ਉਰਫੀ ਜਾਵੇਦ ਨੂੰ ਟਾਪਲੈੱਸ ਹੋਣ ’ਤੇ ਦੱਸਿਆ ‘ਘਟੀਆ’, ਅਦਾਕਾਰਾ ਨੇ ਸੁਧਾਂਸ਼ੂ ਪਾਂਡੇ ਦਾ ਉਡਾਇਆ ਮਜ਼ਾਕ
Thursday, Oct 27, 2022 - 10:53 AM (IST)
ਮੁੰਬਈ (ਬਿਊਰੋ)– ਗਲੈਮਰ ਗਰਲ ਉਰਫੀ ਜਾਵੇਦ ਦਾ ਫੈਸ਼ਨ ਜਿੰਨਾ ਐਕਸਪੈਰੀਮੈਂਟਲ ਹੈ, ਉਨਾ ਹੀ ਲੋਕਾਂ ਲਈ ਸ਼ਾਕਿੰਗ ਵੀ। ਯੂਜ਼ਰਸ ਤਾਂ ਉਰਫੀ ਨੂੰ ਉਨ੍ਹਾਂ ਦੇ ਅਤਰੰਗੀ ਆਊਟਫਿੱਟ ਨੂੰ ਲੈ ਕੇ ਟਰੋਲ ਕਰਦੇ ਰਹੇ ਹਨ ਪਰ ਸਿਤਾਰੇ ਵੀ ਉਰਫੀ ਦੇ ਡ੍ਰੈੱਸਅੱਪ ’ਤੇ ਕੁਮੈਂਟਸ ਕਰਨ ਤੋਂ ਨਹੀਂ ਹੱਟਦੇ।
ਚਾਹਤ ਖੰਨਾ, ਫਰਾਹ ਅਲੀ ਖ਼ਾਨ, ਕਸ਼ਮੀਰਾ ਸ਼ਾਹ ਤੋਂ ਬਾਅਦ ਉਰਫੀ ਦੇ ਡ੍ਰੈੱਸਅੱਪ ’ਤੇ ਕੁਮੈਂਟ ਕਰਨ ਵਾਲਿਆਂ ’ਚ ਸੁਧਾਂਸ਼ੂ ਪਾਂਡੇ ਵੀ ਸ਼ਾਮਲ ਹੋ ਗਏ ਹਨ। ਉਰਫੀ ਤੇ ਸੁਧਾਂਸ਼ੂ ’ਚ ਵਿਵਾਦ ਚੱਲ ਰਿਹਾ ਹੈ।
ਦੀਵਾਲੀ ’ਤੇ ਉਰਫੀ ਜਾਵੇਦ ਨੇ ਸੋਸ਼ਲ ਮੀਡੀਆ ’ਤੇ ਆਪਣੀ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਟਾਪਲੈੱਸ ਹੋ ਕੇ ਮਿਠਾਈ ਖਾਂਦੀ ਦਿਖੀ ਸੀ। ਉਰਫੀ ਦਾਂ ਇੰਝ ਬੋਲਡ ਅੰਦਾਜ਼ ’ਚ ਦੀਵਾਲੀ ਵਿਸ਼ ਕਰਨਾ ਅਨੁਪਮਾ ਸਟਾਰ ਸੁਧਾਂਸ਼ੂ ਪਾਂਡੇ ਨੂੰ ਪਸੰਦ ਨਹੀਂ ਆਇਆ ਸੀ। ਫਿਰ ਕੀ ਸੀ, ਸੁਧਾਂਸ਼ੂ ਪਾਂਡੇ ਨੇ ਉਰਫੀ ’ਤੇ ਕੁਮੈਂਟ ਕਰਦਿਆਂ ਉਸ ਨੂੰ ਘਟੀਆ ਦੱਸ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਗੁਰਬਖਸ਼ ਨਾਲ ਲਈਆਂ ਲਾਵਾਂ, ਭੈਣ ਨੀਰੂ ਬਾਜਵਾ ਨੇ ਸਜਾਈ ਜੀਜੇ ਦੇ ਕਲਗੀ
ਸੁਧਾਂਸ਼ੂ ਨੇ ਇੰਸਟਾਗ੍ਰਾਮ ਸਟੋਰੀ ’ਤੇ ਲਿਖਿਆ ਸੀ ਕਿ ਉਹ ਇਸ ਇਨਸਾਨ (ਉਰਫੀ ਜਾਵੇਦ) ਨੂੰ ਫਾਲੋਅ ਨਹੀਂ ਕਰਦੇ ਹਨ ਪਰ ਫਿਰ ਵੀ ਉਸ ਨੂੰ ਇਸ ਤਰ੍ਹਾਂ ਦੀਆਂ ਘਟੀਆ ਚੀਜ਼ਾਂ ਰੋਜ਼ ਦੇਖਣੀਆਂ ਪੈਂਦੀਆਂ ਹਨ, ਇਸ ਦਾ ਕਾਰਨ ਨਿਊਜ਼ ਚੈਨਲਜ਼ ਹਨ। ਉਸ ਨੂੰ ਇਹ ਸਭ ਦੇਖ ਕੇ ਕਾਫੀ ਗੁੱਸਾ ਆਉਂਦਾ ਹੈ।
