ਇੰਸਟਾਗ੍ਰਾਮ ’ਤੇ 44 ਮਿਲੀਅਨ ਫਾਲੋਅਰਜ਼ ਹੋਣ ਦੀ ਖ਼ੁਸ਼ੀ ’ਚ ਉਰਵਸ਼ੀ ਰੌਤੇਲਾ ਨੇ ਸਾਂਝੀ ਕੀਤੀ ਬੋਲਡ ਵੀਡੀਓ

Wednesday, Dec 22, 2021 - 04:00 PM (IST)

ਇੰਸਟਾਗ੍ਰਾਮ ’ਤੇ 44 ਮਿਲੀਅਨ ਫਾਲੋਅਰਜ਼ ਹੋਣ ਦੀ ਖ਼ੁਸ਼ੀ ’ਚ ਉਰਵਸ਼ੀ ਰੌਤੇਲਾ ਨੇ ਸਾਂਝੀ ਕੀਤੀ ਬੋਲਡ ਵੀਡੀਓ

ਮੁੰਬਈ (ਬਿਊਰੋ)– ਉਰਵਸ਼ੀ ਰੌਤੇਲਾ ਕੁਝ ਸਾਲਾਂ ਦੇ ਅੰਦਰ ਹੀ ਦੁਨੀਆ ਭਰ ’ਚ ਆਪਣੇ ਗਲੈਮਰ ਨਾਲ ਸਾਰਿਆਂ ਨੂੰ ਇੰਪ੍ਰੈੱਸ ਕਰਨ ’ਚ ਕਾਮਯਾਬ ਰਹੀ ਹੈ। ਉਰਵਸ਼ੀ ਅਦਾਕਾਰੀ ਤੋਂ ਇਲਾਵਾ ਹੋਰ ਕੰਮਾਂ ’ਚ ਵੀ ਡੂੰਘੀ ਦਿਲਚਸਪੀ ਲੈਂਦੀ ਹੈ। ਮਾਡਲਿੰਗ ਉਸ ਦੀ ਪਹਿਲੀ ਪਸੰਦ ਰਹੀ ਹੈ। ਇਸ ਤੋਂ ਇਲਾਵਾ ਉਹ ਅੰਤਰਰਾਸ਼ਟਰੀ ਪੱਧਰ ’ਤੇ ਵੀ ਆਪਣੇ ਟੈਲੇਂਟ ਦਾ ਝੰਡਾ ਲਹਿਰਾਉਂਦੀ ਨਜ਼ਰ ਆਉਂਦੀ ਹੈ। ਹਾਲ ਹੀ ’ਚ ਹੋਏ ‘ਮਿਸ ਯੂਨੀਵਰਸ 2021’ ਮੁਕਾਬਲੇ ’ਚ ਉਹ ਜੱਜ ਦੀ ਭੂਮਿਕਾ ’ਚ ਨਜ਼ਰ ਆਈ। ਇਹ ਆਪਣੇ ਆਪ ’ਚ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਸ ਲਈ ਉਸ ਨੂੰ ਮੋਟੀ ਰਕਮ ਵੀ ਮਿਲੀ। ਹੁਣ ਅਦਾਕਾਰਾ ਆਪਣੀ ਇਕ ਹੋਰ ਸਫਲਤਾ ਦਾ ਜਸ਼ਨ ਮਨਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਨੋਰਾ ਫਤੇਹੀ ਨੇ ਕੀਤਾ ਸ਼ਕੀਰਾ ਨੂੰ ਕਾਪੀ! ਲੋਕਾਂ ਨੇ ਕਰ ਦਿੱਤਾ ਟਰੋਲ

