ਹੀਰਿਆਂ ਨਾਲ ਬਣਿਆ ਮਾਸਕਰੇਡ ਪਹਿਨ ਉਰਵਸ਼ੀ ਨੇ ਸਾਂਝੀਆਂ ਕੀਤੀਆਂ ਵੀਡੀਓਜ਼, ਲੋਕਾਂ ਨੇ ਕਰ ਦਿਤਾ ਟਰੋਲ

Tuesday, Apr 13, 2021 - 04:27 PM (IST)

ਹੀਰਿਆਂ ਨਾਲ ਬਣਿਆ ਮਾਸਕਰੇਡ ਪਹਿਨ ਉਰਵਸ਼ੀ ਨੇ ਸਾਂਝੀਆਂ ਕੀਤੀਆਂ ਵੀਡੀਓਜ਼, ਲੋਕਾਂ ਨੇ ਕਰ ਦਿਤਾ ਟਰੋਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਮਹਿੰਗੀ ਲਾਈਫ ਕਰਕੇ ਅਕਸਰ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਉਨ੍ਹਾਂ ਅਦਾਕਾਰਾਂ ’ਚ ਸ਼ੁਮਾਰ ਕੀਤੀ ਜਾਂਦੀ ਹੈ, ਜੋ ਆਪਣੇ ਪ੍ਰਸ਼ੰਸਕਾਂ ਲਈ ਤਾਜ਼ਾ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਉਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਇਸ ਸ਼ਖ਼ਸ ਨੂੰ ਦੇਖ ਤੁਹਾਨੂੰ ਵੀ ਪਵੇਗਾ ਬੱਬੂ ਮਾਨ ਦਾ ਭੁਲੇਖਾ, ਖ਼ੁਦ ਨੂੰ ਮੰਨਦਾ ਹੈ ਖੰਟ ਵਾਲੇ ਦਾ ਕੱਟੜ ਫੈਨ

ਵੀਡੀਓ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਹੈਰਾਨ ਹਨ, ਉਥੇ ਕੁਝ ਲੋਕ ਉਸ ਨੂੰ ਇਸ ਵੀਡੀਓ ਲਈ ਟਰੋਲ ਵੀ ਕਰ ਰਹੇ ਹਨ। ਅਸਲ ’ਚ ਉਰਵਸ਼ੀ ਰੌਤੇਲਾ ਜਿਸ ਵੀਡੀਓ ਦੀ ਵਜ੍ਹਾ ਕਾਰਨ ਸੁਰਖ਼ੀਆਂ ’ਚ ਬਣੀ ਹੋਈ ਹੈ, ਉਸ ’ਚ ਉਸ ਨੇ ਹੀਰਿਆਂ ਦਾ ਮਾਸਕਰੇਡ ਪਹਿਨਿਆ ਹੋਇਆ ਹੈ। ਉਰਵਸ਼ੀ ਰੌਤੇਲਾ ਨੇ ਖ਼ੁਦ ਆਪਣੇ ਇੰਸਟਾਗ੍ਰਾਮ ’ਤੇ 2 ਵੀਡੀਓਜ਼ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 
 
 

A post shared by URVASHI RAUTELA 🇮🇳Actor🇮🇳 (@urvashirautela)

ਇਕ ਵੀਡੀਓ ਦੀ ਕੈਪਸ਼ਨ ’ਚ ਉਸ ਨੇ ਦੱਸਿਆ ਕਿ ਉਸ ਦੇ ਚਿਹਰੇ ’ਤੇ ਲੱਗਾ ਹੀਰਿਆਂ ਨਾਲ ਬਣਿਆ ਇਹ ਮਾਸਕਰੇਡ ਕਾਫੀ ਭਾਰੀ ਸੀ। ਉਥੇ ਦੂਜੀ ਵੀਡੀਓ ਨੂੰ ਸਾਂਝਾ ਕਰਦਿਆਂ ਉਰਵਸ਼ੀ ਨੇ ਲਿਖਿਆ ਕਿ ਉਸ ਨੇ ਅੱਜ ਤਕ ਆਪਣੇ ਚਿਹਰੇ ’ਤੇ ਇੰਨੇ ਹੀਰੇ ਨਹੀਂ ਪਹਿਨੇ ਹਨ ਤੇ ਇਹ ਮੌਕਾ ਉਸ ਨੂੰ ਫੋਟੋਸ਼ੂਟ ਕਾਰਨ ਮਿਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਤਨੀ ਨੀਨਾ ਬੁੰਧੇਲ ਨਾਲ ਯੋਗਰਾਜ ਸਿੰਘ ਨੇ ਖੋਲ੍ਹੇ ਨਿੱਜੀ ਜ਼ਿੰਦਗੀ ਦੇ ਕਈ ਰਾਜ਼, ਮਾੜੇ ਦੌਰ ਦਾ ਵੀ ਕੀਤਾ ਜ਼ਿਕਰ

ਉਰਵਸ਼ੀ ਰੌਤੇਲਾ ਦੀਆਂ ਇਨ੍ਹਾਂ ਵੀਡੀਓਜ਼ ਨੂੰ ਲੈ ਕੇ ਕੁਝ ਲੋਕ ਉਸ ਦੀ ਖੂਬਸੂਰਤੀ ਦੀ ਤਾਰੀਫ਼ ਕਰ ਰਹੇ ਹਨ ਤਾਂ ਕੁਝ ਉਸ ਨੂੰ ਟਰੋਲ ਵੀ ਕਰ ਰਹੇ ਹਨ। ਇਕ ਯੂਜ਼ਰ ਦਾ ਕਹਿਣਾ ਹੈ ਕਿ ਅਮੀਰਾਂ ਦਾ ਹੈਲਮੇਟ ਅਜਿਹਾ ਹੁੰਦਾ ਹੈ।

 
 
 
 
 
 
 
 
 
 
 
 
 
 
 
 

A post shared by URVASHI RAUTELA 🇮🇳Actor🇮🇳 (@urvashirautela)

ਉਰਵਸ਼ੀ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਉਹ ਛੇਤੀ ਹੀ ਓ. ਟੀ. ਟੀ. ਪਲੇਟਫਾਰਮ ’ਤੇ ਵੀ ਨਜ਼ਰ ਆਉਣ ਵਾਲੀ ਹੈ। ਉਰਵਸ਼ੀ ਵੈੱਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ’ਚ ਨਜ਼ਰ ਆਵੇਗੀ। ਇਸ ’ਚ ਉਸ ਦੇ ਨਾਲ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਸ਼ੂਟਿੰਗ ਚੰਬਲ ’ਚ ਹੋਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News