‘ਪਲੇਗਰਾਊਂਡ ਸੀਜ਼ਨ-4’ ’ਚ ਮੈਂਟਾਰ ਦੀ ਭੂਮਿਕਾ ’ਚ ਨਜ਼ਰ ਆਵੇਗੀ ਉਰਫੀ ਜਾਵੇਦ

Monday, Oct 21, 2024 - 02:46 PM (IST)

ਮੁੰਬਈ (ਬਿਊਰੋ) - ਐਮਾਜ਼ੋਨ ਦੀ ਮੁਫਤ ਵੀਡੀਓ ਸਟ੍ਰੀਮਿੰਗ ਸੇਵਾ, ਅੈਮਾਜ਼ੋਨ ਐੱਮ.ਐਕਸ ‘ਪਲੇਗਰਾਊਂਡ ਸੀਜ਼ਨ 4’ ਵਿਚ ਉਰਫੀ ਜਾਵੇਦ ਨੂੰ ਨਵੇਂ ਮੈਂਟਾਰ ਵਜੋਂ ਸ਼ਾਮਲ ਕਰਨ ਦਾ ਉਤਸ਼ਾਹ ਨਾਲ ਐਲਾਨ ਕੀਤਾ ਹੈ। ਉਰਫੀ ਜਾਵੇਦ ਸੋਸ਼ਲ ਮੀਡੀਆ ’ਤੇ ਆਪਣੇ ਬੇਬਾਕ ਫੈਸ਼ਨ ਸਟੇਟਮੈਂਟਾਂ ਅਤੇ ਬੋਲਡ ਸ਼ਖਸੀਅਤ ਲਈ ਜਾਣੀ ਜਾਂਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਨੇ ਇੰਝ ਮਨਾਇਆ ਕਰਵਾਚੌਥ, ਵੇਖੋ ਖ਼ੂਬਸੂਰਤ ਤਸਵੀਰਾਂ

ਮੁਨੱਵਰ ਫਾਰੂਕੀ, ਐਲਵਿਸ਼ ਯਾਦਵ, ਮਿਥਪੈਟ ਅਤੇ ਮਾਰਟਲ ਵਰਗੇ ਪਾਵਰਹਾਊਸ ਮੈਂਟਾਰਸ ਦੀ ਮੌਜੂਦਗੀ ਨਾਲ ਕੰਟੈਸਟੈਂਟ ਪਹਿਲਾਂ ਹੀ ਇਕ ਸਖ਼ਤ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ। ਉਰਫੀ ਨੇ ਕਿਹਾ ਕਿ ਪਿਛਲੇ ਸਾਲ ਸ਼ੋਅ ’ਚ ਆਈ ਸੀ ਤੇ ਦੇਖਿਆ ਕਿ ਜੋਸ਼ ਅਤੇ ਮਾਹੌਲ ਬਿਲਕੁਲ ਵੱਖਰਾ ਸੀ!

ਇਹ ਖ਼ਬਰ ਵੀ ਪੜ੍ਹੋ - ਮਰਦਾਨਾ ਕਮਜ਼ੋਰੀ 'ਚ ਸੋਨੇ 'ਤੇ ਸੁਹਾਗਾ ਹੋ ਰਿਹੈ ਇਹ ਖ਼ਾਸ ਦੇਸੀ ਇਲਾਜ

ਮੈਂ ਉਭਰਦੇ ਖਿਡਾਰੀਆਂ ਨੂੰ ਉਨ੍ਹਾਂ ਦੇ ਸਫ਼ਰ ਵਿਚ ਸਹੀ ਮਾਰਗ ਦਿਖਾਉਣ ਲਈ ਤਿਆਰ ਹਾਂ। ਮੈਂ ਆਪਣੇ ਗੇਮਪਲੇਅ ਅਤੇ ਨਿੱਜੀ ਸ਼ੈਲੀ ਵਿਚ ਖੁਦ ਸੱਚਾਈ ਨਾਲ ਦੁਨੀਆ ਸਾਹਮਣੇ ਲਿਆਉਣ ਤੇ ਖੁਜ ਪ੍ਰਤੀ ਸੱਚੇ ਬਣੇ ਰਹਿਣ ਲਈ ਪ੍ਰੇਰਿਤ ਕਰਨਾ ਚਾਹੁੰਦੀ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News