਿਸ਼ਤੇ ਬਾਰੇ ਵੀ ਲਿਖਿਆ ਸੀ। ਰਾਹੁਲ ਤੇ ਵੈਸ਼ਾਲੀ ਘੁੰਮਣ ਗਏ ਹੋਣਗੇ ਤੇ ਤਸਵੀਰਾਂ ਖਿੱਚਵਾਈਆਂ ਹੋਣਗੀਆਂ।’’

ਰਾਹੁਲ ਧਮਕੀ ਦਿੰਦਾ ਸੀ ਕਿ ਉਹ ਤਸਵੀਰਾਂ ਸਾਰਿਆਂ ਨੂੰ ਦਿਖਾ ਦੇਵੇਗਾ। ਵੈਸ਼ਾਲੀ ਦਾ ਘਰ ਵਸਣ ਨਹੀਂ ਦੇਵੇਗਾ। ਅਜੇ ਵੈਸ਼ਾਲੀ ਦੀ ਇਕ ਜਗ੍ਹਾ ਮੰਗਣੀ ਹੋਈ ਸੀ ਤਾਂ ਰਾਹੁਲ ਮੈਸਿਜ ਕਰਦਾ ਸੀ ਕਿ ਇਸ ਲੜਕੇ ਨਾਲ ਗੱਲ ਨਾ ਕਰ, ਮੰਗਣੀ ਨਾ ਕਰ। ਵੈਸ਼ਾਲੀ ਜਿਸ ਸੀਰੀਅਲ ’ਚ ਕੰਮ ਕਰਦੀ ਸੀ, ਉਹ ਖ਼ਤਮ ਹੋ ਗਿਆ ਸੀ। ਵੈਸ਼ਾਲੀ ਨੂੰ ਘਰ ਵਾਲਿਆਂ ਨੇ ਇੰਦੌਰ ਬੁਲਾ ਲਿਆ ਕਿਉਂਕਿ ਇਥੇ ਵਿਆਹ ਦੀ ਪਲਾਨਿੰਗ ਕਰਨੀ ਸੀ ਤੇ ਜੋ ਰਾਹੁਲ ਦਾ ਤਣਾਅ ਸੀ ਉਸ ਬਾਰੇ ਵੀ। ਇਸੇ ਕਾਰਨ ਵੈਸ਼ਾਲੀ ਡਿਪ੍ਰੈਸ਼ਨ ’ਚ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News