ਉਤਰਾਖੰਡ ਤ੍ਰਾਸਦੀ ਦੇ ਪੀੜਤ ਪਰਿਵਾਰ ਦੀਆਂ 4 ਬੱਚੀਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਲਿਆ ਗੋਦ
Saturday, Feb 20, 2021 - 10:13 AM (IST)
ਮੁੰਬਈ: ਉਤਰਾਖੰਡ ’ਚ ਚਮੋਲੀ ਦੇ ਰੈਣੀ ਪਿੰਡ ਵਿਚ ਆਏ ਹੜ੍ਹ ਨੇ ਕੁੱਝ ਪਲਾਂ ਦੇ ਅੰਦਰ ਸੈਂਕੜੇ ਲੋਕਾਂ ਦੀ ਜ਼ਿੰਦਗੀ ਖ਼ਤਮ ਕਰ ਦਿੱਤੀ। ਆਏ ਦਿਨ ਇੱਥੋਂ ਲਾਸ਼ਾਂ ਬਰਾਮਦ ਹੋ ਰਹੀਆਂ ਹਨ। ਦੁੱਖ ਦੀ ਇਸ ਘੜੀ ਵਿਚ ਸਰਕਾਰ ਅਤੇ ਪ੍ਰਸ਼ਾਸਨ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਹਰ ਜ਼ਰੂਰੀ ਕੋਸ਼ਿਸ਼ ਕਰ ਰਹੇ ਹਨ।
ਉਥੇ ਹੀ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰ ਵਿਚ ਸੱਚੇ ਮਦਦਗਾਰ ਬਣ ਕੇ ਉਭਰੇ ਅਦਾਕਾਰ ਸੋਨੂੰ ਸੂਦ ਵੀ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਟਿਹਰੀ ਜ਼ਿਲ੍ਹੇ ਦੀ ਦੋਗੀ ਪੱਟੀ ਦੇ ਇਕ ਪੀੜਤ ਪਰਿਵਾਰ ਦੀਆਂ 4 ਬੱਚੀਆਂ ਨੂੰ ਗੋਦ ਲਿਆ ਹੈ।
ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਨੇ ਜਾਰੀ ਕੀਤੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਤਸਵੀਰ
ਦਰਅਸਲ ਬੱਚੀਆਂ ਦੇ ਪਿਤਾ ਮ੍ਰਿਤਕ ਆਲਮ ਸਿੰਘ ਵਿਸ਼ਣੁਗਾਡ ਪਣ ਬਿਜਲੀ ਪ੍ਰਾਜੈਕਟ ਨਾਲ ਜੁੜੀ ਰਿਤਵਿਕ ਕੰਪਨੀ ਵਿਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਹੇ ਸਨ। ਹੜ੍ਹ ਦੇ ਸਮੇਂ ਆਲਮ ਟਨਲ ਦੇ ਅੰਦਰ ਕੰਮ ਕਰ ਰਹੇ ਸਨ। 8 ਦਿਨ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਲਾਸ਼ ਮਲਬੇ ਹੇਠਾਂ ਦੱਬੀ ਮਿਲੀ। ਆਲਮ ਸਿੰਘ ਆਪਣੇ ਘਰ ਵਿਚ ਕਮਾਈ ਕਰਨ ਵਾਲੇ ਇਕਲੌਤੇ ਸ਼ਖ਼ਸ ਸਨ। ਅਜਿਹੇ ਵਿਚ ਆਲਮ ਦੀ ਪਤਨੀ ਦੇ ਮੌਢਿਆਂ ’ਤੇ ਆਪਣੀ ਅਤੇ 4 ਮਾਸੂਮ ਬੱਚੀਆਂ ਦੀ ਜ਼ਿੰਮੇਦਾਰੀ ਆ ਗਈ। ਇਹ ਗੱਲ ਜਦੋਂ ਸੋਨੂੰ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਪੀੜਤ ਪਰਿਵਾਰ ਦੀ ਮਦਦ ਕਰਨ ਦਾ ਬੀੜਾ ਚੁੱਕਿਆ।
ਇਹ ਵੀ ਪੜ੍ਹੋ: ਚੀਨੀ ਕੰਪਨੀ ਵੀਵੋ ਦੀ ਵਾਪਸੀ, IPL ਦੇ 14ਵੇਂ ਸੀਜ਼ਨ ਦਾ ਮੁੜ ਬਣਿਆ ਟਾਈਟਲ ਪ੍ਰਾਯੋਜਕ
ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ‘ਇਹ ਪਰਿਵਾਰ ਹੁਣ ਸਾਡਾ ਹੈ।’ ਦੱਸ ਦੇਈਏ ਕਿ ਸੋਨੂੰ ਸੂਦ ਨੇ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਵਿਚ ਵੀ ਗ਼ਰੀਬ ਪਰਿਵਾਰਾਂ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਆਪਣੇ ਖਰਚੇ ’ਤੇ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ।
ਇਹ ਵੀ ਪੜ੍ਹੋ: ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।