ਉਰਵਸ਼ੀ ਰੌਤੇਲਾ ਨੇ ਮਾਂ ਨਾਲ ਦੀਵਾਲੀ ਮੌਕੇ ਕੀਤਾ ਰੱਜ ਕੇ ਡਾਂਸ, ਵੀਡੀਓ ਹੋਈ ਵਾਇਰਲ
Monday, Nov 16, 2020 - 07:09 PM (IST)

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਹ ਆਪਣੇ ਫੈਨਜ਼ ਨਾਲ ਸੱਭਿਆਚਾਰਕ ਗਤੀਵਿਧੀਆਂ ਤੇ ਤਿਉਹਾਰਾਂ ਦੇ ਮੌਕੇ ਨੂੰ ਖੂਬ ਇੰਜੁਆਏ ਕਰਦੀ ਹੈ।
ਇਸ ਸਾਲ ਉਹ ਕਰਵਾ ਚੌਥ ਮਨਾਉਣ ਤੋਂ ਲੈ ਕੇ ਪਰਿਵਾਰ ਨਾਲ ਨਰਾਤਿਆਂ ਦੀਆਂ ਵੀਡੀਓਜ਼ ਸਾਂਝੀ ਕਰਦੀ ਦਿਖਾਈ ਦਿੱਤੀ। ਫਿਰ ਦੀਵਾਲੀ ਦਾ ਤਿਉਹਾਰ ਮਨਾਉਣ ਤੋਂ ਉਹ ਭਲਾ ਕਿਵੇਂ ਪਿੱਛੇ ਰਹਿ ਸਕਦੀ ਸੀ। ਦੀਵਾਲੀ ਮੌਕੇ ਉਹ ਆਪਣੀ ਮਾਂ ਨਾਲ ‘ਬੁਰਜ ਖਲੀਫਾ’ ਗੀਤ ’ਤੇ ਡਾਂਸ ਕਰਦੀ ਦਿਖਾਈ ਦਿੱਤੀ।
ਇਸ ਦੀ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਤੁਸੀਂ ਵੇਖ ਸਕਦੇ ਹੋ ਕਿ ਉਰਵਸ਼ੀ ਬਾਲੀਵੁੱਡ ਸਟਾਈਲ ’ਚ ਇਸ ਤਿਉਹਾਰ ਨੂੰ ਮਨਾਉਂਦੀ ਦਿਖਾਈ ਦਿੱਤੀ ਤੇ ਉਸ ਨਾਲ ਉਸ ਦੀ ਮਾਂ ਵੀ ਠੁਮਕੇ ਲਗਾਉਂਦੀ ਨਜ਼ਰ ਆਈ।
ਸੋਸ਼ਲ ਮੀਡੀਆ ’ਤੇ ਇਸ ਵੀਡੀਓ ਨੂੰ ਖੂਬ ਵੇਖਿਆ ਜਾ ਰਿਹਾ ਹੈ। ਵੀਡੀਓ ’ਚ ਪੂਰਾ ਪਰਿਵਾਰ ਘਰ ਦੀ ਛੱਤ ’ਤੇ ਡਾਂਸ ਕਰਦਾ ਵਿਖਾਈ ਦੇ ਰਿਹਾ ਹੈ।