ਸੁਧਾਂਸ਼ੂ ਨੇ ਮੀਡੀਆ ’ਤੇ ਉਰਫੀ ਨੂੰ ਪ੍ਰਮੋਟ ਕਰਨ ਲਈ ਨਾਰਾਜ਼ਗੀ ਜਤਾਈ ਸੀ। ਉਸ ਨੇ ਲਿਖਿਆ ਸੀ ਕਿ ਦੀਵਾਲੀ ਵਰਗੇ ਪਵਿੱਤਰ ਮੌਕੇ ਨੂੰ ਘਟੀਆ ਮਜ਼ਾਕ ਰਾਹੀਂ ਕਿਵੇਂ ਪ੍ਰਮੋਟ ਕਰ ਸਕਦੇ ਹੋ। ਭਗਵਾਨ ਲਈ ਸ਼ਰਮ ਕਰੋ। ਹੁਣ ਉਰਫੀ ਨੂੰ ਕੋਈ ਘਟੀਆ ਬੋਲ ਦੇਵੇ ਤੇ ਉਹ ਚੁੱਪ ਬੈਠੀ ਰਹੇ, ਅਜਿਹਾ ਭਲਾ ਹੋ ਸਕਦਾ ਹੈ?
ਉਰਫੀ ਜਾਵੇਦ ਵੀ ਚੁੱਪ ਨਹੀਂ ਰਹੀ। ਉਸ ਨੇ ਅਨੁਪਮਾ ਸਟਾਰ ਨੂੰ ਕਰਾਰਾ ਜਵਾਬ ਦਿੱਤਾ। ਕਿਹਾ ਕਿ ਤੁਸੀਂ ਦੁਨੀਆ ਨੂੰ ਕੰਟਰੋਲ ਨਹੀਂ ਕਰ ਸਕਦੇ। ਅਨੁਪਮਾ ’ਚ ਡਾਇਲਾਗ ਨਹੀਂ ਮਿਲ ਰਹੇ ਤਾਂ ਸੋਚਿਆ ਉਰਫੀ ਨੂੰ ਬੋਲ ਕੇ ਪਬਲੀਸਿਟੀ ਲੈ ਲਵਾਂ? ਜਦੋਂ ਤਕ ਕਿ ਤੁਸੀਂ ਇੰਨੇ ਅਮੀਰ ਨਹੀਂ ਬਣ ਜਾਂਦੇ ਕਿ ਇੰਸਟਾ, ਟਵਿਟਰ, ਫੇਸਬੁੱਕ ਨੂੰ ਖਰੀਦ ਸਕੋ, ਤੁਹਾਨੂੰ ਮੈਨੂੰ ਟਾਲਰੇਟ ਕਰਨਾ ਪਵੇਗਾ। ਉਰਫੀ ਨੇ ਸੁਧਾਂਸ਼ੂ ਪਾਂਡੇ ਨੂੰ ਲੂਜ਼ਰ ਦੱਸਿਆ ਸੀ।
ਹੁਣ ਇਕ ਵਾਰ ਮੁੜ ਉਰਫੀ ਜਾਵੇਦ ਨੇ ਸੁਧਾਂਸ਼ੂ ਪਾਂਡੇ ’ਤੇ ਤੰਜ ਕੱਸਿਆ ਹੈ। ਉਰਫੀ ਨੇ ਇੰਸਟਾ ਪੋਸਟ ਲਿਖ ਕੇ ਅਦਾਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਰਫੀ ਨੇ ਇੰਸਟਾ ਪੋਸਟ ’ਚ ਲਿਖਿਆ, ‘‘ਇਹ ਆਇਰਨੀ ਹੈ ਕਿ ਅਨੁਪਮਾ ਸੀਰੀਅਲ ਮਹਿਲਾ ਸਸ਼ਕਤੀਕਰਨ ਬਾਰੇ ਹੈ। ਜਿਥੇ ਮਹਿਲਾ ਸਮਾਜ ਵਲੋਂ ਸੈੱਟ ਕੀਤੀ ਗਈ ਵਿਚਾਰਧਾਰਾ ਨੂੰ ਤੋੜਦੀ ਹੈ ਪਰ ਕੀ ਸੁਧਾਂਸ਼ੂ ਪਾਂਡੇ ਤੁਸੀਂ ਆਪਣੇ ਸ਼ੋਅ ਨਹੀਂ ਦੇਖਦੇ ਹੋ? ਕਾਸ਼ ਕੁਝ ਸਿੱਖਿਆ ਹੁੰਦਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।