ਅਦਾਕਾਰਾ ਨੇ ਇੰਸਟਾਗ੍ਰਾਮ ’ਤੇ 44 ਮਿਲੀਅਨ ਫਾਲੋਅਰਜ਼ ਪੂਰੇ ਕਰ ਲਏ ਹਨ। ਭਾਰਤ ’ਚ ਬਹੁਤ ਘੱਟ ਅਜਿਹੇ ਸਿਤਾਰੇ ਹਨ, ਜਿਨ੍ਹਾਂ ਦੇ ਇੰਨੇ ਜ਼ਿਆਦਾ ਪ੍ਰਸ਼ੰਸਕ ਹਨ। ਉਰਵਸ਼ੀ ਦਾ ਦਿਲਕਸ਼ ਅੰਦਾਜ਼ ਤੇ ਖ਼ੂਬਸੂਰਤੀ ਦਰਸ਼ਕਾਂ ਨੂੰ ਉਸ ਵੱਲ ਖਿੱਚ ਹੀ ਲੈਂਦੀ ਹੈ। ਉਰਵਸ਼ੀ ਸਮੇਂ-ਸਮੇਂ ’ਤੇ ਨਵੇਂ ਪ੍ਰਾਜੈਕਟ ਵੀ ਸਾਈਨ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਸਮਾਜ ਸੇਵਾ ’ਚ ਵੀ ਉਹ ਵੱਧ-ਚੜ੍ਹ ਕੇ ਹਿੱਸਾ ਲੈਂਦੀ ਹੈ।

44 ਮਿਲੀਅਨ ਦਾ ਅੰਕੜਾ ਪਾਰ ਕਰਨ ਦੀ ਖ਼ੁਸ਼ੀ ’ਚ ਉਰਵਸ਼ੀ ਨੇ ਇੰਸਟਾਗ੍ਰਾਮ ’ਤੇ ਇਕ ਬੋਲਡ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਰੈੱਡ ਡਰੈੱਸ ’ਚ ਨਜ਼ਰ ਆ ਰਹੀ ਹੈ ਤੇ ਬੇਹੱਦ ਬੋਲਡ ਲੱਗ ਰਹੀ ਹੈ। ਉਸ ਨੇ ਸਮੁੰਦਰ ਕੰਢੇ ਆਪਣੀ ਇਹ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ‘ਆਈ ਰਿਅਲੀ ਲਾਈਕ ਸਮ ਪਾਰਟੀ’ ਗੀਤ ਸੁਣਾਈ ਦੇ ਰਿਹਾ ਹੈ। ਉਰਵਸ਼ੀ ਇਸ ਮੌਕੇ ਬੇਹੱਦ ਖ਼ੁਸ਼ ਨਜ਼ਰ ਆ ਰਹੀ ਹੈ। ਉਸ ਨੇ ਵੀਡੀਓ ਨਾਲ ਕੈਪਸ਼ਨ ’ਚ ਲਿਖਿਆ, ‘44 ਮਿਲੀਅਨ ਪਿਆਰ। ਅਸੀਂ ਤੁਹਾਨੂੰ ਉਮਰ ਭਰ ਪਸੰਦ ਕਰਾਂਗੇ।’

ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਨੇ ਕੋਰੋਨਾ ਕਾਲ ’ਚ ਕਈ ਸਾਰੇ ਲੋਕਾਂ ਦੀ ਮਦਦ ਕੀਤੀ। ਖ਼ਾਸਕਰ ਕੋਰੋਨਾ ਦੀ ਦੂਜੀ ਲਹਿਰ ’ਚ ਉਸ ਨੇ ਲੋਕਾਂ ਤਕ ਆਪਣੀ ਮਦਦ ਪਹੁੰਚਾਈ ਤੇ ਸੋਸ਼ਲ ਮੀਡੀਆ ਰਾਹੀਂ ਵੀ ਸਾਰਿਆਂ ਨੂੰ ਉਤਸ਼ਾਹਿਤ ਕੀਤਾ। ਉਰਵਸ਼ੀ ਨੂੰ ਵੀ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ ਮਿਲਦਾ ਹੈ। ਅਦਾਕਾਰਾ ਹੁਣ ਸਾਊਥ ਫ਼ਿਲਮਾਂ ’ਚ ਆਪਣਾ ਡੈਬਿਊ ਕਰਨ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News