Vaani Kapoor ਨੇ ਗੋਲਡਨ ਸਾੜ੍ਹੀ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Tuesday, Aug 13, 2024 - 03:26 PM (IST)

Vaani Kapoor ਨੇ ਗੋਲਡਨ ਸਾੜ੍ਹੀ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਮੁੰਬਈ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਵਾਣੀ ਕਪੂਰ ਨੇ ਇਕ ਵਾਰ ਫਿਰ ਆਪਣੇ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਆਪਣੀ ਆਉਣ ਵਾਲੀ ਫਿਲਮ 'ਖੇਲ ਖੇਲ ਮੇਂ' ਦੇ ਪ੍ਰਮੋਸ਼ਨ ਦੌਰਾਨ ਵਾਣੀ ਨੂੰ ਗੋਲਡਨ ਸਾੜ੍ਹੀ 'ਚ ਦੇਖਿਆ ਗਿਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਵਾਣੀ ਨੇ ਇਸ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari

ਗੋਲਡਨ ਪ੍ਰਿੰਟਿਡ ਸਾੜ੍ਹੀ, ਬਲੈਕ ਬਲਾਊਜ਼, ਬੰਨ੍ਹੇ ਹੋਏ ਵਾਲ ਅਤੇ ਹਲਕੇ ਮੇਕਅਪ 'ਚ ਵਾਣੀ ਦਾ ਲੁੱਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਉਸ ਨੇ ਆਪਣੀਆਂ ਤਸਵੀਰਾਂ 'ਚ ਕਈ ਤਰ੍ਹਾਂ ਦੇ ਪੋਜ਼ ਦਿੱਤੇ ਹਨ, ਜਿਸ 'ਚ ਉਸ ਦਾ ਅੰਦਾਜ਼ ਦੇਖਣ ਯੋਗ ਹੈ।

PunjabKesari
ਵਾਣੀ ਕਪੂਰ ਦੀ ਇਹ ਫਿਲਮ ਅਕਸ਼ੈ ਕੁਮਾਰ ਨਾਲ ਹੈ। ਇਸ ਜੋੜੀ ਨੂੰ ਪਹਿਲੀ ਵਾਰ ਪਰਦੇ 'ਤੇ ਇਕੱਠੇ ਦੇਖਣ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ। ਫਿਲਮ 'ਖੇਲ ਖੇਲ ਮੈਂ' 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮੁਦੱਸਰ ਅਜ਼ੀਜ਼ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਫਰਦੀਨ ਖਾਨ, ਤਾਪਸੀ ਪੰਨੂ ਵਰਗੇ ਸਿਤਾਰੇ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

PunjabKesari

ਵਾਣੀ ਕਪੂਰ ਦੇ ਇਸ ਲੁੱਕ ਨੂੰ ਉਸ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਲਗਾਤਾਰ ਕੁਮੈਂਟ ਕਰ ਰਹੇ ਹਨ।

PunjabKesari

ਕਈ ਯੂਜ਼ਰਸ ਨੇ ਉਸ ਨੂੰ ਬਾਲੀਵੁੱਡ ਦੀ ਸਭ ਤੋਂ ਸਟਾਈਲਿਸ਼ ਅਭਿਨੇਤਰੀਆਂ 'ਚੋਂ ਇਕ ਦੱਸਿਆ ਹੈ।

PunjabKesari


author

Priyanka

Content Editor

Related News

News Hub