''ਸ਼ਮਸ਼ੇਰਾ'' ''ਚ ਰਣਬੀਰ ਦੀ ਨਾਇਕਾ ਦੇ ਰੂਪ ''ਚ ਦਿਸੇਗੀ ਵਾਣੀ ਕਪੂਰ
Wednesday, Jan 19, 2022 - 11:20 AM (IST)

ਮੁੰਬਈ (ਬਿਊਰੋ) - ਉਮੀਦ ਹੈ ਕਿ ਫ਼ਿਲਮ ਨਿਰਮਾਤਾ ਕਿਸੇ ਵੀ ਭੂਮਿਕਾ ਲਈ ਮੇਰੇ ਨਾਲ ਸੰਪਰਕ ਕਰਨ ਲਈ ਬੇਹੱਦ ਆਤਮਵਿਸ਼ਵਾਸ ਮਹਿਸੂਸ ਕਰਨਗੇ। ਬਕੌਲ ਵਾਣੀ ਕਪੂਰ ਫ਼ਿਲਮ 'ਚੰਡੀਗੜ੍ਹ ਕਰੇ ਆਸ਼ਿਕੀ' 'ਚ ਉਨ੍ਹਾਂ ਦਾ ਸ਼ਾਨਦਾਰ ਅਭਿਨੈ ਇਸ ਗੱਲ ਦਾ ਸਬੂਤ ਹੈ ਕਿ ਉਹ ਕਿਸੇ ਵੀ ਚੁਣੌਤੀ ਭਰਪੂਰ ਪ੍ਰਦਰਸ਼ਨ 'ਚ ਮੁਹਾਰਤ ਹਾਸਲ ਕਰ ਸਕਦੀ ਹੈ।
ਵਾਣੀ ਕਪੂਰ ਨੂੰ 'ਸ਼ਮਸ਼ੇਰਾ' 'ਚ ਰਣਬੀਰ ਕਪੂਰ ਦੀ ਨਾਇਕਾ ਦੇ ਰੂਪ 'ਚ ਦੇਖਿਆ ਜਾਵੇਗਾ। ਅਦਾਕਾਰਾ ਨੂੰ ਵਿਸ਼ਵਾਸ ਹੈ ਕਿ ਉਹ ਫ਼ਿਲਮ 'ਚ ਫਿਰ ਤੋਂ ਚੰਗਾ ਪ੍ਰਦਰਸ਼ਨ ਦੇਵੇਗੀ। ਵਾਣੀ ਨੂੰ ਉਮੀਦ ਹੈ ਕਿ 'ਚੰਡੀਗੜ੍ਹ ਕਰੇ ਆਸ਼ਿਕੀ' ਅਤੇ 'ਸ਼ਮਸ਼ੇਰਾ' 'ਚ ਉਨ੍ਹਾਂ ਦਾ ਅਭਿਨੈ ਫ਼ਿਲਮ ਨਿਰਮਾਤਾਵਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਪ੍ਰੇਰਿਤ ਕਰੇਗਾ ਕਿ ਉਹ ਪਰਦੇ 'ਤੇ ਕਿਸੇ ਵੀ ਭੂਮਿਕਾ ਨੂੰ ਨਿਭਾ ਸਕਦੀ ਹੈ।
ਵਾਣੀ ਕਹਿੰਦੀ ਹੈ, 'ਚੰਡੀਗੜ੍ਹ ਕਰੇ ਆਸ਼ਿਕੀ' ਅਤੇ 'ਸ਼ਮਸ਼ੇਰਾ' 'ਚ ਇਕ ਐਕਟਰ ਦੇ ਰੂਪ 'ਚ ਆਪਣੀ ਅਭਿਨੈ ਰੇਂਜ ਦਿਖਾਉਣ ਤੋਂ ਬਾਅਦ ਸਿਰਫ ਇਹ ਉਮੀਦ ਕਰ ਸਕਦੀ ਹਾਂ ਕਿ ਨਿਰਮਾਤਾ ਕਿਸੇ ਵੀ ਚੁਣੌਤੀ ਭਰਪੂਰ ਭੂਮਿਕਾ ਲਈ ਮੇਰੇ ਨਾਲ ਸੰਪਰਕ ਕਰਨ ਲਈ ਬੇਹੱਦ ਆਤਮਵਿਸ਼ਵਾਸ ਮਹਿਸੂਸ ਕਰਨਗੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।